ਚੰਡੀਗੜ੍ਹ, 28 ਨਵੰਬਰ (ਨਾਗਪਾਲ)– ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਨਵੀਂ ਖੇਡ ਨੀਤੀ ਬਣਾਉਣ ਲਈ ਜਲਦ ਹੀ ਇਕ ਕਮੇਟੀ ਗਠਿਤ ਕੀਤੀ ਜਾਵੇਗੀ । ਇਸ ਖੇਡ ਨੀਤੀ ਦਾ ਐਲਾਨ 12 ਜਵਨਰੀ ਨੂੰ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ’ਤੇ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਜ ਨੇ ਦਸਿਆ ਕਿ ਇਸ ਕਮੇਟੀ ਵਿਚ ਵਿਭਾਗ ਦੇ ਸੀਨੀਅਰ ਅਧਿਕਾਰੀ ਵੱਖ-ਵੱਖ ਖੇਡਾਂ ਨਾਲ ਸਬੰਧਤ ਰੱਖਣ ਵਾਲੇ ਵਧੀਆ ਖਿਡਾਰੀਆਂ ਅਤੇ ਖੇਡ ਮਾਹਿਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ । ਉਨ੍ਹਾਂ ਦਸਿਆ ਕਿ ਇਸ ਸਬੰਧ ਵਿਭਾਗ ਨੇ ਹੋਰ ਮਾਹਿਰ ਲੋਕਾਂ ਅਤੇ ਖੇਡ ਵਿਚ ਦਿਲਚਸਪੀ ਰੱਖਣ ਵਾਲੇ ਖਿਡਾਰੀਆਂ ਤੋਂ ਸੁਝਾਅ ਵੀ ਮੰਗੇ ਹਨ ਤਾਂ ਜੋ ਨੀਤੀ ਨੂੰ ਹਰਮਨਪਿਆਰੀ ਅਤੇ ਖਿਡਾਰੀਆਂ ਦੇ ਅਨੁਕੂਲ ਬਣਾਇਆ ਜਾ ਸਕੇ। ਖੇਡ ਮੰਤਰੀ ਨੇ ਦਸਿਆ ਕਿ ਨਵੀਂ ਖੇਡ ਨੀਤੀ ਵਿਚ ਨੌਜੁਆਨ ਖਿਡਾਰੀਆਂ ਨੂੰ ਅੱਗੇ ਲਿਆਉਣ ਲਈ ਪਹਿਲ ਦਿੱਤੀ ਜਾਵੇਗੀ । ਇਸ ਤੋਂ ਇਲਾਵਾ ਖਿਡਾਰੀਆਂ ਨੂੰ ਤਿਆਰ ਕਰਨ ਦੇ ਨਵੇਂ ਤਰੀਕਿਆਂ, ਉਨ੍ਹਾਂ ਦੇ ਸਹੀ ਖਾਨਪਾਣ ਅਤੇ ਹੋਰ ਸਾਰੀ ਬੁਨਿਆਦੀ ਲੋਂੜਾਂ ’ਤੇ ਧਿਆਨ ਦਿੱਤਾ ਜਾਵੇਗਾ । ਇਸ ਤੋਂ ਇਲਾਵਾ, ਸਾਡੀ ਸਰਕਾਰ ਹਰੇਕ ਸ਼ਹਿਰ, ਪਿੰਡ, ਕਸਬੇ ਅਤੇ ਹਰੇਕ ਬਿਰਾਦਰੀ ਨੂੰ ਧਿਆਨ ਵਿਚ ਰੱਖਦੇ ਹੋਏ ਖੇਡ ਨੀਤੀ ਤਿਆਰ ਕਰੇਗੀ, ਜਿਸ ਦਾ ਮੌਜ਼ੂਦਾ ਖੇਡ ਨੀਤੀ ਵਿਚ ਕਮੀ
ਵੇਖਣ ਨੂੰ ਮਿਲੀ ਹੈ। ਸ੍ਰੀ ਵਿਜ ਨੇ ਕਿਹਾ ਕਿ ਨੌਕਰੀ ਪਾਉਣ ਤੋਂ ਬਾਅਦ ਖਿਡਾਰੀਆਂ ਦਾ ਖੇਡ ਵਿਚ ਕੋਈ ਯੋਗਦਾਨ ਨਹੀਂ ਵੇਖੀਆ ਜਾ ਰਿਹਾ ਹੈ, ਜਿਸ ਨਾਲ ਖਿਡਾਰੀਆਂ ਨੂੰ ਨਿਯਮ, ਤਰੀਕਿਆਂ ਅਤੇ ਨਵੇਂ ਤੇ ਪੁਰਾਣੇ ਤਕਨੀਕਾਂ ਦੀ ਜਾਣਕਾਰੀ ਤੋਂ ਵਾਂਝੇ ਰਹਿ ਜਾਂਦੇ ਹਨ । ਪਿਛਲੀ ਕਾਂਗਰਸ ਸਰਕਾਰ ਨੇ ਖੇਡ ਨੀਤੀ ਨੂੰ ਸਿਰਫ ਖਿਡਾਰੀਆਂ ਨੂੰ ਤਗਮਾ ਲਿਆਉਣ ਅਤੇ ਇਨਾਮ ਦੇਣ ਤਕ ਹੀ ਰੱਖਿਆ ਸੀ, ਪਰ ਸਾਡੀ ਸਰਕਾਰੀ ਇਸ ਤੋਂ ਅੱਗੇ ਵੱਧ ਕੇ ਕੰਮ ਕਰੇਗੀ ।



