Skip to content
Independent perspectives. Global stories.
BREAKING

ਸੰਸਦ ਦਾ ਸਰਦ ਰੁਤ ਸਮਾਗਮ ਅੱਜ ਤੋਂ-ਮਮਤਾ ਵੱਲੋਂ ਧਰਨੇ ਦਾ ਐਲਾਨ

Share this story

Page-1_03 ਨਵੀਂ ਦਿੱਲੀ, 23 ਨਵੰਬਰ, (ਪੀ. ਟੀ.)- ਸੰਸਦ ਦਾ ਸਰਦ ਰੁਤ ਸਮਗਾਮ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਦੌਰਾਨ ਸਰਕਾਰ ਅਤੇ ਵਿਰੋਧੀ ਧਿਰਾਂ ਦਰਮਿਆਨ ਤਿੱਖੇ ਟਕਰਾਅ ਦੇ ਆਸਾਰ ਹਨ। ਕੇਂਦਰ ਸਰਕਾਰ ਸੰਸਦ ਵਿੱਚ ਆਰਥਿਕ ਸੁਧਾਰਾਂ ਬਾਰੇ ਕਈ ਅਹਿਮ ਬਿੱਲ ਲਿਆਉਣਾ ਚਾਹੁੰਦੀ ਹੈ। ਐਤਵਾਰ ਨੂੰ ਸੰਸਦ ਦੇ ਕੰਮਕਾਜ ਨੂੰ ਠੀਕ ਤਰੀਕੇ ਨਾਲ ਚਲਾਉਣ ਲਈ ਰੱਖੀ ਗਈ ਸਰਬਪਾਰਟੀ ਬੈਠਕ ਦਾ ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਵੱਲੋਂ ਬਾਈਕਾਟ ਕੀਤਾ ਗਿਆ। ਪਾਰਟੀ ਨੇ ਆਪਣੇ ਸੰਸਦ ਮੈਂਬਰ ਨੂੰ ਗ੍ਰਿਪਤਾਰ ਕਰਨ ਵਿਰੁੱਧ ਸੰਸਦ ਦੇ ਪਹਿਲੇ ਦਿਨ ਧਰਨੇ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਪਾਰਟੀ ਕਾਲੇ ਧਨ ਦੇ ਮੁੱਦੇ ’ਤੇ ਸਰਕਾਰ ਨੂੰ ਘੇਰੇਗੀ। ਉਧਰ ਐਨ ਡੀ ਏ ਸਰਕਾਰ ਦੀ ਤਰਫੋਂ ਆਰਥਿਕ

ਸੁਧਾਰਾਂ ਲਈ ਸੰਸਦ ਵਿੱਚ ਕਈ ਅਹਿਮ ਬਿਲ ਪੇਸ਼ ਕਰਨ ਦਾ ਪ੍ਰੋਗਰਾਮ ਹੈ। ਭਾਜਪਾ ਲੀਡਰਸ਼ਿਪ ਚਾਹੁੰਦੀ ਹੈ ਕਿ ਇਸ ਸਬੰਧੀ ਸਾਰੀਆਾਂ ਧਿਰਾਂ ਤੋਂ ਸਹਯੋਗਲਿਾ ਜਾਵੇ। ਸੰਸਦ ਦਾ ਇਹ ਇਜਲਾਸ ਇੱਕ ਮਹੀਨਾ ਚੱਲੇਗਾ।

WRITTEN BY