ਫਿਰੋਜ਼ਪੁਰ, ਗੁਰੂਹਰਸਹਾਏ, 17 ਨਵੰਬਰ (ਰਮੇਸ਼ ਕੁਮਾਰ ਕੰਬੋਜ਼)-ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਦੀਆਂ ਮੁਸ਼ਿਕਲਾਂ ਨੂੰ ਲੈ ਕੇ ਅੱਜ ਪੰਜਾਬ ਭਰ ਅੰਦਰ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਸੱਦੇ ਤੇ ਜਿਲਾਂ ਫਿਰੋਜ਼ਪੁਰ ਅਤੇ ਫਾਜਿਲਕਾਂ ਜਿਲੇ ਦੇ ਕਰਮਚਾਰੀਆਂ ਵਲੋ ਵੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਗੇਂਟ ਮੂਹਰੇ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਲਗਭਗ ਸਹਿਕਰੀ ਸਭਾਵਾਂ ਦੇ ਆਗੂ ਸੈਕੜਿਆਂ ਦੀ ਗਿਣਤੀ ਵਿੱਚ ਪੁੱਜੇ। ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸੂਬੇ ਅੰਦਰ ਸਹਿਕਾਰੀ ਸਭਾਾਂ ਦੀ ਹਾਲਤ ਇੰਨੀ ਤਰਸਯੋਗ ਹੋ ਗਈ ਹੈ ਕਿ ਜਿਆਦਤਰ ਸਭਾਵਾਂ ਤਾ ਬੰਦ ਹੋਣ ਦੀ ਕਗਾਰ ਪਰ ਪਹੁੰਚ ਗਈਆਂ ਹਨ। ਕਰਮਚਾਰੀਆਂ ਦੀਆਂ ਤਨਖਾਹਾਂ ਵਾਸਤੇ ਪੈਸੇ ਨਹੀ ਹਨ। ਛੇ ਛੇ ਮਹੀਨਿਆ ਬਾਅਦ ਵੀ ਕਈ ਸਭਾਵਾਂ ਦੇ ਕਰਮਚਾਰੀ ਤਨਖਾਹ ਨਹੀ ਲੈ ਪਾਉਦੇ। ਹਰ ਰੋਜ਼ ਸਭਾਵਾਂ ਪਰ ਸਹਿਕਾਰੀ ਬੈਕ ਤੇ ਸਹਿਕਾਰੀ ਵਿਭਾਗ ਕੋਈ ਨਾ ਕੋਈ ਬੋਝ ਪਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਸਾਲ 2006 ਤੋ ਯੂਨੀਅਨ ਵਲੋ ਰੱਖੀਆਂ ਗਈਆਂ ਮੰਗਾਂ ਲਟਕਦੀਆਂ ਆ ਰਹੀਆਂ ਹਨ ਪਰ ਕਿਸੇ ਵੀ ਸਰਕਾਰ ਨੇ ਸਾੜੀ ਸਾਰ ਨਹੀ ਲਈ। ਜਿਲਾਂ ਪ੍ਰਧਾਨ ਗੁਰਦੇਵ ਸਿੰਘ ਮਹਿਮਾਂ ਨੇ ਕਿਹਾ ਕਿ ਸਾਲ 2006 ਵਿੱਚ ਵੀ ਅਸੀ ਸਰਕਾਰ ਦੇ ਕੋਲ ਮੰਗ ਰੋੱਖੀ ਸੀ ਕਿ ਪੰਜਵੇ ਤਨਖਾਹ
