ਜਲੰਧਰ, 22 ਨਵੰਬਰ (ਪਰਨੀਤ)- ਸ. ਚਾਨਣ ਸਿੰਘ ਚੰਦੀ ਅਤੇ ਮਾਤਾ ਕਿਸ਼ਨ ਕੌਰ ਚੰਦੀ ਯਾਦਗਾਰੀ ਸਪੋਰਟਸ ਕਲੱਬ(ਰਜਿ)ਕਾਸੂਪੁਰ ਵੱਲੋਂ 20ਵਾਂ ਸਾਲਾਨਾ ਟੂਰਨਾਮੈਂਟ (ਸਵ ਸ. ਪ੍ਰਦੁਮਣ ਸਿੰਘ ਚੰਦੀ ਦੀ ਮਿੰਠੀ ਯਾਦ ਨੂੰ ਸਮਰਪਿਤ) 28 ਨਵੰਬਰ ਤੋਂ 30 ਨਵੰਬਰ ਤੱਕ ਪਿੰਡ ਕਾਸੂਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਸ. ਹਰਬੰਸ ਸਿੰਘ ਚੰਦੀ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਵਿਰਦੀ ਨੇ ਪ੍ਰੈ¤ਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਤਿੰਨ ਰੋਜ਼ਾ ਚੱਲਣ ਵਾਲੇ ਟੂਰਨਾਮੈਂਟ ’ਚ ਕਲੱਬ ਪੱਧਰ ਦੇ ਕਬੱਡੀ (ਪੰਜਾਬ ਸਟਾਇਲ) ਲੜਕੇ ਵੇਟ ਓਪਨ, ਕਬੱਡੀ ਲੜਕੀਆਂ (ਕਲੱਬ ਪੱਧਰ) ਅਤੇ ਕਬੱਡੀ 62 ਕਿਲੋ ਵਰਗ ਭਾਰ ਲੜਕੇ (ਕਲੱਬ ਪੱਧਰ) ਦੇ ਮੁਕਾਬਲੇ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਕਬੱਡੀ ਅਤੇ ਵਾਲੀਬਾਲ ਦੀਆ ਟੀਮਾਂ ਦੀਆਂ ਐਂਟਰੀਆਂ 27 ਨਵੰਬਰ ਨੂੰ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 62 ਕਿਲੋ ਵਰਗ ਭਾਰ ਦੇ ਮੁਕਾਬਲੇ 28 ਨਵੰਬਰ, ਕਬੱਡੀ ਓਪਨ ਲੜਕੀਆ ਦੇ 29 ਨਵੰਬਰ ਅਤੇ ਕਬੱਡੀ ਓਪਨ ਲੜਕਿਆਂ ਦੇ ਮੁਕਾਬਲੇ 30 ਨਵੰਬਰ ਨੂੰ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ 28 ਨਵੰਬਰ ਨੂੰ ਟੂਰਨਾਮੈਂਟ ਦਾ ਉਦਘਾਟਨ ਪੰਜਾਬ ਦੀਆਂ ਮਹਾਨ ਸ਼ਖਸੀਅਤਾਂ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੂਰਨਾਮੈਂਟ ’ਚ ਆਉਣ ਵਾਲੇ ਖਿਡਾਰੀਆਂ ਲਈ ਲੰਗਰ ਦਾ ਪ੍ਰਬੰਧ ਵੀ ਕਮੇਟੀ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ’ਤੇ ਕਲੱਬ ਮੈਂਬਰਾਂ ਨੇ ਟੂਰਨਾਮੈਂਟ ਸਬੰਧੀ ਪੋਸਟਰ ਵੀ ਰਲੀਜ਼ ਕੀਤਾ ਅਤੇ ਹਰ ਕਲੱਬ ਨੂੰ ਟੂਰਨਾਮੈਂਟ ’ਚ ਭਾਗ ਲੈਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ’ਤੇ ਭੁਪਿੰਦਰ ਸਿੰਘ ਥਿੰਦ, ਪ੍ਰੈ¤ਸ ਸਕੱਤਰ ਗਿਆਨ ਸਿੰਘ ਸੈਦਪੁਰੀ, ਅਮਰਜੀਤ ਸਿੰਘ ਸੱਭਰਵਾਲ ਅਤੇ ਸਵਰਨ ਸਿੰਘ ਕਲਿਆਣ ਵੀ ਉਨ੍ਹਾਂ ਦੇ ਨਾਲ ਸਨ।



