ਸ਼ਗਨ ਦੀ ਉਡੀਕ ’ਚ ਬੈਠੇ ਲਾੜੇ ਨੂੰ ਖਾਲੀ ਝੋਲੀ ਪਿਆ ਉਠਣਾ
ਮੋਗਾ, 29 ਨਵੰਬਰ (ਗੁਰਮੀਤ ਸਿੰਘ, ਮਨਮੀਤ ਸੰਧੂ)- ਸਾਡੇ ਸਮਾਜ ਅੰਦਰ ਜਿਥੇ ਬੇਟੀਆਂ ਨੂੰ ਨਾ ਮਾਰਨ ਅਤੇ ਪੁੱਤਰਾਂ ਸਮਾਨ ਮਾਨਤਾ ਦੇਣ ਲਈ ਜਿਥੇ ਸਰਕਾਰਾਂ ਅਤੇ ਸਮਾਜ ਸੇਵੀ ਵੱਡੇ ਪੱਧਰ ਤੇ ਪ੍ਰਚਾਰ ਕਰ ਰਹੇ ਹਨ ਉਥੇ ਕਈ ਮਾਪੇ ਵੀ ਆਪਣੀਆਂ ਧੀਆਂ ਨੂੰ ਪਾਲ ਪੋਸ਼ ਕੇ ਸਹੁਰੇ ਘਰ ਤੋਰਨ ਸਮੇਂ ਲਾਲਚੀ ਸਹੁਰਿਆਂ ਦੀ ਦਹੇਜ ਦੀ ਮੰਗ ਨੂੰ ਲੈਕੇ ਸੋਚਾਂ ’ਚ ਪਏ ਵੀ ਦੇਖਣ ਨੂੰ ਮਿਲਦੇ ਹਨ ਅਜਿਹੀ ਹੀ ਇੱਕ ਘਟਨਾ ਮੋਗਾ ਜ਼ਿਲ•ੇ ਦੇ ਪਿੰਡ ਜੈ ਸਿੰਘ ਵਾਲਾ ਦੇ ਇੱਕ ਸਧਾਰਨ ਕਿਸਾਨ ਸੁਖਦੇਵ ਸਿੰਘ ਵਾਸੀ ਜੈ ਸਿੰਘ ਵਾਲਾ ਨਾਲ ਉਸ ਮੌਕੇ ਵਾਪਰੀ ਜਦੋ ਉਸ ਨੇ ਆਪਣੀ ਪੋਤਰੀ ਕੁਲਵਿੰਦਰ ਜੀਤ ਕੌਰ (ਕਲਪਨਿਕ ਨਾਂਅ) ਜਿਸ ਦਾ ਬੀਤੀ 21 ਨਵੰਬਰ ਨੂੰ ਬੇਅੰਤ ਸਿੰਘ ਪੁੱਤਰ ਸਵ: ਮੁਖਤਿਆਰ ਸਿੰਘ ਵਾਸੀ ਕੋਠਾ ਪੋਨਾ (ਜਗਰਾਓ) ਨਾਲ ਸ਼ਗਨ ਦੀਆਂ ਰਸ਼ਮਾਂ ਪਰਿਵਾਰ ਵਾਲਿਆ ਵੱਲੋਂ ਬਹੁਤ ਹੀ ਵਧੀਆਂ ਤਰੀਕੇ ਨਾਲ ਨਿਭਾਈਆਂ ਗਈਆਂ ਸਨ ਅਤੇ ਮੌਕੇ ਉਪਰ ਹੀ ਵਿਆਹ ਦੀਆਂ ਤਾਰੀਖਾ ਦੋ ਦਿਨ ਬਾਅਦ ਹੀ ਤੈਅ ਕਰ ਦਿੱਤੀਆਂ ਸਨ ਜਦ ਕਿ
ਵਿਆਹ ਦੀ ਗੱਲ ਛੇ ਮਹੀਨੇ ਪਹਿਲਾਂ ਤੋਂ ਚੱਲ ਰਹੀ ਸੀ ਉਸ ਮੌਕੇ ਲੜਕੇ ਪਰਿਵਾਰ ਵੱਲੋਂ ਕੋਈ ਵੀ ਮੰਗ ਨਹੀ ਰੱਖੀ ਗਈ ਸੀ ਸਿਰਫ ਲੜਕੀ ਨੂੰ ਆਈਲਿਟਸ ਪਾਸ ਕਰਨ ਲਈ ਹੀ ਕਿਹਾ ਗਿਆ ਸੀ ਅਤੇ ਲੜਕੀ ਨੇ ਛੇ ਬੈਂਡ ਨਾਲ ਆਈਲੈਟਸ ਪਾਸ ਕਰ ਲਿਆ ਸੀ ਅਤੇ ਬੀਤੀ 24-25 ਨਵੰਬਰ ਦੇ ਵਿਆਹ ਦੀ ਮਿਤੀ ਤੈਅ ਕਰ ਲਈ ਸੀ ਅਤੇ 22 ਨਵੰਬਰ ਦੀ ਸ਼ਾਮ ਨੂੰ ਵਿਚੋਲਣ ਨੇ ਲੜਕੀ ਵਾਲਿਆ ਨੂੰ ਕਾਫੀ ਮਾਤਰਾ ’ਚ ਸੋਨਾ ਬਨਾਉਣ ਲਈ ਕਿਹਾ ਜਿਸ ਵਿੱਚ 35 ਮੁੰਦਰੀਆਂ, ਚਾਰ ਚੈਨੀਆਂ ਨਨਾਣਾ ਲਈ, ਲਾੜੇ ਲਈ ਬਰੈਸਲੈਟ, ਮੁੰਦਰੀ, ਕੜਾ,ਚੈਨੀ ਤੋ ਇਲਾਵਾ ਤਾਈ ਲਈ ਹਾਰ, ਮਾਂ ਲਈ ਹਾਰ ਅਤੇ ਜੋੜੀਆਂ ਦੇ ਕੰਗਣ ਤੋ ਇਲਾਵਾ ਚਾਰ ਸੈਂਟ ਟੌਪਸ ਅਤੇ ਵਿਚੌਲੇ ਲਈ ਕੜੇ ਅਤੇ ਮੁੰਦਰੀ ਦੀ ਮੰਗ ਰੱਖੀ ਸੀ ਜੋ ਪਰਿਵਾਰ ਵਾਲਿਆਂ ਨੇ ਬੜੇ ਔਖੇ ਹੋ ਕੇ ਪੂਰੀ ਕੀਤੀ ਸੀ ਅਤੇ ਵਿਆਹ ਤੋ ਇੱਕ ਦਿਨ ਪਹਿਲਾਂ ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਤਾਂ ਇਸ ਦੌਰਾਨ ਲੜਕੀ ਵਾਲਿਆ ਨੂੰ ਹਲਵਾਈ ਦੀ ਲਿਸਟ ਭੇਜ ਦਿੱਤੀ ਅਤੇ ਉਸੇ ਹੀ ਸ਼ਾਮ ਨੂੰ ਲੜਕੀ ਨੂੰ ਲਾੜੇ ਨੂੰ ਕਿਹਾ ਕਿ ਮੈ ਆਪਣੀ ਭੈਣ ਨੂੰ ਡਸਟਰ ਗੱਡੀ ਦਿੱਤੀ ਹੈ ਜੇਕਰ ਇਹ ਗੱਡੀ ਨਾ ਆਈ ਤਾਂ ਆਪਣਾ ਰਿਸ਼ਤੇਦਾਰੀਆਂ ਵਿੱਚ ਦਿੱਤੇ ਲਏ ਦਾ ਕੋਈ ਨਾਂਅ ਨਹੀ ਰਹੇਗਾ, ਇਸ ਮੌਕੇ ਤੇ ਭਰੇ ਮਨ ਨਾਲ ਕੁਲਵਿੰਦਰ ਜੀਤ ਕੌਰ ਨੇ ਕਿਹਾ ਕਿ ਉਹ ਅਜਿਹੇ ਦਾਜ ਦੇ ਲੋਭੀਆਂ ਨਾਲ ਰਿਸ਼ਤਾ ਨਾਤਾ ਜੋੜਨ ਤੋ ਪਹਿਲਾਂ ਹੀ ਕੰਨੀ ਕਤਰਾਉਣਾ ਚਾਹੁੰਦੀ ਸੀ ਪੰ੍ਰਤੂ ਮਾਤਾ ਪਿਤਾ ਦੇ ਫੈਸਲਿਆਂ ਮੁਤਾਬਕ ਚੱਲਣਾ ਵੀ ਉਹ ਮੁਢਲਾ ਫਰਜ ਸਮਝਦੀ ਸੀ ਉਸ ਨੇ ਕਿਹਾ ਕਿ ਜਦੋ ਮੈਨੂੰ ਡਸਟਰ ਗੱਡੀ ਲਿਆਉਣ ਲਈ ਕਿਹਾ ਤਾਂ ਮੈ ਆਪਣੇ ਮਾਪਿਆ ਨੂੰ ਕਹਿ ਦਿੱਤਾ ਕਿ ਜੇਕਰ ਤੁਸੀ ਮੈਨੂੰ ਮਰਵਾਉਣਾ ਹੈ ਤਾਂ ਉਸ ਘਰ ਵਿੱਚ ਰਿਸਤਾ ਕਰ ਦਿਓ ਲੜਕੀ ਦੇ ਮਾਮਾ ਸੁਖਦੇਵ ਸਿੰਘ, ਜਗਦੇਵ ਸਿੰਘ ਸਰਪੰਚ, ਪਿਤਾ ਰੇਸ਼ਮ ਸਿੰਘ, ਦਾਦਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਬੜੇ ਹੀ ਔਖੇ ਹੋਕੇ ਇਹਨਾਂ ਮੰਗਾਂ ਨੂੰ ਪੂਰਾ ਕਰ ਰਹੇ ਸੀ ਪਰ ਅਖੀਰ ਵਿੱਚ ਇਸ ਪਰਿਵਾਰ ਨੇ ਮੰਗ ਕਰਕੇ ਹੱਦ ਹੀ ਕਰ ਦਿੱਤੀ ਅਤੇ ਜੋ ਅਸੀ ਇਹ ਮੰਗ ਪੂਰੀ ਕਰਨ ਤੋ ਅਸਮਰਥ ਹਾਂ ਉਹਨਾਂ ਕਿਹਾ ਕਿ ਲਾੜਾ ਬੇਅੰਤ ਸਿੰਘ ਆਪਣੇ ਤਾਏ ਹਰਪਾਲ ਸਿੰਘ ਦੇ ਮਗਰ ਲੱਗ ਕੇ ਜਿਥੇ ਸਮਾਨ ਦੀ ਮੰਗ ਕਰ ਰਿਹਾ ਹੈ, ਉਥੇ ਲੜਕੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸਾਂ ਵੀ ਕਰ ਰਿਹਾ ਹੈ ਜੋ ਸਰਪੰਚ ਖੁਦ ਹੀ ਦਾਜ ਦੇ ਲੋਭੀ ਵਜੋ ਜਨਤਕ ਹੋ ਚੁੱਕਾ ਹੈ ਉਹ ਲੋਕਾਂ ਅਤੇ ਕੀ ਭਲਾ ਸਵਾਰੇਗਾ। ਲੜਕੀ ਵਾਲਿਆ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਜ਼ਿਲ•ਾ ਪ੍ਰਸਾਸ਼ਨ ਅਧਿਕਾਰੀਆਂ ਤੋ ਮੰਗ ਕਰਦੇ ਹਨ ਕਿ ਅਜਿਹੇ ਦਾਜ ਦੇ ਲੋਭੀ ਪਰਿਵਾਰਾਂ ਨੂੰ ਸਬਕ ਸਿਖਾਉਣ ਲਈ ਅੱਗੇ ਆਉਣ ਤਾਂ ਜੋ ਦਾਜ ਦੀ ਭੇਟ ਚੜਨ ਵਾਲੀਆਂ ਧੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਬਚਾਇਆ ਜਾ ਸਕੇ ਅਤੇ ਦੂਜੇ ਪਾਸੇ ਲੜਕੀ ਵੱਲੋਂ ਲਾੜੇ ਨੂੰ ਸਗਨ ਮੌਕੇ ਸਿਖਾਏ ਇਸ ਸਬਕ ਦੀ ਪੂਰੇ ਇਲਾਕੇ ਵਿੱਚ ਚਰਚਾ ਹੋ ਰਹੀ ਹੈ। ਹੁਣ ਲੋੜ ਹੈ ਇਸ ਪਰਿਵਾਰ ਨੂੰ ਨੰਨੀ ਛਾਂ ਦਾ ਨਾਅਰਾ ਮਾਰਨ ਵਾਲੀ ਹਰਸਿਮਰਤ ਕੌਰ ਬਾਦਲ ਦੇ ਸਹਿਯੋਗ ਦੀ, ਹੁਣ ਦੇਖਣਾ ਇਹ ਹੋਵੇਗਾ ਕਿ ਹਰ ਸਿਮਰਤ ਕੌਰ ਬਾਦਲ ਦਾਜ ਦੇ ਲੋਭੀਆਂ ਨੂੰ ਸਬਕ ਸਿਖਾਉਣ ਲਈ ਕਿੰਨਾ ਕੁ ਆਉਦੀ ਹੈ ਅੱਗੇ ਜਾਂ ਫਿਰ ਲੋਕਾਂ ਵਿੱਚ ਫੋਕੇ ਹੀ ਦਾਅਵੇ ਕਰਕੇ ਨੰਨੀ ਛਾਂ ਦਾ ਸਹਾਰਾ ਲੈ ਰਹੀ ਹੈ।



