Skip to content
Independent perspectives. Global stories.
BREAKING

ਸਿਟੀਜ਼ਨਜ਼ ਅਰਬਨ ਕੋਆਪ੍ਰੇਟਿਵ ਬੈਂਕ ਜਲੰਧਰ ਦੇ ਚੇਅਰਮੈਨ ਸ੍ਰੀ ਕੇ. ਕੇ. ਸ਼ਰਮਾ ਇਫਕੋ ਸਹਿਕਾਰਤਾ ਬੰਧੂ ਐਵਾਰਡ ਨਾਲ ਸਨਮਾਨਿਤ

Share this story

Page-1_22 ਜਲੰਧਰ, 24 ਨਵੰਬਰ (ਪੀ. ਟੀ.)- ਏਸ਼ੀਆ ਦੀ ਖਾਦ ਸਪਲਾਈ ਕਰਨ ਵਾਲੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ ਇਫਕੋ ਵੱਲੋਂ ਪੰਜਾਬ ’ਚ ਸਹਿਕਾਰੀ ਲਹਿਰ ਨੂੰ ਮਜ਼ਬੂਤ ਕਰਨ ’ਚ ਅਹਿਮ ਰੋਲ ਅਦਾ ਕਰਨ ਵਾਲੇ ਸਿਟੀਜ਼ਨਜ਼ ਅਰਬਨ ਕੋਆਪ੍ਰੇਟਿਵ ਬੈਂਕ ਜਲੰਧਰ ਦੇ ਚੇਅਰਮੈਨ ਸ੍ਰੀ ਕੇ. ਕੇ. ਸ਼ਰਮਾ ਨੂੰ ਕੌਮੀ ਪੱਧਰ ਦਾ ਇਫਕੋ ਸਹਿਕਾਰਤਾ ਬੰਧੂ ਐਵਾਰਡ ਦੇ ਕੇ ਸਨਮਾਨਿਤ ਕੀਤਾ ਹੈ। ‘ਪੰਜਾਬ ਟਾਇਮਜ਼’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸ੍ਰੀ ਕੇ. ਕੇ. ਸ਼ਰਮਾ ਨੇ ਦੱਸਿਆ ਕਿ 1961 ਵਿਚ ਮੈਂ ਅਣਵੰਡੇ ਪੰਜਾਬ ‘ਚ ਸਹਿਕਾਰੀ ਵਿਭਾਗ ਵਿਚ ਇੰਸਪੈਕਟਰ ਵਜੋਂ ਭਰਤੀ ਹੋਇਆ ਅਤੇ 34 ਸਾਲ ਲਗਾਤਾਰ ਸਹਿਕਾਰੀ ਲਹਿਰ ਦੇ ਵਿਕਾਸ ਲਈ ਕੰਮ ਕਰਦਾ ਹੋਇਆ ਜਾਇੰਟ ਰਜਿਸਟਰਾਰ ਦੇ ਅਹੁਦੇ ਤੋਂ ਸੇਵਾ-ਮੁਕਤ ਹੋਇਆ। ਨੌਕਰੀ ਦੇ ਨਾਲ ਸਹਿਕਾਰਤਾ ਲਹਿਰ ‘ਚ ਕੰਮ

ਕਰਨਾ ਮੇਰਾ ਸ਼ੌਕ ਵੀ ਬਣ ਗਿਆ ਤੇ ਇਸੇ ਕਾਰਨ ਸਰਕਾਰ ਨੇ ਮੇਰੀ ਸੇਵਾ ਵਿਚ ਦੋ ਸਾਲ ਵਾਧਾ ਵੀ ਕੀਤਾ। ਸੇਵਾ-ਮੁਕਤੀ ਤੋਂ ਬਾਅਦ ਵੀ ਮੇਰਾ ਯਤਨ ਸਹਿਕਾਰੀ ਲਹਿਰ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਸੀ ਤੇ ਸਬੱਬ ਨਾਲ ਮੈਨੂੰ ਸਿਟੀਜ਼ਨਜ਼ ਅਰਬਨ ਸਹਿਕਾਰੀ ਬੈਂਕ ਦੇ ਮੁਖੀ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ ? ਉਨ੍ਹਾਂ ਦੱਸਿਆ ਕਿ ਸਹਿਕਾਰਤਾ ਲਹਿਰ ਦਾ ਮੁੱਖ ਉਦੇਸ਼ ਦਰਮਿਆਨੇ ਤੇ ਗ਼ਰੀਬ ਲੋਕਾਂ ਨੂੰ ਸਸਤੇ ਤੇ ਆਸਾਨੀ ਨਾਲ ਕਰਜ਼ਾ ਦੇ ਕੇ ਸਵੈ-ਰੁਜ਼ਗਾਰ ਦੇ ਧੰਦਿਆਂ ਵਿਚ ਲਗਾਉਣਾ ਹੈ। ਪੰਜਾਬ ’ਚ ਸਹਿਕਾਰੀ ਲਹਿਰ ਦਾ ਪੇਂਡੂ ਕਿਸਾਨੀ ਨੂੰ ਬਹੁਤ ਲਾਭ ਪੁੱਜਾ ਹ। ਪੰਜਾਬ ’ਚ ਸਹਿਕਾਰੀ ਲਹਿਰ ਜ਼ਿਆਦਾਤਰ ਸਰਕਾਰੀ ਸਰਪ੍ਰਸਤੀ ਹੇਠ ਚੱਲਣ ਵਾਲੀ ਹੈ। ਸਿਟੀਜ਼ਨਜ਼ ਅਰਬਨ ਸਹਿਕਾਰੀ ਬੈਂਕ ਆਪਣੇ ਪੈਰਾਂ ਉੱਪਰ ਚੱਲਣ ਵਾਲੀ ਸੰਸਥਾ ਹੈ ਤੇ ਸਰਕਾਰ ਉੱਪਰ ਕੋਈ ਨਿਰਭਰਤਾ ਨਹੀਂ। ਬਹੁਤ ਸਾਰੇ ਰਾਜਾਂ ਵਿਚ ਜਿਥੇ ਸਹਿਕਾਰੀ ਲਹਿਰ ਮਜ਼ਬੂਤ ਹੈ ਉਥੇ ਸਰਕਾਰ ਦਾ ਕੋਈ ਦਖ਼ਲ ਨਹੀਂ ਹੈ। ਉਨ੍ਹਾਂ ਕਿਹਾ ਕਿ ਲਗਨ ਤੇ ਨਿਸ਼ਕਾਮ ਸੇਵਾ ਕਰਨ ਵਾਲੇ ਹਰ ਵਿਅਕਤੀ ਦੀ ਖਾਹਿਸ਼ ਹੁੰਦੀ ਹੈ ਕਿ ਉਸ ਵੱਲੋਂ ਕੀਤੇ ਕੰਮ ਦੀ ਕਦਰ ਪਵੇ। ਇਫਕੋ ਵਰਗੀ ਸੰਸਥਾ ਵੱਲੋਂ ਮੇਰੇ ਵਰਗੇ ਵਿਅਕਤੀ ਦੀ ਪਛਾਣ ਕਰਨਾ ਮੇਰੇ ਲਈ ਵੱਡੇ ਮਾਣ ਵਾਲੀ ਗੱਲ ਹੈ ? ਇਸ ਨਾਲ ਜਿਥੇ ਮੇਰਾ ਮਾਣ ਵਧਿਆ ਹੈ, ਉਥੇ ਮੇਰੀ ਬੈਂਕ ਦੇ ਸਤਿਕਾਰ ‘ਚ ਵਾਧਾ ਹੋਵੇਗਾ। ਉਨ੍ਹਾਂ ਸੁਝਾਅ ਦਿੱਤਾ ਕਿ ਪੰਜਾਬ ਸਰਕਾਰ ਨੂੰ ਵੀ ਅਜਿਹਾ ਐਵਾਰਡ ਦੇਣ ਦੀ ਪ੍ਰਥਾ ਸ਼ੁਰੂ ਕਰਨੀ ਚਾਹੀਦੀ ਹੈ।

WRITTEN BY