Skip to content
Independent perspectives. Global stories.
BREAKING

ਬੇਰੁਜ਼ਗਾਰੀ ਦੀ ਸਮੱਸਿਆ ’ਤੇ ਕਾਬੂ ਪਾਏ ਜਾਣਾ ਸਮੇਂ ਦੀ ਲੋੜ : ਅਰਵਿੰਦ ਖੰਨਾ

Share this story

Page-1_33 ਸੰਗਰੂਰ, 17 ਨਵੰਬਰ- ਪੰਜਾਬ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਦਿਨ ਪ੍ਰਤੀ ਦਿਨ ਏਨੀ ਵਿਕਰਾਲ ਰੂਪ ਧਾਰਣ ਕਰਦੀ ਜਾ ਰਹੀ ਹੈ ਕਿ ਜੇਕਰ ਇਸ ’ਤੇ ਸਮੇਂ ਰਹਿੰਦੇ ਕਾਬੂ ਨਾ ਪਾਇਆ ਗਿਆ ਤਾਂ ਦੇਸ਼ ਦਾ ਭਵਿੱਖ ਕਹੇ ਜਾਣ ਵਾਲੇ ਨੌਜਵਾਨਾਂ ਦਾ ਭਵਿੱਖ ਅੰਧੇਰੇ ਵਿਚ ਡੁੱਬ ਜਾਵੇਗਾ। ਮੌਜੂਦਾ ਸਰਕਾਰ ਦੀ ਗਲਤ ਨੀਤੀਆਂ ਦੇ ਕਾਰਣ ਅੱਜ ਨੌਜਵਾਨ ਰੋਜਗਾਰ ਲੈਣ ਲਈ ਦਰ-ਦਰ ਦੀ ਠੋਕਰਾਂ ਖਾਣ ਲਈ ਮਜਬੂਰ ਹਨ। ਅੱਜ ਹਾਲਾਤ ਅਜਿਹੇ ਬਣ ਗਏ ਹਨ ਕਿ ਪੂਰੀ ਕਾਬਲੀਅਤ ਰੱਖਣ ਵਾਲੇ ਨੌਜਵਾਨ ਵੀ ਬੇਰੁਜ਼ਗਾਰ ਘੁੰਮ ਰਹੇ ਹਨ ਜੋ ਸਾਡੇ ਸੂਬੇ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ। ਬੇਰੁਜ਼ਗਾਰੀ ਦੀ ਇਸ ਗੰਭੀਰ ਸਮੱਸਿਆ ਨੂੰ ਘੱਟ ਕਰਨ ਲਈ ਉਮੀਦ ਫਾਉਂਡੇਸ਼ਨ ਨੇ ਸਮੇਂ ਸਮੇਂ ’ਤੇ ਬੇਰੁਜ਼ਗਾਰਾਂ

ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਰੁਜ਼ਗਾਰ ਮੇਲੇ ਦਾ ਆਯੋਜਨ ਕਰਦੀ ਆ ਰਹੀ ਹੈ ਅਤੇ ਅੱਜ ਆਪਣੇ ਟੀਚੇ ਵੱਲ ਇਕ ਹੋਰ ਕਦਮ ਵਧਾਉਂਦੇ ਹੋਏ ਉਮੀਦ ਫਾਉਂਡੇਸ਼ਨ ਵੱਲੋਂ 5 ਰੋਜ਼ਾ ਰੁਜ਼ਗਾਰ ਮੇਲੇ ਦਾ ਆਯੋਜਨ ਕਰ ਰਹੀ ਹੈ ਤਾਂਕਿ ਤੇਜੀ ਨਾਲ ਵੱਧ ਰਹੀ ਬੇਰੁਜ਼ਗਾਰੀ ਨੂੰ ਕੁਝ ਹੱਦ ਤਕ ਘੱਟ ਕੀਤਾ ਜਾ ਸਕੇ।
ਰੁਜ਼ਗਾਰ ਮੇਲੇ ਦੇ ਪਹਿਲੇ ਦਿਨ ਦਾ ਉਦਘਾਟਨ ਕਰਦੇ ਹੋਏ ਉਮੀਦ ਫਾਉਂਡੇਸ਼ਨ ਦੇ ਚੇਅਰਮੈਨ ਅਤੇ ਵਿਧਾਇਕ ਅਰਵਿੰਦ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਰੁਜ਼ਗਾਰ ਮੇਲੇ ਦੇ ਪਹਿਲੇ ਦਿਨ ਹੀ ਅਸੀਂ ਅਪਣੇ ਟੀਚੇ ਮੁਤਾਬਿਕ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਿੱਚ ਸਫਲ ਹੋਏ ਹਾਂ ਅਤੇ ਇਨ੍ਹਾਂ 5 ਰੋਜ਼ਾ ਲੱਗਣ ਵਾਲੇ ਮੇਲੇ ਵਿੱਚ ਕਾਫੀ ਸੰਖਿਆ ਵਿੱਚ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾਣਗੇ। ਸ੍ਰੀ ਖੰਨਾ ਨੇ ਰੁਜ਼ਗਾਰ ਮੇਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਹਿਲਾਂ ਇਹ ਮੇਲਾ ਸਿਰਫ ਇੱਕ ਦਿਨ ਦੇ ਲਈ ਆਯੋਜਿਤ ਕੀਤਾ ਜਾਂਦਾ ਸੀ, ਪਰੰਤੂ ਅਸੀਂ ਅਪਣੀ ਟੀਮ ਨਾਲ ਵਿਚਾਰ-ਵਟਾਂਦਰਾ ਕਰਕੇ ਇਸ ਮੇਲੇ ਨੂੰ 1 ਰੋਜ਼ਾ ਕਰਨ ਦੀ ਬਜਾਏ 5 ਰੋਜ਼ਾ ਕਰ ਦਿੱਤਾ ਹੈ ਤਾਂਕਿ ਹਰ ਇਕ ਦਿਨ ਵੱਖ-ਵੱਖ ਕੈਟਾਗਿਰੀ ਵਿੱਚ ਉਮੀਦਵਾਰਾਂ ਦੀ ਇੰਟਰਵਿਊ ਕਰਵਾਈ ਜਾ ਸਕੇ ਅਤੇ ਕੰਪਨੀਆਂ ਦੇ ਪ੍ਰਮੁੱਖ ਹਰ ਇਕ ਉਮੀਦਵਾਰ ਦੇ ਜ਼ਿਆਦਾ ਸਮਾਂ ਲਗਾ ਕੇ ਉਸਦੀ ਸਹੀ ਪਰਖ ਕਰ ਸਕਣ।
ਸ੍ਰੀ ਖੰਨਾ ਨੇ ਰੁਜ਼ਗਾਰ ਮੇਲੇ ਵਿਚ ਆਏ ਉਮੀਦਵਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਇਸ ਦੌਰ ਵਿੱਚ ਜਦੋਂ ਬੇਰੁਜ਼ਗਾਰੀ ਦੇ ਸਮੱਸਿਆ ਵਿਕਰਾਲ ਰੂਪ ਧਾਰਣ ਕਰ ਚੁੱਕੀ ਹੈ ਅਤੇ  ਤੁਸੀ ਚੰਗੀ ਸਿੱਖਿਆ ਪ੍ਰਾਪਤ ਕਰਨ ਕੇ ਬਾਅਦ ਵੀ ਰੋਜਗਾਰ ਦੀ ਤਲਾਸ਼ ਵਿੱਚ ਦਰ-ਦਰ ਦੀ ਠੋਕਰਾਂ ਖਾਣ ਲਈ ਮਜਬੂਰ ਹੋ ਅਤੇ ਕੋਈ ਵੀ ਤੁਹਾਡਾ ਸਹੀ ਮਾਰਗ ਦਰਸ਼ਨ ਕਰਣ ਲਈ ਨਹੀਂ ਹੈ। ਅਸੀਂ ਤੁਹਾਡੀ ਇਸ ਮਜਬੂਰੀ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਅਤੇ ਦਿਲ ਤੋਂ ਮਹਿਸੂਸ ਕਰਦੇ ਹਾਂ ਕਿ ਤੁਸੀ ਚਗੀ ਸਿੱਖਿਆ ਪ੍ਰਾਪਤ ਕਰਨ ਦੇ ਬਾਵਜੂਦ ਵੀ ਰੁਜ਼ਗਾਰ ਦੀ ਤਲਾਸ਼ ਵਿਚ ਅਪਣੇ ਆਪ ਨੂੰ ਵਿਵਸ਼ ਮਹਿਸੂਸ ਕਰ ਰਹੇ ਹੋ। ਅਸੀਂ ਤੁਹਾਡੀ ਤਕਲੀਫ ਨੂੰ ਸਮਝਦੇ ਹੋਏ ਅਪਣੀ ਸੰਸਥਾ ਉਮੀਦ ਦੀ ਸਹਾਇਤਾ ਨਾਲ ਤਹਾਨੂੰ ਸਹੀ ਦਿਸ਼ਾ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ੍ਰੀ ਖੰਨਾ ਨੇ ਮੇਲੇ ਵਿਚ ਆਏ ਉਮੀਦਵਾਰਾਂ ਦੀ ਚੰਗੀ ਭਵਿੱਖ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਵਿਸ਼ਵਾਸ ਦਿਵਾਇਆ ਕਿ ਅਸੀਂ ਹਮੇਸ਼ਾ ਤੁਹਾਡੇ ਸਹਿਯੋਗ ਦੇਣ ਲਈ ਵਚਨਬੱਧ ਹਾਂ।  ਉਮੀਦ ਦੇ ਏ.ਆਰ ਜੋਬ ਪਲੇਸਮੈਂਟ ਦੇ ਡਾਇਰੈਕਟਰ ਬਬੱਲਪ੍ਰੀਤ ਸਿੰਘ ਬਮਾਲ ਅਤੇ ਵਿਧਾਇਕ ਅਰਵਿੰਦ ਖੰਨਾ ਦੇ ਨਿੱਜੀ ਸਕੱਤਰ ਬਲਜਿੰਦਰ ਸਿੰਘ ਮੱਲੀ ਨੇ ਰੁਜ਼ਗਾਰ ਮੇਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਪਹਿਲੇ ਦਿਨ 250 ਉਮੀਦਵਾਰਾਂ ਦੀ ਇੰਟਰਵਿਊ ਕਰਵਾਈ ਗਈ ਅਤੇ 52 ਯੋਗ ਉਮੀਦਵਾਰਾਂ ਨੂੰ ਮੌਕੇ ’ਤੇ ਹੀ ਨੌਕਰੀ ਉਪਲੱਬਧ ਕਰਵਾਈ ਗਈ ਅਤੇ 20 ਉਮੀਦਵਾਰਾਂ ਨੂੰ ਦੂਜੇ ਦੌਰ ਦੀ ਇੰਟਰਵਿਊ ਲਈ ਵੇਟਿੰਗ ਲਿਸਟ ਵਿੱਚ ਰੱਖਿਆ ਗਿਆ ਹੈ।

WRITTEN BY