ਗੁਹਾਟੀ, 29 ਨਵੰਬਰ (ਪੀ. ਟੀ.)- ਭਾਰਤ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਦੇ ਲਈ ਪਾਕਿਸਤਾਨ ਸਰਕਾਰ ਵੱਲੋਂ ਸ਼ਹਿਪ੍ਰਾਪਤ ਜਥੇਬੰਦੀਆਂ ਉਪਰ ਦੋਸ਼ ਲਾਉਂਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਇਥੇ ਕਿਹਾ ਕਿ ਗੁਆਂਢੀ ਦੇਸ਼ ਨੇ ਕਈ ਹਥਕੰਡਿਆਂ ਦੇ ਰਾਹੀਂ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਛੱਡਿਆ ਨਹੀਂ ਹੈ। ਦੇਸ਼ ਭਰ ਦੇ ਪੁਲਿਸ ਮੁਖੀਆਂ ਦੇ ਸਾਲਾਨਾ ਸਮਾਗਮ ਦਾ ਉਦਘਾਟਨ ਕਰਦੇ ਹੋਏ ਗ੍ਰਹਿ ਮੰਤਰੀ ਨੇ ਅਲਕਾਇਦਾ ਵਰਗੀਆਂ ਅੱਤਵਾਦੀ ਜਥੇਬੰਦੀਆਂ ਦੇ ਖਤਰੇ ਸਮੇਤ ਵੱਖ-ਵੱਖ ਮੁੱਦਿਆਂ ਉਪਰ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਇਸ ਤਰ੍ਹਾਂ ਦੀਆਂ ਚੁਣੋਤੀਆਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਹੈ।ਗ੍ਰਹਿ ਮੰਤਰੀ ਨੇ ਪਾਕਿਸਤਾਨ ਉਪਰ ਹਮਲਾ ਬੋਲਦਿਆਂ ਕਿਹਾ ਕਿ ‘ਸਟੇਟ ਐਕਟਰਜ਼’ ਦੇ ਰਾਹੀਂ ਭਾਰਤ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਇੰਟਰ ਸਰਵਿਸਜ਼ ਇੰਟੈਲੀਜੈਂਸ (ਆਈ ਐਸ ਆਈ) ਇਨ੍ਹਾਂ ਸਟੇਟ ਐਕਟਰਜ਼ ’ਚੋਂ ਇੱਕ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਕੁ¤ਝ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਉਹ ਇਸਲਾਮਿਕ ਸਟੇਟ (ਆਈਐਸ) ਵਰਗੀਆਂ ਸੰਸਥਾਵਾਂ ਨਾਲ ਜੁੜ ਰਹੇ ਹਨ। ਆਈਐਸ ਦੀਆਂ ਇਨ੍ਹਾਂ ਗਤੀਵਿਧੀਆਂ ਨਾਲ ਨਿ¤ਬੜਨਾ ਭਾਰਤ ਲਈ ਵ¤ਡੀ ਚੁਣੌਤੀ ਹੈ। ਗ੍ਰਹਿ ਮੰਤਰੀ ਨੇ ਪਾਕਿ ਜਲਸੈਨਾ ’ਤੇ ਸਾਜ਼ਿਸ਼ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪਾਕ ਆਦਤਾਂ ਤੋਂ ਬਾਜ਼ ਨਹੀਂ ਆ ਰਿਹਾ । ਗੁਹਾਟੀ ‘ਚ ਸਾਰੇ ਰਾਜਾਂ ਦੇ ਡੀਜੀ ਅਤੇ ਖ਼ੁਫ਼ੀਆ ਪ੍ਰਮੁ¤ਖਾਂ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪੁਲਿਸ ਅਤੇ ਖ਼ੁਫ਼ੀਆ ਤੰਤਰ ਦਾ ਦੇਸ਼ ਦੇ ਲੋਕਾਂ ਨੂੰ ਸੁਰ¤ਖਿਆ ਦੇਣ ‘ਚ ਅਹਿਮ ਯੋਗਦਾਨ ਹੈ । ਮੈਂ ਉਨ੍ਹਾਂ ਸਾਰੇ ਪੁਲਿਸ ਵਾਲਿਆਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਜਿਨ੍ਹਾਂ ਨੇ ਡਿਊਟੀ ਦੌਰਾਨ ਆਪਣੀ ਜਾਨ ਗਵਾਈ ਹੈ । ਪੂਰਬ ਦੇ ਰਾਜਾਂ ‘ਚ ਸੁਰ¤ਖਿਆ ਦੇ ਮੁ¤ਦੇ ‘ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਇ¤ਥੇ ਵੀ ਸੁਰ¤ਖਿਆ ਅਤੇ ਵਿਕਾਸ ਉਹੋ ਜਿਹਾ ਹੀ ਹੋਣਾ ਚਾਹੀਦਾ ਹੈ ਜੋ ਦੇਸ਼ ਦੇ ਹੋਰ ਰਾਜਾਂ ‘ਚ ਹੈ । ਉਨ੍ਹਾਂ ਨੇ ਕਿਹਾ ਕਿ ਅਲਕਾਇਦਾ ਦੁਆਰਾ ਭਾਰਤ ਨੂੰ ਇਸਲਾਮਿਕ ਰਾਜ ਬਣਾਉਣ ਦੀ ਧਮਕੀ ਨੂੰ ਅਸੀਂ ਹਲਕੇ ‘ਚ ਨਹੀਂ ਲੈ ਸਕਦੇ ਅਤੇ ਸਾਨੂੰ ਇਸ ਨੂੰ ਇ¤ਕ ਚੁਣੌਤੀ ਦੇ ਰੂਪ ‘ਚ ਲੈਣਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਕਿ ਦੁਨੀਆ ‘ਚ ਬਹੁਤ ਸਾਰੇ ਅ¤ਤਵਾਦੀ ਸੰਗਠਨ ਹਨ , ਲੇਕਿਨ ਅਸੀਂ ਭਾਰਤ ‘ਚ ਅਜਿਹੇ ਕਿਸੇ ਸੰਗਠਨ ਨੂੰ ਪੈਰ ਜਮਾਉਣ ਨਹੀਂ ਦੇਵਾਂਗੇ । ਗ੍ਰਹਿ ਮੰਤਰੀ ਨੇ ਪੁਲਿਸ ਅਧਿਕਾਰੀਆਂ ਦੇ ਇਸ ਸੰਮੇਲਨ ‘ਚ ਐਲਾਨ ਕੀਤਾ ਕਿ 2019 ਤ¤ਕ ਦੇਸ਼ ਦੇ ਸਾਰੇ ਰਾਸ਼ਟਰੀ ਰਾਜ ਮਾਰਗ ਸੀਸੀਟੀਵੀ ਦੀ ਨਿਗਰਾਨੀ ਹੇਠ ਆ ਜਾਣਗੇ । ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸ਼ਨੀਵਾਰ ਸਵੇਰੇ ਗੁਹਾਟੀ ਪੁ¤ਜੇ । ਇਹ ਸੰਮੇਲਨ ਦੋ ਦਿਨਾਂ ਤ¤ਕ ਚ¤ਲੇਗਾ । ਐਤਵਾਰ ਨੂੰ ਇ¤ਥੇ ਪ੍ਰਧਾਨ ਮੰਤਰੀ ਵੀ ਪਹੁੰਚਣਗੇ ।



