Skip to content
Independent perspectives. Global stories.
BREAKING

ਕੇਂਦਰੀ ਬਜਟ ’ਚ ਹੋਵੇਗਾ ਦੂਸਰੀ ਪੀੜ੍ਹੀ ਦੇ ਸੁਧਾਰਾਂ ਦਾ ਐਲਾਨ : ਅਰੁਣ ਜੇਤਲੀ

Share this story

ਵਿੱਤ ਮੰਤਰੀ ਵਿਆਜ਼ ਦਰਾਂ ਵਿਚ ਕਟੌਤੀ ਦੇ ਹੱਕ ’ਚ

ਐਫ.ਐਮ. ਰੇਡੀਓ ਦੇ ਤੀਸਰੇ ਪੜਾਅ ਦਾ ਵਿਸਥਾਰ ਸੰਭਵ
ਗਰੀਬ ਲੋਕਾਂ ਨੂੰ ਰਸੋਈ ਗੈਸ ’ਤੇ ਸਬਸਿਡੀ ਦੀ ਲੋੜ

Page-1_10 ਨਵੀਂ ਦਿੱਲੀ 23 ਨਵੰਬਰ (ਪੀ. ਟੀ. ਲਾਇਵ)- ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਆਉਣ ਵਾਲੇ ਸਮੇਂ ’ਚ ਰੋਮਾਂਚਿਕ ਮੌਕਿਆਂ ਦਾ ਵਾਅਦਾ ਕਰਦੇ ਹੋਏ ਐਤਵਾਰ ਨੂੰ ਆਖਿਆ ਹੈ ਕਿ ਅਗਾਮੀ ਆਮ ਬਜਟ ’ਚ ਦੂਸਰੀ ਪੀੜ੍ਹੀ ਦੇ ਤਮਾਮ ਆਰਥਿਕ ਸੁਧਾਰਾਂ ਦਾ ਐਲਾਨ ਕੀਤਾ ਜਾਵੇਗਾ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਹਾਲੇ ਜ਼ਿਆਦਾਤਰ ਖੇਤਰਾਂ ਨੂੰ ਹੋਰ ਵਧੇਰੇ ਖੁੱਲ੍ਹਾ ਬਣਾਉਣ ਦੀ ਜ਼ਰੂਰਤ ਹੈ, ਇਸ ਲਈ ਪੂੰਜੀ ਦੀ ਵਾਜ਼ਿਬ ਲਾਗਤ ਦੇ ਨਾਲ-ਨਾਲ ਨੀਤੀਆਂ ਅਤੇ ਟੈਕਸ ਵਿਵਸਥਾ ’ਚ ਸਥਿਰਤਾ ਲਿਆਂਦੀ ਜਾਵੇਗੀ। ਉਨ੍ਹਾਂ ਨੇ ਵਿਆਜ ਦਰਾਂ ਵਿੱਚ ਕਟੌਤੀ ਦੀ ਵੀ ਵਕਾਲਤ ਕੀਤੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਸਰਕਾਰ ਦੁਆਰਾ ਕੀਤੇ ਗਏ ਯਤਨਾਂ ਦੇ ਪ੍ਰਭਾਵੀ ਹੋਣ ਤੋਂ ਬਾਅਦ 2015-16 ਵਿੱਚ ਜੀਡੀਪੀ ਦੀ ਵਾਧਾ ਦਰ 6% ਉਪਰ ਪਹੁੰਚ ਜਾਵੇਗੀ। ਅਤੇ ਇਸ ਤੋਂ ਬਾਅਦ ਅਸੀਂ ਉੱਚ ਆਰਥਿਕ ਵਿਕਾਸ ਦਰ ਦੀ ਰਾਹ ’ਤੇ ਚੱਲ ਪਵਾਂਗੇ।

