Skip to content
Independent perspectives. Global stories.
BREAKING

ਜ਼ਿਲ੍ਹਾ ਬਣਨ ਦੇ 8 ਸਾਲ ਬਾਅਦ ਵੀ ਪਛੜਾਪਣ ਦੂਰ ਨਹੀਂ ਹੋਇਆ ਬਰਨਾਲਾ ਦਾ

Share this story

Page-3_20 ਬਰਨਾਲਾ, 21 ਨਵੰਬਰ- ਬਰਨਾਲਾ ਨੂੰ ਜ਼ਿਲ੍ਹਾ ਦਾ ਦਰਜਾ ਮਿਲੇ ਨੂੰ ਅੱਜ ਪੂਰੇ 8 ਸਾਲ ਹੋ ਗਏ ਹਨ ਪਰ ਸਿਰਫ ਅਫਸਰਾਂ ਦੀ ਫੌਜ ਵਧਣ ਤੋਂ ਇਲਾਵਾ ਜ਼ਿਲ੍ਹੇ ਵਿੱਚ ਕੋਈ ਕ੍ਰਾਂਤੀਕਾਰੀ ਪ੍ਰਗਤੀ ਨਹੀਂ ਹੋਈ। ਵਰਨਣਯੋਗ ਹੈ ਕਿ ਕਾਂਗਰਸ ਸਰਕਾਰ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਨੀਤਿਕ ਲਾਹਾ ਲੈਣ ਲਈ 19 ਦਸੰਬਰ 2006 ਨੂੰ ਬਰਨਾਲਾ ਨੂੰ ਮੁੜ ਜ਼ਿਲ੍ਹਾ ਬਣਾ ਦਿੱਤਾ ਸੀ। ਜਿਸ ਦਾ ਸਿੱਧਾ ਸਿਆਸੀ ਲਾਭ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਜਿੱਤ ਦੇ ਰੂਪ ਵਿੱਚ ਵਿਧਾਇਕ ਬਣਕੇ ਮਿਲਿਆ ਸੀ। ਪਰ ਜ਼ਿਲ੍ਹਾ ਬਣੇ ਨੂੰ 8 ਸਾਲ ਬੀਤ ਜਾਣ ’ਤੇ ਵੀ ਬਰਨਾਲਾ ਦਾ ਪਛੜਾਪਣ ਦੂਰ ਨਹੀਂ ਹੋਇਆ। ਉਹੀ ਸਹੂਲਤਾਂ ਤੋਂ ਸੱਖਣਾ ਸਰਕਾਰੀ ਸਿਵਲ ਹਸਪਤਾਲ, ਜਿਸ ਦਾ ਨਾਮ ਰੈਫਰ ਹਸਪਤਾਲ ਪੈ ਚੁੱਕਾ ਹੈ, ਜਿਸ ਵਿੱਚ ਨਾ ਡਾਕਟਰ ਪੂਰੇ ਹਨ ਅਤੇ ਨਾ ਹੀ ਕੋਈ ਨਵੀਂ ਤਕਨੀਕ ਦੀ ਸਹੂਲਤ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਕੋਈ ਉਚ ਸਿੱਖਿਆ ਸੰਸਥਾ, ਸਰਕਾਰੀ ਕਾਲਜ ਵੀ ਨਹੀ ਲਿਆਂਦਾ ਗਿਆ।

