Skip to content
Independent perspectives. Global stories.
BREAKING

ਸਾਲਾਨਾ ਬਰਸੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

Share this story

ਨਾਭਾ, 21 ਨਵੰਬਰ (ਕਰਮਜੀਤ ਸੋਮਲ)- ਖੂਨਦਾਨ ਦੇ ਖੇਤਰ ਵਿਚ ਪਾਏ ਯੋਗਦਾਨ ਸਦਕਾ ਲਗਾਤਾਰ ਪਿਛਲੇ ਤਿੰਨ ਸਾਲ ਤੋਂ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਸਨਮਾਨ ਪ੍ਰਾਪਤ ਸਵੈ-ਸੇਵੀ ਸੰਸਥਾ ਜਨ ਸੇਵਾ ਸੋਸਾਇਟੀ ਫਾਰ ਆਈਕੇਅਰ ਐਂਡ ਏਡਜ਼ ਅਵੇਅਰਨੈਸ (ਰਜਿ:) ਵੱਲੋਂ ਲਗਾਏ ਜਾ ਰਹੇ ਮਹੀਨਾਵਾਰ ਖੂਨਦਾਨ ਕੈਂਪਾਂ ਦੀ ਲੜੀ ਤਹਿਤ ਅੱਜ ਸੁਸਾਇਟੀ ਦੇ ਸਰਪ੍ਰਸਤ ਡਾ. ਆਈ.ਡੀ. ਗੋਇਲ ਅਤੇ ਚੇਅਰਮੈਨ ਸ. ਮੇਜਰ ਸਿੰਘ ਦੀ ਅਗਵਾਈ ਅਧੀਨ ਸਿਵਲ ਹਸਪਤਾਲ ਨਾਭਾ ਵਿਖੇ 29ਵਾਂ ਵਿਸ਼ਾਲ ਖੂਨਦਾਨ ਕੈਂਪ ਸਿਵਲ ਹਸਪਤਾਲ ਨਾਭਾ ਵਿਖੇ ਲਗਾਇਆ ਗਿਆ। ਸੋਸਾਇਟੀ ਦੇ ਬਲੱਡ ਡੋਨੇਸ਼ਨ ਕੁਆਰਡੀਟੇਨਰ ਵਿਕਾਸ ਮਿੱਤਲ ਅਤੇ ਧੀਰ ਸਿੰਘ ਸਕੱਤਰ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿਚ ਕਿਹਾ ਕਿ ਇਸ ਕੈਂਪ ਸ੍ਰੀ ਰਾਜ ਕੁਮਾਰ ਅਗਰਵਾਲ ਜੀ ਦੀ ਬਰਸੀ ਨੂੰ ਉਨ•ਾਂ ਦੇ ਪਰਿਵਾਰ ਵੱਲੋਂ ਸਮਰਪਿਤ ਕੀਤਾ ਗਿਆ। ਉਨ•ਾਂ ਦੱਸਿਆ ਕਿ ਇਸ ਕੈਂਪ ਦੀ ਵਿਲੱਖਣਤਾ ਇਹ ਰਹੀ ਕਿ ਇਸ ਕੈਂਪ

ਦਾ ਉਦਘਾਟਨ ਕਿਸੇ ਵੱਡੇ ਅਫਸਰ ਜਾਂ ਨੇਤਾ ਵੱਲੋਂ ਰਿਬਨ ਕੱਟ ਕੇ ਕਰਨ ਦੀ ਬਜਾਏ ਸਵ. ਸ੍ਰੀ ਰਾਜ ਕੁਮਾਰ ਅਗਰਵਾਰ ਜੀ ਦੀ ਧਰਮਪਤਨੀ ਸ੍ਰੀਮਤੀ ਰਾਜ ਰਾਣੀ ਅਗਰਵਾਲ ਅਤੇ ਉਨ•ਾਂ ਦੇ ਪਰਿਵਾਰ ਵੱਲੋਂ ਫੀਤਾ ਕੱਟਣ ਉਪਰੰਤ, ਸੋਸਾਇਟੀ ਮੈਂਬਰਾਂ, ਪਰਿਵਾਵਰਕ ਮੈਂਬਰਾਂ ਅਤੇ ਖੂਨਦਾਨੀਆਂ ਵੱਲੋਂ ਸ੍ਰੀ ਰਾਜ ਕੁਮਾਰ ਅਗਰਵਾਲ ਜੀ ਨੂੰ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸਰਧਾਜਲੀ ਦੇਣ ਉਪਰੰਤ ਕੈਂਪ ਦੀ ਸ਼ੁਰੂਆਤ ਕੀਤੀ ਗਈ। ਡਾ. ਦਲਬੀਰ ਕੌਰ ਬਲੱਡ ਟਰਾਂਸਫਿਊਜ਼ਨ ਅਫਸਰ, ਸਿਵਲ ਹਸਪਤਾਲ ਨਾਭਾ, ਅਤੇ ਸ਼੍ਰੀ ਅਸ਼ੋਕ ਕੁਮਾਰ ਐਸ.ਐਲ.ਟੀ. ਦੀ ਅਗਵਾਈ ਅਧੀਨ ਬਲੱਡ ਬੈਂਕ ਦੀ ਟੀਮ ਦੀ ਅਗਵਾਈ ਵਿਚ 35 ਸਵੈ ਇਛੁਕ ਖੂਨਦਾਨੀਆਂ ਵੱਲੋਂ ਖੂਨਦਾਰ ਕੀਤਾ ਗਿਆ। ਬਾਕੀ ਖੂਨਦਾਨੀਆਂ ਨੂੰ ਉਡੀਕ ਸੂਚੀ ਵਿਚ ਰੱਖ ਲਿਆ ਗਿਆ। ਡਾ. ਅਨੂਪ ਕੁਮਾਰ ਮੋਦੀ ਐਸ.ਐਮਂ.ਓ ਸਿਵਲ ਹਸਪਤਾਲ ਨਾਭਾ ਡਾ. ਆਸ਼ੂਦੀਪ ਰੂਪਾ, ਸ੍ਰੀ ਸੁਖਦੇਵ ਸ਼ਰਮਾ, ਸ੍ਰੀ ਹਰਚਰਨ ਸਿੰਘ ਸੇਖੋਂ, ਸ੍ਰੀ ਸ਼ਕਤੀ ਜੋਸ਼ੀ ਅਤੇ ਸੁਸਾਇਟੀ ਦੇ ਆਹੁਦੇਦਾਰਾਂ ਵੱਲੋਂ ਖੂਨਦਾਨੀਆਂ ਨੁੰ ਸਨਮਾਨ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਸਾਇਟੀ ਦੇ ਸਰਗਰਮ ਮੈਂਬਰ ਕੈਸ਼ੀਅਰ ਗੁਰਮੇਲ ਸਿੰਘ, ਗਿਆਨ ਸਿੰਘ ਭੋਲਾ, ਅਮਰੀਕ ਸਿੰਘ, ਰਜਿੰਦਰ ਸਿੰਘ ਬੱਬੂ, ਨਿਰਭੈ ਸਿੰਘ, ਹਰਭਜਨ ਸਿੰਘ, ਦੇਵਰਾਜ ਸਿੰਘ ਅਤੇ ਹੋਰ ਮੈਂਬਰ ਸ਼ਾਮਲ ਹੋਏ।

WRITTEN BY