ਚੰਡੀਗੜ੍ਹ, 28 ਨਵੰਬਰ (ਪੀ. ਟੀ.)- ਪਾਕਿਸਤਾਨ ਜਾਣ ਵਾਲੇ ਧਾਰਮਿਕ ਜੱਥੇ ਨਾਲ ਤਾਲਮੇਲ ਅਫਸਰ ਵੱਜੋਂ ਜਾਣ ਲਈ ਪੰਜਾਬ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਤੋਂ ਦਰਖਾਸਤਾਂ ਦੀ ਮੰਗ ਕੀਤੀ ਹੈ। ਦਰਖਾਸਤ ਦੇਣ ਵਾਲਾ ਕਰਮਚਾਰੀ ਸੀਨੀਅਰ ਸਹਾਇਕ ਦੇ ਅਹੁਦੇ ਤੋਂ ਹੇਠਾਂ ਨਾ ਹੋਵੇ।
ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਆਮ ਰਾਜ ਪ੍ਰਬੰਧ ਵਿਭਾਗ ਦੇ ਇਕ ਬੁਲਾਰੇ ਨੇ ਦ¤ਸਿਆ ਕਿ ਸਾਲ 2015 ਦੌਰਾਨ ਪਾਕਿਸਤਾਨ ਵਿਚ ਗੁਰਪੁਰਬ ਅਤੇ ਹੋਰ ਧਾਰਮਿਕ ਸਮਾਗਮ ਮਨਾਉਣ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਜੱਥੇ ਨਾਲ ਪੰਜਾਬ ਸਰਕਾਰ ਦੀ ਤਰਫੋਂ ਤਾਲਮੇਲ ਅਫਸਰਾਂ ਦੀ ਨਿਯੁਕਤੀ ਕੀਤੀ ਜਾਣੀ ਹੈ। ਉਨ੍ਹਾਂ ਦ¤ਸਿਆ ਕਿ ਸਾਲ 2015 ਦੇ ਮਈ ਮਹੀਨੇ ਦੌਰਾਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ, ਜੂਨ 2015 ਦੌਰਾਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ, ਨਵੰਬਰ 2015 ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਅਤੇ ਹੋਰ ਧਾਰਮਿਕ ਸਮਾਗਮਾਂ ਸਬੰਧੀ ਸਿੱਖ ਸ਼ਰਧਾਲੂਆਂ ਦੇ ਜੱਥੇ ਪਾਕਿਸਤਾਨ ਜਾਣਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਜ¤ਥਿਆਂ ਨਾਲ ਤਾਲਮੇਲ ਅਫਸਰਾਂ ਦੀ ਨਿਯੁਕਤੀ ਕੀਤੀ ਜਾਣੀ ਹੈ ਅਤੇ ਜਿਹੜੇ ਕਰਮਚਾਰੀ ਸੀਨੀਅਰ ਸਹਾਇਕ ਦੇ ਅਹੁਦੇ ਤੋਂ ਉ¤ਪਰਲੇ ਅਹੁਦੇ ਉ¤ਤੇ ਹਨ ਉਹ ਜ¤ਥਿਆਂ ਨਾਲ ਜਾਣ ਲਈ ਆਪਣੀਆਂ ਦਰਖਾਸਤਾਂ ਆਪਣੇ ਵਿਭਾਗੀ ਮੁਖੀਆਂ ਦੇ ਰਾਹੀਂ ਨਿਰਧਾਰਿਤ ਪ੍ਰੋਫਾਰਮੇ ਉ¤ਤੇ ਆਮ ਰਾਜ ਪ੍ਰਬੰਧ (ਆਮ ਤਾਲਮੇਲ ਸ਼ਾਖਾ), 6ਵੀਂ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਨੂੰ ਭੇਜ ਸਕਦੇ ਹਨ। ਦਰਖਾਸਤ ਭੇਜਣ ਦੀ ਆਖਰੀ ਮਿਤੀ 31 ਦਸੰਬਰ, 2014 ਹੈ।
ਬੁਲਾਰੇ ਨੇ ਅੱਗੇ ਦ¤ਸਿਆ ਕਿ ਸਕੱਤਰੇਤ ਵਿਚ ਕੰਮ ਕਰਦੇ ਚਾਹਵਾਨ ਆਪਣੀਆਂ ਦਰਖਾਸਤਾਂ ਸਕੱਤਰੇਤ ਪ੍ਰਸਾਸ਼ਨ ਰਾਹੀਂ ਭੇਜ ਸਕਦੇ ਹਨ। ਉਨ੍ਹਾਂ ਦ¤ਸਿਆ ਕਿ ਸਿਰਫ ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੇ ਬਿਨੈ ਪੱਤਰਾਂ ‘ਤੇ ਹੀ ਵਿਚਾਰ ਕੀਤਾ ਜਾਵੇਗਾ ਜਿਹੜੇ ਪਿਛਲੇ 5 ਸਾਲਾਂ ਦੌਰਾਨ ਬਤੌਰ ਤਾਲਮੇਲ ਅਫਸਰ ਪਾਕਿਸਤਾਨ ਨਹੀਂ ਗਏ।



