Skip to content
Independent perspectives. Global stories.
BREAKING

ਸੁਪਰੀਮ ਕੋਰਟ ’ਚ ਮਯੱਪਨ, ਸ੍ਰੀਨਿਵਾਸਨ, ਰਾਜ ਕੁੰਦਰਾ ਸਣੇ ਪੰਜ ਨਾਵਾਂ ਦਾ ਖੁਲਾਸਾ

Share this story

ਆਈ.ਪੀ.ਐਲ. ਸਪਾਟ ਫਿਕਸਿੰਗ ਮਾਮਲਾ
ਤਿੰਨ ਖਿਡਾਰੀਆਂ ਦੇ ਨਾਂਅ ਵੀ ਸ਼ਾਮਿਲ

Page-1_10 ਨਵੀਂ ਦਿ¤ਲੀ, 14 ਨਵੰਬਰ (ਪੀ. ਟੀ.)- ਸੁਪਰੀਮ ਕੋਰਟ ’ਚ ਆਈ.ਪੀ.ਐਲ. ਸਪਾਟ ਫਿਕਸਿੰਗ ਮਾਮਲੇ ਵਿੱਚ ਗੁਰੂਨਾਥ ਮਯ¤ਪਨ, ਰਾਜ ਕੁੰਦਰਾ, ਸਟੂਅਰਟ ਬਿੰਨੀ, ਸੁੰਦਰ ਰਮਨ ਅਤੇ ਐਨ. ਸ੍ਰੀਨਿਵਾਸਨ ਦੇ ਨਾਮ ਸਾਹਮਣੇ ਆਏ ਹਨ। ਇਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਕੋਰਟ ’ਚ ਚਰਚਾ ਨਹੀਂ ਹੋਈ ਪਰ ਸਾਬਕਾ ਜਸਟਿਸ ਮੁਕੁਲ ਮੁਦਗਲ ਕਮੇਟੀ ਦੀ ਰਿਪੋਰਟ ਦੇ ਪਹਿਲੇ ਸੀਲਬੰਦ ਲਿਫਾਫੇ ਦੇ ਖੋਲ੍ਹੇ ਜਾਣ ਤੋਂ ਬਾਅਦ ਇਨ੍ਹਾਂ ਦਾ ਨਾਮ ਸਾਹਮਣੇ ਆਇਆ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 24 ਨਵੰਬਰ ਨੂੰ ਹੋਵੇਗੀ। ਸੁੰਦਰ ਰਮਨ ਆਈ.ਪੀ.ਐਲ. ਦੇ ਸਾਬਕਾ ਸੀ.ਈ.ਓ. ਹਨ ਅਤੇ ਜਦਕਿ ਰਾਜ ਕੁੰਦਰਾ ਰਾਜਸਥਾਨ ਰਾਇਲਜ਼ ਦੇ ਮਾਲਿਕਾਂ ਵਿਚੋਂ ਇਕ ਹਨ। ਸ੍ਰੀਨਿਵਾਸਨ ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਮੁ¤ਖ

ਅਤੇ ਗੁਰੂਨਾਥ ਮਯ¤ਪਨ ਉਨ੍ਹਾਂ ਦੇ ਜਵਾਈ ਹਨ। ਹਾਲਾਂਕਿ ਪੰਜ ਵ¤ਡੇ ਨਾਵਾਂ ਤੋਂ ਇਲਾਵਾ ਤਿੰਨ ਹੋਰ ਖਿਡਾਰੀਆਂ ਦੇ ਨਾਂਅ ਵੀ ਫਿਕਸਿੰਗ ਨਾਲ ਜੁੜੇ ਦ¤ਸੇ ਜਾ ਰਹੇ ਹਨ। ਫਿਲਹਾਲ ਅਜੇ ਸਾਰੇ ਨਾਵਾਂ ਨੂੰ ਜਨਤਕ ਨਹੀਂ ਕੀਤਾ ਗਿਆ ਹੈ।
ਫਿਕਸਿੰਗ ਮਾਮਲੇ ਵਿੱਚ ਖੁਲਾਸਾ ਹੋਣ ਤੋਂ ਬਾਅਦ ਕ੍ਰਿਕਟ ਜਗਤ ਵਿੱਚ ਹੜਕੰਪ ਮਚਿਆ ਹੋਇਆ ਹੈ। ਬੀਸੀਸੀਆਈ ਦੀ ਏਜੀਐਮ ਮੀਟਿੰਗ 28 ਨਵੰਬਰ ਨੂੰ ਹੋਣੀ ਸੀ ਪਰ ਬੋਰਡ ਨੇ ਇਸ ਮੀਟਿੰਗ ਨੂੰ 4 ਹਫਤਿਆਂ ਲਈ ਅੱਗੇ ਪਾ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਬੀਸੀਸੀਆਈ ਦੀ ਚੋਣ ’ਤੇ ਕੋਈ ਪਾਬੰਦੀ ਨਹੀਂ ਲਾਈ ਜਾਵੇਗੀ ਪਰ ਨਾਲ ਹੀ ਸਲਾਹ ਦਿੱਤੀ ਕਿ ਬੀਸੀਸੀਆਈ ਫੈਸਲੇ ਦੇ ਬਾਅਦ ਹੀ ਚੋਣ ਕਰੇ। ਸਪਾਟ ਫਿਕਸਿੰਗ ਦੇ ਮਾਮਲੇ ਵਿੱਚ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਮੁਦਗਿਲ ਕਮੇਟੀ ਦੀ ਰਿਪੋਰਟ ’ਤੇ ਸੁਣਵਾਈ ਹੋਣੀ ਸੀ ਪਰ ਅਦਾਲਤ ਨੇ ਇਸ ਨੂੰ ਮੁਲਤਵੀ ਕਰਦੇ ਹੋਏ ਸ਼ੁੱਕਰਵਾਰ ਦਾ ਦਿਨ ਤੈਅ ਕੀਤਾ ਸੀ। ਅਦਾਲਤ ਨੇ ਕਿਹਾ ਸੀ ਕਿ ਉਸ ਨੇ ਪੂਰੀ ਰਿਪੋਰਟ ਨਹੀਂ ਪੜ੍ਹੀ ਹੈ ਅਤੇ ਇਸ ਨੂੰ ਪੜ੍ਹਨ ਲਈ ਥੋੜਾ ਸਮਾਂ ਚਾਹੀਦਾ ਹੈ।

WRITTEN BY