ਜ਼ਿੰਦਾ ਹੋਣ ਜਾਂ ਨਾ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ : ਸੁਸ਼ਮਾ
ਨਵੀਂ ਦਿ¤ਲੀ, 28 ਨਵੰਬਰ (ਪੀ. ਟੀ. ਲਾਇਵ)- ਇਰਾਕ ’ਚ ਬੰਧਕ ਪੰਜਾਬੀ ਭਾਰਤੀਆਂ ’ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅ¤ਜ ਰਾਜ ਸਭਾ ’ਚ ਕਿਹਾ ਕਿ ਬੰਧਕ ਭਾਰਤੀਆਂ ਦੀ ਤਲਾਸ਼ ਜਾਰੀ ਹੈ । ਉਨ੍ਹਾਂ ਨੇ ਕਿਹਾ ਕਿ ਇਹ ਨਾ ਕਹੋ ਕਿ ਬੰਧਕ ਮਾਰ ਦਿ¤ਤੇ ਗਏ ਹਨ ਸਗੋਂ ਇਹ ਕਹੋ ਕਿ ਉਨ੍ਹਾਂ ਦੇ ਮਰਨ ਦੀ ਖ਼ਬਰ ਹੈ। ਉਨ੍ਹਾਂ ਨੇ ਕਿਹਾ ਕਿ ਬੰਧਕ ਮਾਰੇ ਨਹੀਂ ਗਏ ਹਨ ਲੇਕਿਨ ਉਨ੍ਹਾਂ ਦੇ ਜ਼ਿੰਦਾ ਹੋਣ ਜਾਂ ਮਰਨ ਦਾ ਕੋਈ ਠੋਸ ਸਬੂਤ ਸਾਡੇ ਕੋਲ ਨਹੀਂ ਹੈ। ਲੇਕਿਨ ਸਰਕਾਰ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ। ਸੁਸ਼ਮਾ ਸਵਰਾਜ ਨੇ ਕਿਹਾ, ਅਸੀਂ ਸਾਰੇ ਦੇਸ਼ਾਂ ਦੇ ਸੰਪਰਕ ਵਿਚ ਹਾਂ ਅਸੀਂ ਹਰ ਉਸ ਸ਼ਖ਼ਸ ਨਾਲ ਸੰਪਰਕ ਕਰ ਰਹੇ ਹਾਂ ਜੋ ਸਾਨੂੰ ਅਗਵਾ ਲੋਕਾਂ ਦੀ ਜਾਣਕਾਰੀ ਦੇ ਸਕੇ। ਸਾਨੂੰ ਅਜਿਹੇ ਸਬੂਤ ਵੀ ਮਿਲੇ ਹਨ
, ਜਿਨ੍ਹਾਂ ਨੇ ਦਾਅਵਾ ਕੀਤਾ ਕਿ ਭਾਰਤੀ ਨਾਗਰਿਕ ਜ਼ਿੰਦਾ ਹਨ। ਵਿਦੇਸ਼ ਮੰਤਰੀ ਦੇ ਤੌਰ ’ਤੇ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਅਗਵਾ ਲੋਕਾਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਜਾ ਸਕੇ। ਸੁਸ਼ਮਾ ਸਵਰਾਜ ਨੇ ਦ¤ਸਿਆ ਕਿ ਆਈਐੇਸਆਈਐੇਸ ਅ¤ਤਵਾਦੀਆਂ ਦੇ ਚੁੰਗਲ ‘ਚੋਂ ਬ¤ਚ ਨਿਕਲਿਆ ਹਰਜੀਤ ਸੁਰ¤ਖਿਅਤ ਹੈ । ਸੁਸ਼ਮਾ ਨੇ ਇਹ ਬਿਆਨ ਇਸ ਕਰਕੇ ਦਿ¤ਤਾ ਜਦੋਂ ਇ¤ਕ ਨਿਊਜ਼ ਚੈਨਲ ਨੇ ਇ¤ਕ ਸ਼ਖ਼ਸ ਹਰਜੀਤ ਭਸੀਨ ਦੇ ਹਵਾਲੇ ਵ¤ਲੋਂ ਇਹ ਖ਼ਬਰ ਵਿਖਾਈ ਹੈ ਕਿ ਇਰਾਕ ‘ਚ ਆਈਐੇਸਆਈਐੇਸ ਨੇ ਪੰਜ ਮਹੀਨੇ ਪਹਿਲਾਂ ਅਗਵਾ ਕੀਤੇ ਗਏ 40 ਭਾਰਤੀ ਮਜਦੂਰਾਂ ‘ਚੋਂ 39 ਦੀ ਹ¤ਤਿਆ?ਕਰ ਦਿ¤ਤੀ ਹੈ ।ਉਸ ਨੋਂ ਨਿਊਜ਼ ਚੈਨਲ ਨੂੰ ਦ¤ਸਿਆ ਕਿ ਆਈਐੇਸਆਈਐੇਸ ਨੇ ਉਸ ਨੂੰ ਬੰਗਲਾਦੇਸ਼ੀ ਹੋਣ ਦੇ ਨਾਤੇ ਉਸ ਨੂੰ ? ਛ¤ਡ ਦਿ¤ਤਾ । ਭਾਰਤੀ ਵਿਦੇਸ਼ ਮੰਤਰਾਲਾ ਨੇ ਚੈਨਲ ਦੀ ਇਸ ਰਿਪੋਰਟ ਨੂੰ ਖ਼ਾਰਜ ਕੀਤਾ ਹੈ ਅਤੇ ਕਿਹਾ ਹੈ ਕਿ ਸਾਰੇ ਭਾਰਤੀ ਜਿੰਦਾ ਹਨ ਅਤੇ ਉਨ੍ਹਾਂ ਨੂੰ ਸਹੀ ਸਲਾਮਤ ਰਿਹਾ ਕਰਾਏ ਜਾਣ ਦੀਆਂ ਕੋਸ਼ਿਸ਼ਾਂ ਜਾਰੀ ਹਨ ।