2015-16 ਬਜਟ ਦੀ ਦਿਸ਼ਾ ਬਾਰੇ ਪੁੱਛੇ ਜਾਣ ’ਤੇ ਵਿੱਤ ਮੰਤਰੀ ਨੇ ਕਿਹਾ ਕਿ ਦੂਸਰੀ ਪੀੜ੍ਹੀ ਦੇ ਸੁਧਾਰਾਂ ਦੀ ਪੂਰੀ ਸੂਚੀ ਪਈ ਹੈ। ਇਸ ਤੋਂ ਇਲਾਵਾ ਅਜਿਹੇ ਸੁਧਾਰਾਂ ਦੀ ਵੀ ਪੂਰੀ ਸੂਚੀ ਹੈ ਜਿਨ੍ਹਾਂ ਨਾਲ ਪਿੱਛੇ ਹੋਈਆਂ ਕੁਝ ਚੀਜ਼ਾਂ ਨੂੰ ਖਤਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਲੇ ਬਾਰੇ ਆਰਡੀਨੈਂਸ ਇਸ ਦਿਸ਼ਾ ਵਿੱਚ ਇੱਕ ਕਦਮ ਹੈ। ਉਨ੍ਹਾਂ ਦਾਅਵਾ ਕੀਤਾ ਕਿ ਐਨਡੀਏ ਸਰਕਾਰ ਵੱਲੋਂ ਪਿਛਲੇ 6 ਮਹੀਨਿਆਂ ਦੌਰਾਨ ਚੁੱਕੇ ਕਦਮਾਂ ਕਾਰਨ ਕੁਝ ਉਤਸ਼ਾਹ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਕੁਝ ਹੇਠਾਂ ਚਲੀ ਗਈ ਸੀ ਅਤੇ ਨਿਰਾਸ਼ਾ ਫੈਲੀ ਹੋਈ ਸੀ ਪ੍ਰੰਤੂ ਪਿਛਲੇ 6 ਮਹੀਨਿਆਂ ਦੌਰਾਨ ਘਰੇਲੂ ਅਤੇ ਵਿਦੇਸ਼ੀ ਨਿਵੇਸ਼ਕ ਫਿਰ ਦਿਲਚਸਪੀ ਲੈਣ ਲੱਗੇ ਹਨ। ਨਾਲ ਹੀ ਉਨ੍ਹਾਂ ਆਖਿਆ ਕਿ ਸਰਕਾਰ ਨੂੰ ਨਤੀਜੇ ਦਿਖਾਉਣ ਲਈ ਹਾਲੇ ਸਮਾਂ ਲੱਗੇਗਾ ਭਾਵੇਂ ਜ਼ਮੀਨੀ ਪੱਧਰ ’ਤੇ ਸੁਧਾਰ ਦੇ ਕੁਝ ਸ਼ੁਰੂਆਤੀ ਸੰਕੇਤ ਦਿਖਨ ਲੱਗੇ ਹਨ। ਉਨ੍ਹਾਂ ਮੰਨਿਆ ਕਿ ਆਰਥਿਕ ਮਾਹੌਲ ਨੂੰ ਠੀਕ ਕਰਨ ਵਿੱਚ ਕੇਂਦਰ ਦੇ ਨਾਲ-ਨਾਲ ਰਾਜ ਸਰਕਾਰਾਂ, ਹੋਰ ਸੰਸਥਾਵਾਂ ਅਤੇ ਵਿਰੋਧੀ ਧਿਰ ਦੀ ਵੀ ਭੂਮਿਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ ਅਤੇ ਇੱਕ-ਇੱਕ ਕਰਕੇ ਹੋਰ ਵਧੇਰੇ ਖੇਤਰ ਖੋਲ੍ਹੇ ਜਾਣਗੇ।
