Skip to content
Independent perspectives. Global stories.
BREAKING

ਮੋਦੀ ਵੱਲੋਂ ਆਸਟ੍ਰੇਲੀਆਈ ਨਿਵੇਸ਼ਕਾਰਾਂ ਨੂੰ ਭਾਰਤ ’ਚ ਕਾਰੋਬਾਰ ਕਰਨ ਦਾ ਸੱਦਾ

Share this story

Page-1_21 ਬ੍ਰਿਸਬੇਨ, 17 ਨਵੰਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆਈ ਨਿਵੇਸ਼ਕਾਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਭਾਰਤ ਵਿਚ ਨਿਵੇਸ਼ ਕਰਨ। ਉਨ੍ਹਾਂ ਕਿਹਾ ਹੈ ਕਿ ਦੇਸ਼ ਵਿਚਲਾ ਵਾਤਾਵਰਣ ਉਨ੍ਹਾਂ ਦਾ ਸਵਾਗਤ ਕਰਦਾ ਹੈ ਤੇ ਦੇਸ਼ ਵਿਚ ਪਾਰਦਰਸ਼ੀ ਨੀਤੀਆਂ ਤੋਂ ਇਲਾਵਾ ਕਾਰੋਬਾਰ ਕਰਨਾ ਅਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਰੇਲਵੇ, ਰਖਿਆ ਤੇ ਬੀਮਾ ਵਰਗੇ ਪ੍ਰਮੁੱਖ ਖੇਤਰਾਂ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਸਬੰਧੀ ਕਾਨੂੰਨਾਂ ਨੂੰ ਅਸਾਨ ਬਣਾਇਆ ਹੈ। ਇਕ ਸਰਕਾਰ ਵਜੋਂ ਕੰਮ ਕਰਨ ਦੇ ਢੰਗ ਤਰੀਕੇ ਵਿਚ ਬਦਲਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਪ੍ਰਕ੍ਰਿਆ ਵਿਚ ਰਾਜਾਂ ਨੂੰ ਵੀ ਸ਼ਾਮਿਲ ਕੀਤਾ ਜਾ ਰਿਹਾ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੈਰਜ਼ਰੂਰੀ ਕਾਨੂੰਨ ਤੇ ਨਿਯਮ ਖਤਮ ਕਰਨ ਤੇ ਪ੍ਰਕ੍ਰਿਆ ਅਸਾਨ ਬਣਾਉਣ ਵੱਲ

ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ। ਮੋਦੀ ਕੁਈਨਜ਼ਲੈਂਡ ਦੇ ਪ੍ਰਧਾਨ ਮੰਤਰੀ ਕੈਂਪਬੈਲ ਨਿਊਮੈਨ ਵੱਲੋਂ ਉਨ੍ਹਾਂ ਦੇ ਮਾਣ ਵਿਚ ਦਿੱਤੇ ਗਏ ਨਾਸ਼ਤੇ ਮੌਕੇ ਸੰਬੋਧਨ ਕਰ ਰਹੇ ਸਨ। ਇਸ ਮੌਕੇ ਆਸਟ੍ਰੇਲੀਆ ਦੇ ਅਨੇਕਾਂ ਕਾਰੋਬਾਰੀ ਆਗੂ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕੁਈਨਜ਼ਲੈਂਡ ਭਾਰਤ ਦੇ ਵਿਕਾਸ ਵਿਚ ਅਹਿਮ ਭਾਈਵਾਲ ਬਣ ਸਕਦਾ ਹੈ। ਉਹ ਊਰਜਾ, ਖਣਿਜ , ਖੇਤੀਬਾੜੀ ਤੇ ਅਨਾਜ ਸੁਰਖਿਆ, ਸਿੱਖਿਆ ਤੇ ਆਧੁਨਿਕ ਤਕਨੀਕ ਸਮੇਤ ਕੁਝ ਹੋਰ ਖੇਤਰਾਂ ਵਿਚ ਨਿਵੇਸ਼ ਕਰ ਸਕਦੇ ਹਨ। ਮੋਦੀ ਨੇ ਕਿਹਾ ਕਿ ਅਸੀਂ ਆਪਣੀਆਂ ਨੀਤੀਆਂ ਪਾਰਦਰਸ਼ੀ ਬਣਾਈਆਂ ਹਨ। ਅਸੀਂ ਆਪਣੀ ਪ੍ਰਕ੍ਰਿਆ ਸਪਸ਼ਟ ਤੇ ਅਸਾਨ ਬਣਾਈ ਹੈ। ਉਨ੍ਹਾਂ ਕਿਹਾ ਕਿ ਤੁਸੀਂ ਨਾ ਕੇਵਲ ਮੌਕਿਆਂ ਨੂੰ ਭਾਈਵਾਲੀ ਵਿਚ ਤਬਦੀਲ ਕਰਨ ਦੇ ਸਮਰਥ ਹੋਵੋਗੇ ਬਲਕਿ ਤੁਸੀਂ ਇਹ ਸਭ ਅਜਿਹੇ ਵਾਤਾਵਰਣ ‘ਚ ਕਰ ਸਕੋਗੇ ਜੋ ਤੁਹਾਡੇ ਬਹੁਤ ਅਨੁਕੂਲ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭਾਰਤ ਵਿਚ ਨਿਰਮਾਣ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਲਈ ‘‘ਮੇਕ ਇਨ ਇੰਡੀਆ‘‘ ਨਵੇਂ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ 100 ਸਮਾਰਟ ਸ਼ਹਿਰ ਬਣਾਉਣ, 50 ਮੈਟਰੋ ਪ੍ਰਾਜੈਕਟਾਂ ਤੇ ਭਾਰਤ ਦੇ 500 ਹੋਰ ਸ਼ਹਿਰਾਂ ਲਈ ਆਧੁਨਿਕ ਵੇਸਟ ਮੈਨਜਮੈਂਟ ਸਿਸਟਮ ਬਣਾਉਣ ਬਾਰੇ ਆਪਣੀਆਂ ਯੋਜਨਾਵਾਂ ਦਾ ਵੀ ਜਿਕਰ ਕੀਤਾ। ਮੋਦੀ ਨੇ ਸੈਰ ਸਪਾਟਾ ਸੈਕਟਰ ਵਿਚ ਸਫਲਤਾ ਲਈ ਕੁਈਨਜ਼ਲੈਂਡ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਕੁਈਨਜ਼ਲੈਂਡ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਦੀ ਵਧ ਰਹੀ ਸ਼ਹਿਰੀ ਵਸੋਂ ਸਬੰਧੀ ਰਿਹਾਇਸ਼ੀ ਯੋਜਨਾਵਾਂ ਦਾ ਹਿੱਸਾ ਬਣੇ।

WRITTEN BY