Skip to content
Independent perspectives. Global stories.
BREAKING

ਬਾਘਾ ਦੀ ਕੌਮੀ ਗੁਰੂ ਰਵਿਦਾਸ ਰਤਨ ਅਵਾਰਡ ਲਈ ਚੋਣ

Share this story

Page-1_16 ਚੰਡੀਗੜ੍ਹ; ਨੰਬਵਰ 23 (ਪੀ. ਟੀ.)- ਪੰਜਾਬ ਐਸ ਸੀ ਕਮਿਸ਼ਨ ਦੇ ਚੈਅਰਮੈਨ ਸ੍ਰੀ ਰਾਜੇਸ਼ ਬਾਘਾ ਨੂੰ ਕੌਮਿ ਪਧਰ ਤੇ ਗੁਰੂ ਰਵਿਦਾਸ ਰਤਨ ਅਵਾਰਡ ਲਈ ਚੁਣਿਆ ਗਿਆ ਹੈ। ਸ੍ਰੀ ਬਾਘਾ ਨੂੰ ਇਹ ਅਵਾਰਡ ਨੰਵੀ ਦਿੱਲੀ ਵਿਖੇ ਭਾਰਤ ਦੇ ਸਾਬਕਾ ਚੀਫ ਜਸਟਿਸ ਸ੍ਰੀ ਕੇ ਜੀ ਬਾਲਾਕ੍ਰਿਸ਼ਨਨ ਵਲ’ੋ 25 ਨਬੰਵਰ ਨੂੰ ਦਿੱਤਾ ਜਾਵੇਗਾ। ਇਹ ਅਵਾਰਡ ਦੇਣ ਲਈ ਬਾਬੂ ਜਗਜੀਵਨ ਰਾਮ ਕਲਾ ਸੰਸਕ੍ਰਿਤੀ ਅਤੇ ਸਾਹਿਤ ਅਕਾਡਮੀ ਨਵੀੱ ਦਿੱਲੀ ਵਲ’ੋ ਸਮਾਗਮ ਆਯ’ੋਜਿਤ ਕਿਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹ’ੋਏ ਐਸ ਸੀ ਕਮਿਸ਼ਨ ਪੰਜਾਬ ਦੇ ਬੁਲਾਰੇ ਨੇ ਦਸਿੱਆ ਕਿ ਸ੍ਰੀ ਬਾਘਾ ਦੀ ਇਸ ਮਾਨਮੱਤੇ ਕੌਮਿ ਅਵਾਰਡ ਲਈ ਚੌਣ ਉਹਨਾਂ ਵਲੋ ਗਰੀਬਾਂ ਅਤੇ ਦਬੇ ਕੁਚਲੇ ਲੋਕਾਂ ਦੀ ਭਲਾਈ ਲਈ ਕੀਤੀ ਗਈ  ਨਿਸ਼ਕਾਮ ਸੇਵਾ ਦੇ ਬਦਲੇ ਕੀਤੀ ਗਈ ਹੈ।ਕੋਮੀ ਅਵਾਰਡ ਲਈ ਚੋਣ ਕਰਨ ਤੋ ਪਹਿਲਾਂ

ਸਹਿਤ ਅਕਾਡਮੀ ਦੀ ਜਿਊਰੀ ਨੇ ਇਹ ਗਲ ਤੇ ਦਾ ਧਿਆਨ ਵੀ ਰਖਿਆ ਕਿ ਰਾਜੇਸ਼ ਬਾਘਾ ਨੇ ਪੰਜਾਬ ਸੂਬੇ ਵਿਚ ਐਸ ਸੀ ਕੇਟਾਗਰੀ ਨਾਲ ਸਬੰਧਤ ਵਿਦਿਆਰਥਿਆਂ ਨੂੰ ਪੋ’ਸਟ ਮੈਟ੍ਰਿਕ ਸਕਾਲਸ਼ਿਪ ਦੇ ਬਕਾਏ ਜਾਰੀ ਕਰਾਉਣ ਵਿਚ ਖਾਸ ਭੁਮਿਕਾ ਅਦਾ ਕੀਤੀ ਹੈ। ਬੁਲਾਰੇ ਨੇ ਦਸਿਆ ਕਿ ਅਵਾਰਡ ਸਮਾਗਮ ਵਿਚ ਆਰ ਐਸ ਐਸ ਦੇ ਸੀਨੀਅਰ ਨੇਤਾ ਸ੍ਰੀ ਇੰਦਰੇਕੁਮਾਰ ਤੋ ਇਲਾਵਾ ਡਾ. ਸਤਿਆ ਨਰਾਇਨ ਜਤਿਆ,ਡਾ ਸੰਜੇ ਪਾਸਵਾਨ,( ਦੋਵੇ ਸਾਬਕਾ ਕੇੰਦਰੀ ਮੰਤਰੀ) ਤੋ ਇਲਾਵਾ ਭਾਰਤ ਦੇ ਵੱਖ ਸੁਬਿਆਂ ਅਤੇ ਗੁਆਂਢੀ ਦੇਸ਼ ਨੇਪਾਲ ਤੋ ਵਿਦਵਾਨ ਅਤੇ ਚਿੰਤਕ ਭਾਗ ਲੈਣਗੇ। 

WRITTEN BY