Skip to content
Independent perspectives. Global stories.
BREAKING

ਜੈਲਲਿਤਾ ਨੂੰ 10 ਸਾਲ ਲਈ ਅਯੋਗ ਕਰਾਰ ਦੇਣ ਸਬੰਧੀ ਤਾਮਿਲਨਾਡੂ ਸਰਕਾਰ ਵ¤ਲੋਂ ਨੋਟੀਫ਼ਿਕੇਸ਼ਨ ਜਾਰੀ

Share this story

Page-1_03 ਚੇਨਈ, 13 ਨਵੰਬਰ (ਪੀ. ਟੀ.)- ਤਾਮਿਲਨਾਡੂ ਸਰਕਾਰ ਨੇ ਜਾਰੀ ਗਜ਼ਟ ਨੋਟੀਫ਼ਿਕੇਸ਼ਨ ਵਿੱਚ ਕਿਹਾ ਹੈ ਕਿ ਅੰਨਾ ਡੀ ਐਮ ਕੇ ਦੀ ਮੁਖੀ ਅਤੇ ਸੂਬੇ ਦੀ ਸਾਬਕਾ ਮੁ¤ਖ ਮੰਤਰੀ ਕੁਮਾਰੀ ਜੈਲਲਿਤਾ 10 ਸਾਲ ਲਈ ਚੋਣ ਲੜਨ ਦੇ ਅਯੋਗ ਹੈ। ਤਾਮਿਲਨਾਡੂ ਵਿਧਾਨ ਸਭਾ ਦੇ ਸਪੀਕਰ ਪੀ ਧਨਪਾਲ ਵ¤ਲੋਂ ਜਾਰੀ ਗਜ਼ਟ ਵਿਚ ਕਿਹਾ ਗਿਆ ਹੈ ਕਿ ਕੁਮਾਰੀ ਜੈਲਲਿਤਾ ਦੋਸ਼ ਸਿ¤ਧ ਹੋਣ ਦੀ ਮਿਤੀ 27 ਸਤੰਬਰ 2014 ਤੋਂ ਆਪਣੀ ਸਜ਼ਾ ਦੇ ਸਮੇਂ (ਚਾਰ ਸਾਲ) ਲਈ ਵਿਧਾਨ ਸਭਾ ਦੇ ਮੈਂਬਰ ਵਜੋਂ ਅਯੋਗ ਹੈ ਅਤੇ ਉਹ ਜਨ ਪ੍ਰਤੀਨਿਧੀ ਕਾਨੂੰਨ 1951 ਦੀ ਧਾਰਾ 8 ਤਹਿਤ ਰਿਹਾਈ ਤੋਂ 6 ਸਾਲ ਲਈ ਅਯੋਗ ਰਹੇਗੀ। ਇਸ ਨੋਟੀਫ਼ਿਕੇਸ਼ਨ ਦੇ ਜਾਰੀ ਹੋਣ ਨਾਲ ਜੈਲਲਿਤਾ ਦੀ ਸੀਟ ਸ੍ਰੀਰੰਗਮ ਨੂੰ ਵੀ ਖ਼ਾਲੀ ਕਰਾਰ ਦਿ¤ਤਾ ਗਿਆ ਹੈ।ਇਸ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਅਦ ਤਾਮਿਲਨਾਡੂ ਵਿੱਚ ਸਿਆਸੀ ਸਰਗਰਮੀਆਂ ਵਧ ਗਈਆਂ ਹਨ। ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦਰਮਿਆਨ ਕਈ ਥਾਈਂ ਤਣਾਅ ਦੇਖਿਆ ਜਾ ਰਿਹਾ ਹੈ।

WRITTEN BY