Skip to content
Independent perspectives. Global stories.
BREAKING

ਪ੍ਰਵੀਨ ਕੁਮਾਰ ਗੁਪਤਾ ਹਰਿਆਣਾ ਦੇ ਨਵੇਂ ਮੁੱਖ ਸਕੱਤਰ ਬਣੇ

Share this story

ਚੰਡੀਗੜ੍ਹ, 28 ਨਵੰਬਰ (ਨਾਗਪਾਲ)– ਹਰਿਆਣ੍ਯਾ ਸਰਕਾਰ ਨੇ 1981 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸੀਨੀਅਰ ਅਧਿਕਾਰੀ ਪ੍ਰਵੀਨ ਕੁਮਾਰ ਗੁਪਤਾ ਨੂੰ ਰਾਜ ਦੇ ਨਵੇਂ ਮੁੱਖ ਸਕੱਤਰ ਨਿਯੁਕਤ ਕੀਤਾ ਹੈ। ਸ੍ਰੀ ਗੁਪਤਾ ਮੌਜ਼ੂਦਾ ਵਿਚ ਮਾਲ, ਆਪਦਾ ਪ੍ਰਬੰਧਨ ਤੇ ਚੱਕਬੰਦੀ ਵਿਭਾਗਾਂ ਦੇ ਵਧੀਕ ਮੁੱਖ ਸਕੱਤਰ ਦਾ ਕੰਮ ਵੇਖ ਰਹੇ ਸਨ । ਉਹ ਸ੍ਰੀਮਤੀ ਸ਼ਕੁੰਤਲਾ ਜਾਖੂ ਦੀ ਥਾਂ ਲੈਣਗੇ, ਜੋ 30 ਨਵੰਬਰ ਨੂੰ ਸੇਵਾਮੁਕਤ ਹੋ ਰਹੀ ਹੈ। ਉਨ੍ਹਾਂ ਨੇ ਸਰਕਾਰੀ ਕਾਲਜ, ਫਰੀਦਕੋਟ, ਪੰਜਾਬ ਤੋਂ 1974 ਵਿਚ ਗੈਜੂਏਟ ਦੀ ਡਿਗਰੀ ਪ੍ਰਾਪਤ ਕੀਤੀ ਅਤੇ 1977 ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐਲ.ਐਲ.ਬੀ. ਦੀ ਪੜ੍ਹਾਈ ਪੂਰੀ ਕੀਤੀ । ਉਨ੍ਹਾਂ ਨੇ ਆਸਟ੍ਰੇਲਿਆ ਤੋਂ ਐਮ.ਬੀ.ਏ. ਅਤੇ ਅਮਰੀਕਾ ਤੋਂ ਲੋਕ ਪ੍ਰਸ਼ਾਸਨ ਵਿਚ ਪ੍ਰੋਸਟ-ਗ੍ਰੈਜੂਏਟ ਦੀ ਡਿਗਰੀ ਹਾਸਿਲ ਕੀਤੀ ਹੈ। ਸ੍ਰੀ ਗੁਪਤਾ ਜਨ ਸਿਹਤ ਇੰਜੀਨੀਅਰਿੰਗ, ਗ੍ਰਹਿ, ਕਿਰਤ ਤੇ ਰੁਜ਼ਗਾਰ, ਤਕਨੀਕੀ ਸਿੱਖਿਆ, ਜੰਗਲ ਤੇ ਜੰਗਲੀ ਜੀਵ, ਚੌਗਿਰਦਾ ਅਤੇ ਸੈਰ-

ਸਪਾਟਾ ਵਿਭਾਗਾਂ ਦੇ ਪ੍ਰਧਾਨ ਸਕੱਤਰ ਵੀ ਰਹੇ । ਇਸ ਤੋਂ ਇਲਾਵਾ, ਹੋਰ ਮਹੱਤਵਪੂਰਨ ਵਿਭਾਗਾਂ ਜਿਵੇਂ ਕਿ ਡਾਇਰੈਕਟਰ, ਲੋਕ ਸੰਪਰਕ ਵਿਭਾਗ, ਪ੍ਰਬੰਧ ਨਿਰਦੇਸ਼ਕ, ਐਚ.ਐਸ.ਆਈ.ਡੀ.ਸੀ., ਸੈਰ-ਸਪਾਟਾ, ਹਰਿਆਣਾ ਵਿੱਤ ਨਿਗਮ ਦਾ ਵੀ ਕਾਰਜਭਾਰ ਦੇਖ ਚੁੱਕੇ ਹਨ ।          ਉਨ੍ਹਾਂ ਦੀ ਪਤਨੀ ਸ੍ਰੀਮਤੀ ਅਨੁਰਾਧਾ ਗੁਪਤਾ ਵੀ ਹਰਿਆਣਾ ਕੈਡਰ ਦੀ ਆਈ.ਏ.ਐਸ. ਅਧਿਕਾਰੀ ਹੈ ਅਤੇ ਕੇਂਦਰ ਸਰਕਾਰ ਵਿਚ ਡੈਪੂਟੇਸ਼ਨ ’ਤੇ ਹੈ ਅਤੇ ਮੌਜ਼ੂਦਾ ਵਿਚ ਉਹ ਵਿਸ਼ਵ ਸਿਹਤ ਸੰਗਠਨ, ਜੇਨੇਵਾ, ਸਿਵਟਜਰਲੈਂਡ ਵਿਚ ਨਿਯੁਕਤ ਹੈ। ਸ੍ਰੀ ਗੁਪਤਾ ਆਮ ਪ੍ਰਸ਼ਾਸਨ, ਅਮਲਾ, ਸਿੱਖਲਾਈ, ਚੌਕਸੀ, ਸੰਸਦੀ ਮਾਮਲੇ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗਾਂ ਦੇ ਮੁੱਖ ਸਕੱਤਰ ਅਤੇ ਯੋਜਨਾ ਕੋਆਰਡੀਨੇਸ਼ਨ ਦੇ ਸਕੱਤਰ ਇੰਚਾਰਜ ਵੰਜੋਂ ਕੰਮ ਵੇਖਣਗੇ ।

WRITTEN BY