ਨਹੀਂ ਮਿਲੀਆਂ ਮੁਢਲੀਆਂ ਸਹੂਲਤਾਂ- ਜ਼ਿਲ੍ਹੇ ਵਿੱਚ ਕੋਈ ਉ¤ਚ ਸਿੱਖਿਆ ਸੰਸਥਾ, ਸਰਕਾਰੀ ਕਾਲਜ ਆਦਿ ਨਾ ਹੋਣ ਕਰਕੇ ਜ਼ਿਲ੍ਹੇ ਦੇ ਲੜਕੇ-ਲੜਕੀਆਂ ਨੂੰ ਉ¤ਚ ਸਿੱਖਿਆ ਹਾਸਲ ਕਰਨ ਲਈ ਲੁਧਿਆਣਾ, ਪਟਿਆਲਾ, ਬਠਿੰਡਾ, ਚੰਡੀਗੜ ਆਦਿ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ। ਜ਼ਿਲ੍ਹੇ ਵਿੱਚ ਨਾ ਤਾਂ ਕੋਈ ਖੇਡ ਸਟੇਡੀਅਮ ਹੈ ਅਤੇ ਨਾ ਹੀ ਕੋਈ ਮਨੋਰੰਜਨ ਵਾਸਤੇ ਪਾਰਕ ਹੈ ਅਤੇ ਨਾ ਹੀ ਕੋਈ ਬਿਰਧ ਆਸ਼ਰਮ ਹੈ। ਜ਼ਿਲ੍ਹੇ ਦੀਆਂ ਅਨੇਕਾਂ ਸੜਕਾਂ ਖਸਤਾ ਹਾਲਤ ਵਿੱਚ ਹਨ ਅਤੇ ਬਰਨਾਲਾ ਸ਼ਹਿਰ ਅੰਦਰ ਸੀਵਰੇਜ ਸਿਸਟਮ ਠੀਕ ਨਹੀਂ, ਬਰਸਾਤ ਦੇ ਦਿਨਾਂ ਵਿੱਚ ਸਾਰਾ ਸ਼ਹਿਰ ਦਰਿਆ ਦਾ ਰੂਪ ਧਾਰਨ ਕਰ ਜਾਂਦਾ ਹੈ ਅਤੇ ਸ਼ਹਿਰ ਦੀਆਂ ਬਾਹਰਲੀਆਂ ਬਸਤੀਆਂ ਵਿੱਚ ਵਾਟਰ ਸਪਲਾਈ ਤੱਕ ਦੀ ਸਹੂਲਤ ਨਹੀਂ।
ਨਹੀਂ ਕੀਤਾ ਗਿਆ ਜ਼ਿਲ੍ਹੇ ਦੇ ਖੇਤਰ ਦਾ ਵਿਕਾਸ
ਸਭ ਤੋਂ ਵੱਡੀ ਗੱਲ ਇਹ ਹੈ ਕਿ ਸਬ ਡਵੀਜ਼ਨ ਨੂੰ ਹੀ ਜ਼ਿਲ੍ਹੇ ਦਾ ਦਰਜਾ ਦੇ ਦਿੱਤਾ ਗਿਆ, ਇਸ ਦੇ ਖੇਤਰ ਵਿੱਚ ਕੋਈ ਵਿਕਾਸ ਨਹੀਂ ਕੀਤਾ ਗਿਆ। ਭਾਵ ਤਪਾ ਦੇ ਨਜ਼ਦੀਕ ਪੈਂਦੇ 6-7 ਪਿੰਡ ਜਿਨ੍ਹਾਂ ਦੇ ਲੋਕਾਂ ਨੂੰ ਮਾਰਕੀਟ ਲਈ ਤਪਾ ਮੰਡੀ ਜਾਣਾ ਪੈਂਦਾ ਹੈ ਕਿਉਂਕਿ ਤਪਾ ਮੰਡੀ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਨੇੜੇ ਪੈਂਦੀ ਹੈ ਪਰ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਸਰਕਾਰੀ ਕੰਮਾਂ ਲਈ ਰਾਮਪੂਰਾ ਫੂਲ ਜਾਂ ਬਠਿੰਡਾ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਸ਼ੇਰਪੁਰ ਕਸਬੇ ਦੇ ਇੱਕ ਦਰਜਨ ਦੇ ਕਰੀਬ ਪਿੰਡ ਜੋ ਕਿ ਵਿਧਾਨ ਸਭਾ ਖੇਤਰ ਮਹਿਲ ਕਲਾਂ ਵਿੱਚ ਪੈਂਦੇ ਹਨ ਪਰ ਇਨ੍ਹਾਂ ਪਿੰਡਾਂ ਨੂੰ ਰੈਵਨਿਊ ਜ਼ਿਲ੍ਹਾ ਸੰਗਰੂਰ ਵਿੱਚ ਪਾਇਆ ਹੋਇਆ ਹੈ, ਜਿਸ ਕਾਰਣ ਇਨ੍ਹਾਂ ਲੋਕਾਂ ਨੂੰ ਮਾਰਕੀਟ ਕਰਨ ਲਈ ਬਰਨਾਲਾ ਅਤੇ ਸਰਕਾਰੀ ਕੰਮਾਂ ਲਈ ਧੂਰੀ ਜਾਂ ਸੰਗਰੂਰ ਜਾਣਾ ਪਂੈਦਾ ਹੈ।
14 ਪਿੰਡ ਜ਼ਿਲ੍ਹਾ ਬਰਨਾਲਾ ਵਿੱਚ ਜੋੜਨ ਦਾ ਦਿੱਤਾ ਸੀ ਭਰੋਸਾ
ਸਾਲ 1992 ਤੋਂ ਪਹਿਲਾਂ ਬਰਨਾਲਾ ਦੇ 14 ਪਿੰਡ ਰਾਏਕੋਟ ਵਿੱਚ ਪਾ ਦਿੱਤੇ ਗਏ ਸੀ ਅਤੇ ਉਸ ਸਮੇ ਬੇਅੰਤ ਸਰਕਾਰ ਨੇ ਭਰੋਸਾ ਦਵਾਇਆ ਸੀ ਕਿ ਰਾਏਕੋਟ ਅਤੇ ਬਰਨਾਲਾ ਨੂੰ ਇਕੱਠਾ ਕਰਕੇ ਜ਼ਿਲ੍ਹਾ ਬਰਨਾਲਾ ਬਣਾ ਦਿੱਤਾ ਜਾਵੇਗਾ ਪਰ ਬਰਨਾਲਾ ਨੂੰ ਜ਼ਿਲ੍ਹਾ ਤਾਂ ਬਣਾ ਦਿੱਤਾ ਗਿਆ, ਇਸ ਤੋਂ ਖੋਹੇ 14 ਪਿੰਡ ਵਾਪਿਸ ਬਰਨਾਲਾ ਵਿੱਚ ਨਹੀਂ ਪਾਏ ਗਏ। ਜਿਸ ਕਾਰਣ ਇਨ੍ਹਾਂ ਪਿੰਡਾਂ ਦੇ ਲੋਕ ਮਾਰਕੀਟ ਲਈ ਮਹਿਲਕਲਾਂ ਜਾਂ ਬਰਨਾਲਾ ਆਉਂਦੇ ਹਨ ਪਰ ਸਰਕਾਰੀ ਕੰਮਾਂ ਲਈ ਰਾਏਕੋਟ ਜਾਂ ਲੁਧਿਆਣਾ ਜਾਣਾ ਪੈਂਦਾ ਹੈ।
ਅਫਸਰਾਂ ਅਤੇ ਸੁਰੱਖਿਆ ਕਰਮੀਆਂ ਦੀ ਵਧੀ ਤਾਦਾਦ
ਕੁੱਲ ਮਿਲਾਕੇ ਬਰਨਾਲਾ ਜ਼ਿਲ੍ਹਾ ਬਣਨ ਨਾਲ ਬਰਨਾਲਾ ਦਾ ਨਾ ਤਾਂ ਕੋਈ ਵਿਕਾਸ ਹੋਇਆ ਹੈ ਅਤੇ ਨਾ ਹੀ ਇਸਦੇ ਖੇਤਰਫਲ ਵਿੱਚ ਵਾਧਾ ਕੀਤਾ ਗਿਆ ਹੈ, ਸਿਰਫ ਅਫਸਰਾਂ ਦੀ ਫੌਜ ਵਧਾਕੇ ਲੋਕਾਂ ਅਤੇ ਖਜ਼ਾਨੇ ’ਤੇ ਭਾਰੀ ਬੋਝ ਪਾ ਦਿੱਤਾ ਗਿਆ ਹੈ। ਪਹਿਲਾਂ ਇੱਥੇ ਸਿਰਫ ਇੱਕ ਐਸਡੀਐਮ ਅਤੇ ਡੀਐਸਪੀ ਪੂਰੇ ਖੇਤਰ ਦਾ ਕੰਮ ਚਲਾ ਰਿਹਾ ਸੀ ਅਤੇ ਹੁਣ ਇੱਕ ਡੀ ਸੀ, ਐਸਐਸਪੀ, ਤਿੰਨ-ਤਿੰਨ ਐਸਪੀ, ਤਿੰਨ ਤਿੰਨ ਏਡੀਸੀ, ਦੋ ਜੀਏ, ਦੋ ਐਸਡੀਐਮ, ਇੱਕ ਜ਼ਿਲ੍ਹਾ ਰੈਵਨਿਊ ਅਫਸਰ, ਡੀ ਐਮ ਮਾਰਕਫੈਡ, ਡੀਐਮ ਐਫਸੀਆਈ, ਡੀਐਮ ਵੇਅਰਹਾਊਸ, ਡਾਇਰੈਕਟਰ ਪਰਦੂਸ਼ਣ ਕੰਟਰੋਲ ਬੋਰਡ ਆਦਿ ਅਫਸਰਾਂ ਦੀ ਫੌਜ ਵੱਧ ਗਈ ਹੈ ਅਤੇ ਇਨ੍ਹਾਂ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਅਮਲਾਫੈਲਾ, ਕਰਮਚਾਰੀ ਤੇ ਗੰਨਮੈਨ ਆ ਗਏ ਹਨ, ਜਿਸ ਕਾਰਨ ਭ੍ਰਿਸ਼ਟਾਚਾਰ ਵਿੱਚ ਵਾਧਾ ਹੋਇਆ ਹੈ। ਕੁੱਲ ਮਿਲਾਕੇ ਜ਼ਿਲ੍ਹਾ ਬਣੇ ਨੂੰ ਅੱਠ ਸਾਲ ਬੀਤ ਜਾਣ ਤੋਂ ਬਾਅਦ ਵੀ ਜ਼ਿਲ੍ਹੇ ਵਿੱਚ ਨਾ ਤਾਂ ਕੋਈ ਵਿਕਾਸ ਹੋਇਆ ਹੈ ਅਤੇ ਨਾ ਹੀ ਇਸਦੇ ਖੇਤਰਫਲ ਵਿੱਚ ਨਾਧਾ ਕੀਤਾ ਗਿਆ ਹੈ, ਸਿਰਫ ਅਫਸਰਾਂ ਦੀ ਫੌਜ ਵਧਾਕੇ ਸਰਕਾਰ ਨੇ ਲੋਕਾਂ ’ਤੇ ਬੋਝ ਪਾ ਦਿੱਤਾ ਹੈ।
ਕੀ ਕਹਿੰਦੇ ਹਨ ਬਰਨਾਲਾ ਦੇ ਵਿਧਾਇਕ ਢਿੱਲੋਂ
ਜਦੋਂ ਇਸ ਸਬੰਧੀ ਬਰਨਾਲਾ ਦੇ ਕਾਂਗਰਸੀ ਵਿਧਾਇਕ ਸ. ਕੇਵਲ ਸਿੰਘ ਢਿੱਲੋਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਬਰਨਾਲਾ ਨੂੰ ਮੁੜ ਜ਼ਿਲ੍ਹਾ ਬਣਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਸੱਤਾ ਵਿੱਚ ਅਕਾਲੀ-ਭਾਜਪਾ ਸਰਕਾਰ ਹੈ, ਇਸ ਲਈ ਇਸ ਦੇ ਵਿਕਾਸ ਦੀ ਜ਼ਿੰਮੇਵਾਰੀ ਤੇ ਖੇਤਰਫਲ ਵਧਾਉਣ ਦੀ ਜ਼ਿੰਮੇਵਾਰੀ ਅਕਾਲੀ-ਭਾਜਪਾ ਸਰਕਾਰ ਦੀ ਬਣਦੀ ਹੈ।

WRITTEN BY