ਮੋਗਾ, 21 ਨਵੰਬਰ (ਰੋਹਿਤ ਸ਼ਰਮਾ)- ਮੋਗਾ ਦੇ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਹਰਿਆਣਾ ਵਿਚ ਰਾਮਪਾਲ ਦੀ ਗ੍ਰਿਫਤਾਰੀ ਦੀ ਕਵਰੇਜ਼ ਕਰਕੇ ਆ ਰਹੇ ਪੱਤਰਕਾਰ ਸ਼ਿਵਮ ਭੱਟ ਦੀ ਸੜਕ ਹਾਦਸੇ ਵਿਚ ਹੋਈ ਦੁਖਦਾਈ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਅਕਾਲ ਪੁਰਖ ਅੱਗੇ ਉਨ•ਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਥਨਾ ਕੀਤੀ ਅਤੇ ਪਰਿਵਾਰਿਕ ਮੈਂਬਰਾਂ ਨੂੰ ਇਸ ਦੁਖਦਾਈ ਸਮੇਂ ਵਿਚ ਰੱਬ ਦਾ ਭਾਣਾ ਮੰਨਣ ਦੀ ਗੁਜ਼ਾਰਿਸ਼ ਕੀਤੀ। ਇਸ ਦੁਖਦਾਈ ਸਮੇਂ ਵਿਚ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ ਵਿਚ ਪਵਨ ਗਰੋਵਰ, ਸੁਰਿੰਦਰਪਾਲ ਸਿੰਘ, ਦਿਲਬਾਗ ਦਾਨਿਸ਼, ,ਦੀਪਕ ਸਿੰਗਲਾ, ਪ੍ਰੇਮ ਸ਼ਰਮਾ, ਗੁਰਜੰਟ ਸਿੰਘ, ਗਗਨ ਬਠਲਾ, ਇਕਬਾਲ ਸਿੰਘ, ਹਰਬੰਸ ਸਿੰਘ ਢਿੱਲੋਂ, ਸੁਰਿੰਦਰ ਮਾਨ, ਗੋਪੀ ਰਾਊਕੇ, ਪਰਮਜੀਤ ਸਿੰਘ ਜੰਡੂ, ਨਵਦੀਪ ਸਿੰਗਲਾ, ਸ਼ਤੀਸ ਸਾਹਨੀ, ਗੁਰਤੇਜ ਸਿੰਘ, ਇਕਬਾਲ ਕਲਿਆਣ, ਸਵਰਨ ਗੁਲਾਟੀ, ਲਖਵੀਰ ਸਿੰਘ, ਅਰੁਣ ਗੁਲਾਟੀ, ਰਾਹੁਲ ਸ਼ਰਮਾ,
ਨਿਸ਼ੀ ਮਨਚੰਦਾ, ਵਿਕਾਸ ਸਾਹਨੀ, ਅਮਜਦ ਖਾਨ, ਲਛਮਣਜੀਤ ਸਿੰਘ ਪੁਰਬਾ, ਜੋਗਿੰਦਰ ਸਿੰਘ, ਵਿਨੋਦ ਸਾਹਨੀ, ਚੰਨਪ੍ਰੀਤ ਸਿੰਘ, ਸੋਨੂੰ ਟੈਂਕੀ, ਸੁਭਮ ਜੈਸਵਾਲ, ਗੁਰਦੇਵ ਭੰਮ, ਨਿਰਮਲ ਸੰਧੂ, ਕੁਲਦੀਪ ਧਾਲੀਵਾਲ, ਸੂਰਜ ਜੈਨ, ਵਿਪਨ ਓਕਾੜਾ, ਵਕੀਲ ਮਹਿਰੋਂ, ਗੁਰਜੀਤ ਅਨਜਾਣ, ਕਪਿਲ ਕਪੂਰ ਆਦਿ ਹਾਜਰ ਸਨ। ਮੀਟਿੰਗ ਦੌਰਾਨ ਪੱਤਰਕਾਰ ਭਾਈਚਾਰੇ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸੜਕਾਂ ’ਤੇ ਫਿਰ ਰਹੇ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਠੋਸ ਉਪਰਾਲੇ ਕੀਤੇ ਜਾਣ ਤਾਂ ਜੋ ਸੈਂਕੜੇ ਕੀਮਤੀ ਜਾਨਾਂ ਨੂੰ ਅਜਾਈਂ ਜਾਣ ਤੋਂ ਬਚਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਸ਼ਿਵਮ ਭੱਟ ਦੀ ਮੌਤ ਦਾ ਕਾਰਨ ਵੀ ਇਹ ਸੜਕਾਂ ’ਤੇ ਫਿਰ ਰਹੇ ਅਵਾਰਾ ਪਸ਼ੂ ਹੀ ਬਣੇ। ਜਦੋਂ ਉਹ ਹਰਿਆਣਾ ਦੇ ਬਰਵਾਲਾ ਆਸ਼ਰਮ ਵਿਚੋਂ ਰਾਮਪਾਲ ਦੀ ਗ੍ਰਿਫਤਾਰੀ ਦੀ ਖਬਰ ਦੇਣ ਤੋਂ ਬਾਅਦ ਆਪਣੇ ਸਾਥੀਆਂ ਨਾਲ ਬਰਵਾਲਾ ਤੋਂ ਚੰਡੀਗੜ• ਲਈ ਰਵਾਨਾ ਹੋਏ ਤਾਂ ਕੈਥਲ ਕੋਲ ਉਨ•ਾਂ ਦੀ ਕਾਰ ਇਕ ਪਸ਼ੂ ਨਾਲ ਟਕਰਾ ਕੇ ਦੁਰਘਟਨਾ ਗ੍ਰਸਤ ਹੋ ਗਈ ਅਤੇ ਕਾਰ ਦੇ ਡਰਾਈਵਰ ਸਮੇਤ ਪੱਤਰਕਾਰ ਸ਼ਿਵਮ ਭੱਟ, ਉਸ ਦੇ ਸਾਥੀ ਰੋਹਿਤ ਖੰਨਾ ਅਤੇ ਕੈਮਰਾਮੈਨ ਜੈਵੀਰ ਬੁਰੀ ਤਰ•ਾਂ ਜਖਮੀ ਹੋ ਗਏ ਅਤੇ ਹਸਪਤਾਲ ਜਾਂਦਿਆਂ ਰਸਤੇ ਵਿਚ ਸ਼ਿਵਮ ਭੱਟ ਦੀ ਮੌਤ ਹੋ ਗਈ ਅਤੇ ਕੈਮਰਾਮੈਨ ਜੈਵੀਰ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਪੀ.ਜੀ.ਆਈ. ਚੰਡੀਗੜ• ਰੈਫਰ ਕਰ ਦਿੱਤਾ, ਜਿਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।



