Skip to content
Independent perspectives. Global stories.
BREAKING

ਮਾਰ ਲੋ ਵਿਭਾਗ ਵਾਲਿਓ ਛਾਪਾ ਜੀ.ਟੀ. ਰੋਡ ’ਤੇ ਸ਼ਰਾਬ ਵਿਕਦੀ

Share this story

ਸ਼ਰਾਬ ਵੇਚਣ ਵਾਲੇ ਠੇਕੇਦਾਰ ਰੋਜ਼ਾਨਾ ਉਡਾਉਂਦੇ ਨੇ ਕਾਨੂੰਨ ਦੀਆਂ ਧੱਜੀਆਂ
Page-3_14 ਨਥਾਣਾ, 22 ਨਵੰਬਰ (ਇੰਦਰਜੀਤ ਨਥਾਣਾ)- ਨਥਾਣਾ ਤੋਂ ਪੂਹਲਾ ਵ¤ਲ ਨੂੰ ਜਾਂਦੀ ਜੀ.ਟੀ. ਰੋਡ ’ਤੇ ਬਣੇ ਗਰਲਜ਼ ਕਾਲਜ ਦੇ ਨਜ਼ਦੀਕ ਆਰਜ਼ੀ ਤੌਰ ’ਤੇ ਗ¤ਡੀ ਵਿ¤ਚ ਰ¤ਖ ਕੇ ਸ਼ਰਾਬ ਦੀ ਵਿਕਰੀ ਦਾ ਧੰਦਾਂ ਜ਼ੋਰਾਂ-ਸ਼ੋਰਾਂ ਨਾਲ ਚ¤ਲ ਰਿਹਾ ਹੈ। ਰੋਜ਼ਾਨਾ ਹੀ ਸ਼ਰਾਬ ਦੇ ਠੇਕੇਦਾਰਾਂ ਵ¤ਲੋਂ ਕਾਨੂੰਨ ਦੀਆਂ ਧ¤ਜੀਆਂ ਉਡਾਈਆਂ ਜਾ ਰਹੀਆਂ ਹਨ।ਲੰਘਦੇ ਰਾਹੀਆਂ ਲਈ ਇਹ ਆਰਜ਼ੀ ਠੇਕਾ ਜਿਥੇ ਸ਼ਰਾਬ ਦੇ ਪਿਆਕੜਾਂ ਤੇ ਨਸ਼ੇੜੀਆਂ ਲਈ ਮਦਦਗਾਰ ਸਾਬਤ ਹੁੰਦਾ ਹੈ, ਉਥੇ ਹੀ ਇਸ ਜਗ੍ਹਾ ’ਤੇ ਸ਼ਰਾਬੀਆਂ ਦਾ ਖੁਰਦੂ ਪ¤ਟਣਾ ਸ਼ਾਇਦ ਇਹੀ ਕਹਿੰਦਾ ਹੈ ‘‘ਆਜੋ ਮਾਰ ਲੋ ਵਿਭਾਗ ਵਾਲਿਓ ਛਾਪਾ, ਰੋਡ ’ਤੇ ਸ਼ਰਾਬ ਵਿਕਦੀ।’’ ਸਮਾਜ ਸੇਵੀ ਜਥੇਬੰਦੀਆਂ ਨੇ ਕੁਝ ਸਮਾਂ ਪਹਿਲਾਂ ਪਿੰਡ ਪੂਹਲਾ ਦੀ ਨਹਿਰ ’ਤੇ ਬਣਿਆ ਸ਼ਰਾਬ ਦਾ ਠੇਕਾ ਢਾਹ ਕੇ

