Skip to content
Independent perspectives. Global stories.
BREAKING

ਪੰਜਾਬ ਦੀਆਂ 50 ਹੋਣਹਾਰ ਧੀਆਂ ਦਾ ਸਮਾਜ ਸੇਵੀ ਸੰਸਥਾ ਪਰਿਵਰਤਨ ਵੱਲੋਂ ਸਨਮਾਨ ਕਰਨ ਦਾ ਫੈਸਲਾ

Share this story

ਸੰਗਰੁੂਰ, 14 ਨਵੰਬਰ (ਹਰਜੀਤ ਸਿੰਘ ਹਸਨਪੁਰੀ)- ਸਮਾਜ ਸੇਵੀ ਸੰਸਥਾ ਪਰਿਵਰਤਨ  ਵੱਲੋਂ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਪੰਜਾਬ ਦੀਆ 50 ਹੋਣਹਾਰ ਧੀਆਂ ਦਾ ਵਿਸ਼ੇਸ਼ ਸਨਮਾਨ ਕਰਨ ਦਾ ਫੇੈਸਲਾ ਕੀਤਾ ਗਿਆ ਹੈ। ਇਹ ਸਨਮਾਨ 12 ਜਨਵਰੀ 2015 ਨੂੰ ਕੌਮਾਂਤਰੀ ਧੀ ਦਿਵਸ ਮੌਕੇ ਧੂਰੀ ਵਿੱਚ ਹੋਣ ਵਾਲੇ  ਸਮਾਗਮ ਦੌਰਾਨ ਦਿੱਤਾ ਜਾਵੇਗਾ। ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਾਠ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦੱ੍ਯਸਿਆ ਕਿ ਪੰਜਾਬ ਭਰ ਵਿਚੋਂ 50  ਹੋਣਹਾਰ ਲੜਕੀਆਂ ਦੀ  ਚੋਣ ਲਈ ਕਲਾ, ਸੰਗੀਤ ,ਖੇਡਾਂ ,ਸਮਾਜ ਸੇਵਾ, ਵਿਗਿਆਨ, ਵਿੱਦਿਆ, ਸਾਹਿਤ, ਬਹਾਦਰੀ ਜਿਹੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੀਆਂ ਲੜਕੀਆਂ ਦੇ ਨਾਮਜਦਗੀ ਫਾਰਮ 10 ਦਸੰਬਰ ਤੱਕ ਭਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 2013 ਤੋਂ ਕੌਮਾਤਰੀ ਧੀ ਦਿਵਸ ਮਨਾਇਆ ਜਾ ਰਿਹਾ ਹੈ। ਜਿਸਦਾ ਮੁੱਖ ਮੰਤਵ ਭਰੁਣ ਹੱਤਿਆ ’ਤੇ ਰੋਕ ਲਾਉਣਾ ਅਤੇ ਧੀਆ ਦਾ ਮਾਣ ਸਤਿਕਾਰ

ਨੂੰ ਬਹਾਲ ਕਰਵਾਉਣਾ ਹੈ। ਉਨ੍ਹਾ ਦੱਸਿਆ ਕਿ ਇਹ ਦਿਵਸ ਸਮਾਜ ਵਿੱਚ ਹਰ ਵਰ੍ਹੇ 13 ਜਨਵਰੀ ਨੂੰ ਮਨਾਈ ਜਾਂਦੀ ਧੀਆਂ ਦੀ ਲੋਹੜੀ ਤੋਂ ਇਕ ਦਿਨ ਪਹਿਲਾ 12 ਜਨਵਰੀ ਨੁੰ ਕੌਮਾਂਤਰੀ ਧੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਸੰਸਥਾ ਪਰਿਵਰਤਨ (ਮਾਲਵਾ ਫਰੈਂਡਜ਼ ਵੈਲਫੇਅਰ ਸੁਸਾਇਟੀ ਧੂਰੀ) ਦੇ ਪ੍ਰੈਸ ਸਕੱਤਰ  ਜ਼ਸਵਿੰਦਰ ਕੁਮਾਰ ,ਗੁਰਦਰਸ਼ਨ ਸਿੰਘ ਡਿੰਪੀ, ਕਰਨਦੀਪ  ਸਿੰਘ ਚੈਰੀ, ਜਗਰੂਪ  ਸਿੰਘ, ਦੇਵੀ ਦਿਆਲ ਅਤੇ ਫਕੀਰ ਸਿੰਘ ਟਿੱਬਾ ਮੌਜੂਦ ਸਨ ।

WRITTEN BY