ਕਮਿਸ਼ਨ ਦੀ ਰਿਪੋਰਟ ਇਨੰ ਬਿਨ ਲਾਗੂ ਕੀਤੀ ਜਾਵੇ,ਛੁੱਟੀਆਂ ਵੀ ਪੰਜਾਬ ਸਰਕਾਰ ਦੀ ਤਰਾਂ ਹੀ ਲਾਗੂ ਕੀਤੀਆਂ ਜਾਣ,ਸਹਿਕਾਰੀ ਬੈਕਾਂ ਦੀ ਭਰਤੀ ਸਮੇ 50 ਫੀਸਦੀ ਕੋਟਾ ਸਹਿਕਾਰੀ ਸਭਾਵਾਂ ਦਾ ਰੱਖਣ,ਕਰਮਚਾਰੀਆਂ ਦਾ ਕਾਮਨਕੇਡਰ ਲਾਗੂ ਕਰਨ,ਨਵੇ ਭਰਤੀ ਕੀਤੇ ਗਏ ਕਰਮਚਾਰੀਆਂ ਨੂੰ ਗਰੇਡ ਦੇ ਮੁਤਾਬਿਕ ਤਨਖਾਹ ਦੇਣਾ, ਇੰਪਲਾਈਜ਼ ਟੇਕਅ ਫੰਡ ਲਾਗੂ ਕਰਨਾ ਸਮੇਤ ਅਨੇਕਾਂ ਮੰਗਾਂ ਨੂੰ ਸਰਕਾਰ ਨਜ਼ਰਅੰਦਾਜ਼ ਕਰ ਰਹੀ ਹੈ। ਬੀਤੀਆਂ ਲੋਕ ਸਭਾਂ ਚੋਣਾਂ ਦੋਰਾਨ ਵੀ ਪੰਜਾਬ ਦੇ ਮੁੱਖ ਮੰਤਰੀ ਸ਼੍ਰ ਬਾਦਲ ਨੇ ਕਿਹਾ ਸੀ ਕਿ ਚੋਣਾਂ ਤੋ ਬਾਅਦ ਜਲਦ ਮੰਗਾਂ ਨੂੰ ਲਾਗੂ ਕਰ ਦਿੱਤਾ ਜਾਵੇਗਾ ਪਰ ਸਰਕਾਰ ਨੇ ਚੋਣਾਂ ਦੇ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜਰ ਕਰ ਦਿੱਤਾ ਗਿਆ ਹੈ ਤੇ ਹੁਣ ਕੋਈ ਵੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀ। ਗੁਰਜੰਟ ਸਿੰਘ ਢਿਲੋ ਨੇ ਕਿਹਾ ਕਿ ਸਾਲ 2012 ਦਵੱਚ ਸਹਿਕਾਰੀ ਸਭਾਵਾਂ ਨੇ ਮਾਰਕਫੈਂਡ ਤੋ ਡੀ ਏ ਪੀ ਖਰੀਦ ਕੀਤੀ ਸੀ ਪਰ ਰੇਂਟ ਘੱਟ ਜਾਣ ਕਰਕੇ ਜੋ ਬਣਦੀ ਰਕਮ ਹਾਲੇ ਤੱਕ ਸਭਾਵਾਂ ਨੂੰ ਨਹੀ ਦਿੱਤੀ ਗਈ ਜਿਸ ਦਾ ਵਿਆਜ਼ ਬੈਕ ਅੰਦਰ ਸਭਾਵਾਂ ਨੂੰ ਪੈ ਰਿਹਾ ਹੈ। ਇਸ ਧਰਨੇ ਨੂੰ ਜਸਬੀਰ ਸਿੰਘ ਜਨਰਲ ਸਕੱਤਰ, ਗੁਰਮੀਤ ਸਿੰਘ ਪ੍ਰੈਸ ਸਕੱਤਰ, ਸਰਬਜੀਤ ਸਿੰਘ ਮੀਤ ਪ੍ਰਧਾਨ, ਬਾਬੂ ਰਾਮ ਮਲਸੀਆਂ ਬਲਾਕ ਪ੍ਰਧਾਨ, ਬੇਅੰਤ ਸਿੰਘ ਬੂਟੇ ਵਾਲਾ, ਰਜਿੰਦਰ ਕੁਮਾਰ ਤਲਵੰਡੀ ਭਾਈ, ਉਡੀਕ ਚੰਦ ਰੁਕਨਾ ਬੇਗੂ, ਰਾਜ ਕੁਮਾਰ ਅਬੋਹਰ, ਗੁਰਦੇਵ ਸਿੰਘ ਸਿੱਧੂ ਸਮੇਤ ਅਨੇਕਾਂ ਨੇ ਸੰਬੋਧਨ ਕੀਤਾ। ਇਸ ਉਪਰੰਤ ਯੂਨੀਅਨ ਨੇ ਡੀ ਆਰ ਸਹਿਕਾਰੀ ਸਭਾਵਾਂ ਰਤਨ ਲਾਲ ਕੁੱਕੜ ਨੂੰ ਆਪਣਾ ਮੰਗ ਪੱਤਰ ਵੀ ਸੋਪਿਆ।