ਅਖਬਾਰਾਂ ਦੇ ਪੰਨੇ ਮ¤ਲੇ ਸਨ ।ਕਾਫੀ ਸਮਾਂ ਇਧਰ-ਓਧਰ ਭੜਕਦੇ ਇਸ ਮੋਬਾਇਲ ਠੇਕੇ ਨੇ ਪਿੰਡ ਪੂਹਲਾ ਦੀ ਜੂਹ ਤੋਂ ਬਾਹਰ ਰੋਜ਼ਾਨਾ ਹੀ ਸ਼ਾਮ ਦੇ ਵਕਤ ਦਾ ਅ¤ਡਾ ਬਣਾ ਲਿਆ ਹੈ।ਇਹ ਮੋਬਾਇਲ ਠੇਕੇ ਲਈ ਵਰਤੀ ਜਾ ਰਹੀ ਗ¤ਡੀ ਜ਼ਿਆਦਾ ਹਨੇਰਾ ਹੋਣ ਸਮਂੇ ਆਪਣੇ ਮਾਲਿਕ ਘਰ ਚਲੀ ਜਾਂਦੀ ਹੈ। ਇਸ ਵਰਤਾਰੇ ਨੂੰ ਪ੍ਰਸ਼ਾਸਨ ਦੇ ਕਈ ਅਧਿਕਾਰੀ ਮੂਕ ਦਰਸ਼ਕ ਬਣਕੇ ਵੇਖ ਰਹੇ ਹਨ।ਇਸ ਠੇਕੇ ਤੋਂ ਆਸ-ਪਾਸ ਦੇ ਖੇਤਾਂ ਵਾਲੇ ਭਾਵੇਂ ਡਾਹਢੇ ਪ੍ਰੇਸ਼ਾਨ ਹਨ ਪਰ ਰਾਹਗੀਰ ਪਿਆਕੜਾਂ ਲਈ ਇਹ ਮੋਬਾਇਲ ਠੇਕਾ ਖੂਬ ਮਨੋਰੰਜਨ ਦਾ ਸਥਾਨ ਬਣਿਆ ਹੋਇਆ ਹੈ।ਸ਼ਾਮ ਵਕਤ ਇ¤ਥੇ ਗਲਾਸ ਤੋਂ ਇਲਾਵਾ ਅੰਡੇ ਦੀ ਸਹੂਲਤ ਵੀ ਮਹੁਈਆ ਕਰਵਾਈ ਜਾ ਰਹੀ ਹੈ। ਇਹ ਜੀ.ਟੀ.ਰੋਡ ’ਤੇ ਗੈਰ ਕਾਨੂੰਨੀ ਢੰਗ ਨਾਲ ਚ¤ਲ ਰਿਹਾ ਮੋਬਾਇਲ ਠੇਕਾ ਕਈ ਰਾਜਸੀ ਆਗੂਆਂ ਦੀ ਸ਼ਹਿ ਹੋਣ ਦੇ ਸੰਕੇਤ ਦਿੰਦਾ ਹੈ।ਜਦ ਇਸ ਸਬੰਧੀ ਈਟੀਓ ਸ. ਬਲਵੰਤ ਸਿੰਘ ਗਿ¤ਲ ਨਾਲ ਫੋਨ ’ਤੇ ਗ¤ਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗ¤ਡੀ ਵਿ¤ਚ ਸ਼ਰਾਬ ਵੇਚਣ ਬਾਰੇ ਕੁਝ ਵੀ ਪਤਾ ਨਹੀਂ ਹੈ।ਉਨ੍ਹਾਂ ਇਹ ਵੀ ਕਿਹਾ ਕਿ ਜੀ. ਟੀ. ਰੋਡ ’ਤੇ ਗ¤ਡੀ ਵਿ¤ਚ ਸ਼ਰਾਬ ਵੇਚਣੀ ਗਲਤ ਹੈ। ਇਸ ਤਰ੍ਹਾਂ ਹੀ ਪਿੰਡ ਢੇਲਵਾਂ ਦੇ ਲੋਕਾਂ ਨੇ ਪਿੰਡ ਵਿ¤ਚੋਂ  ਠੇਕਾ ਚਕਾਉਣ ਦੀ ਭਾਵੇਂ ਸਫਲਤਾ ਹਾਸਲ ਕਰ ਲਈ ਹੈ ਪਰ ਨਗਰ ’ਚੋਂ ਬਾਹਰ ਮੇਨ ਰੋਡ ਰਸਤੇ ਸੜਕ ਉਤੇ ਰਜਬਾਹੇ ’ਤੇ ਖੋਖਾਨੁਮਾ ਠੇਕਾ ਲੋਕਾਂ ਦਾ ਮੂੰਹ ਚਿੜਾ ਰਿਹਾ ਹੈ।ਇਸੇ ਤਰ੍ਹਾਂ ਹੀ ਪਿੰਡ ਗਿ¤ਦੜ ਦੇ ਲੋਕਾਂ ਦੀ ਏਕਤਾ ਨੇ ਪਿੰਡ ਵਿ¤ਚ ਬਣੇ ਠੇਕੇ ਨੂੰ ਖਦੇੜ ਕੇ ਪਿੰਡੋਂ ਬਾਹਰ  ਆਪਣੇ ਆਉਣ-ਜਾਣ ਵਾਲੇ  ਮੇਨ ਰਸਤੇ ’ਚ ਸ਼ਰਾਬ ਦਾ ਠੇਕਾ ਬਣ ਗਿਆ ਹੈ।

WRITTEN BY