ਵਿਆਜ ਦਰ ਵਿਚ ਕਟੌਤੀ ਦੀ ਵਕਾਲਤ ਕਰਦਿਆਂ ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਹੈ ਕਿ ਰਿਜ਼ਰਵ ਬੈਂਕ ਇਸ ਦਿਸ਼ਾ ਵਿਚ ਕਦਮ ਚੁੱਕੇਗੀ ਤੇ ਅਰਥ ਵਿਵਸਥਾ ਵਿਚ ਸੁਧਾਰ ਲਈ ਪੂੰਜੀ ਦੀ ਲਾਗਤ ਜਾਇਜ਼ ਹੱਦ ਤੱਕ ਲੈ ਕੇ ਆਵੇਗੀ। ਜੇਤਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੂੰਜੀ ਦੀ ਲਾਗਤ ਜਾਇਜ਼ ਹੱਦ ਤੱਕ ਹੋਣੀ ਜਰੂਰੀ ਹੈ ਕਿਉਂਕਿ ਜੇਕਰ ਤੁਸੀਂ ਸਸਤੀਆਂ ਦਰਾਂ ਉਪਰ ਪੂੰਜੀ ਮੁਹੱਈਆ ਕਰਵਾਉਣ ਵਿਚ ਅਸਮਰਥ ਰਹਿੰਦੇ ਹੋ ਤਾਂ ਫਿਰ ਭਾਵੇਂ ਅਰਥ ਵਿਵਸਥਾ ਦੇ ਦਰਵਾਜੇ ਖੋਲ੍ਹ ਵੀ ਦਿਤੇ ਜਾਣ ਤਾਂ ਇਹ ਕਾਫੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਘਟਨਾਕ੍ਰਮ ਦਾ ਸਿਲਸਿਲਾ ਹੈ ਜੇ ਵਾਪਰਨਾ ਹੁੰਦਾ ਹੈ। ਇਥੇ ਮਹੱਤਵਪੂਰਨ ਹੈ ਕਿ ਮੁਦਰਾ ਸਫੀਤੀ ਘਟਣ ਦੇ ਮੱਦੇਨਜਰ ਵੱਡੀ ਪੱਧਰ ‘ਤੇ ਇਹ ਆਸ ਕੀਤੀ ਜਾ ਰਹੀ ਹੈ ਕਿ ਭਾਰਤੀ ਰਿਜ਼ਰਵ ਬੈਂਕ ਵਿਆਜ਼ ਦਰ ਵਿਚ ਕਟੌਤੀ ਕਰੇਗੀ। ਬੈਂਕ ਖੇਤਰ ਵਿਚ ਸੁਧਾਰਾਂ ਬਾਰੇ ਗੱਲ ਕਰਦਿਆਂ ਜੇਤਲੀ ਨੇ ਕਿਹਾ ਕਿ ਸਰਕਾਰੀ ਖੇਤਰ ਦੀਆਂ ਸਾਰੀਆਂ ਬੈਂਕਾਂ ਵਿਚ ਸਰਕਾਰ ਦਾ ਹਿੱਸਾ ਘਟਾ ਕੇ 52% ਤੱਕ ਲਿਆਂਦਾ ਜਾਵੇਗਾ। 2015-16 ਲਈ ਨਿਰਧਾਰਤ ਵਿਕਾਸ ਦਰ ਬਾਰੇ ਗੱਲ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਵਿਕਾਸ ਦਰ 5% ਤੋਂ ਹੇਠਾਂ ਰਹੇਗੀ। ਉਨ੍ਹਾਂ ਕਿਹਾ ਕਿ ਨਿਰਮਾਣ ਖੇਤਰ ਅਜੇ ਵੀ ਇਕ ਚੁਣੌਤੀ ਹੈ। ਬੁਨਿਆਦੀ ਸਹੂਲਤਾਂ ਤੇ ਨਿਰਮਾਣ ਦੋ ਮੁੱਢਲੇ ਖੇਤਰ ਹਨ, ਜਿਨ੍ਹਾਂ ਉਪਰ ਜੋਰ ਦੇਣਾ ਪਵੇਗਾ ਤਾਂ ਜੋ ਵਿਕਾਸ ਰਫਤਾਰ ਫੜ ਸਕੇ।”’

WRITTEN BY