Skip to content
Independent perspectives. Global stories.
BREAKING

ਘਾਗ ਸਿਆਸਤਦਾਨਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਮਾਪਿਆਂ ਤੇ ਵਿਦਿਆਰਥੀਆਂ ਦੀ ਕਰ ਰਹੇ ਨੇ ਲੁੱਟ

Share this story

ਪਿੰ੍ਰਸੀਪਲ ਤੱਕ ਅਸਾਮੀਆਂ ਬਣਾ ਕੇ ਕਰ ਰਹੇ ਨੇ ਟਿਊਸ਼ਨਾਂ

Page-1_21 ਬਰਨਾਲਾ, 12 ਨਵੰਬਰ- ਪੰਜਾਬ ਅਤੇ ਕੇਂਦਰ ਸਰਕਾਰ ਦੇ ਨੇਤਾ ਸਿਹਤ ਅਤੇ ਸਿੱਖਿਆ ਦੇ ਸਬਜ਼ਬਾਗ ਦਿਖਾ ਕੇ ਅਕਸਰ ਰਾਜਸੀ ਰੋਟੀਆਂ ਸੇਕਦੇ ਦੇਖੇ ਗਏ ਹਨ, ਪ੍ਰੰਤੂ ਸ਼ਹਿਰ ਬਰਨਾਲਾ ਅੰਦਰ ਸਿੱਖਿਆ ਅਤੇ ਸਿਹਤ ਦੇ ਹੋ ਰਹੇ ਵਪਾਰੀਕਰਨ ਨੇ ਵੱਡੇ-ਵੱਡੇ ਤਸਕਰਾਂ ਦੇ ਅੰਕੜੇ ਨੀਵੇਂ ਕਰਕੇ ਰੱਖ ਦਿੱਤੇ ਹਨ। ਸ਼ਹਿਰ ਬਰਨਾਲਾ ਅੰਦਰ ਵੱਡੇ-ਵੱਡੇ ਆਗੂਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਭੋਲੇ-ਭਾਲੇ ਲੋਕਾਂ ਦੀ ਛਿੱਲ ਲਾਹੁਣ ਤਕ ਸੀਮਤ ਹੋ ਕੇ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਬਲੀਸਰ ਵੱਡੇ-ਵੱਡੇ ਕਿਤਾਬਾਂ ਦੇ ਸੈ¤ਟ ਛਾਪ ਕੇ ਸਕੂਲ ਪ੍ਰਬੰਧਕਾਂ ਦੇ ਅੱਗੇਲ ਲਿਆ ਰੱਖਦੇ ਹਨ। ਕਿਤਾਬਾਂ ਦੇ ਪੰਨਿਆਂ ’ਤੇ ਕਿਤਾਬ ਦੀ ਅਸਲ ਕੀਮਤ ਨਾਲੋਂ ਚਾਰ ਗੁਣਾ ਵੱਧ ਕੀਮਤ ਪ੍ਰਿੰਟ ਕੀਤੀਆਂ ਜਾਂਦੀਆਂ ਹਨ। ਸਕੂਲ ਪ੍ਰਬੰਧਕਾਂ ਨਾਲ ਇਹ ਗੁਪਤ ਸਮਝੌਤਾ ਕੀਤਾ ਜਾਂਦਾ ਹੈ ਕਿ ਤੁਸੀਂ ਸਾਡੇ ਤਿਆਰ ਕੀਤੇ ਪਾਠਕਰਮ ਆਪਣੇ ਵਿਦਿਆਰਥੀਆਂ ਦੇ ਸਿਲੈਬਸ ਵਿਚ ਸ਼ਾਮਲ ਕਰੋ, ਤੁਹਾਨੂੰ ਘਰ ਬੈਠਿਆਂ ਹੀ ਮਾਲੋ-ਮਾਲ ਕਰ ਦਿੱਤਾ ਜਾਵੇਗਾ। ਸਕੂਲ ਪ੍ਰਬੰਧਕ ਲਾਲਚਵਸ ਆਪਣੇ ਵਿੱਦਿਅਕ

ਅਦਾਰਿਆਂ ਦੇ ਸਰਪ੍ਰਸਤਾਂ ਨਾਲ ਗੰਢਤੁੱਪ ਕਰਕੇ ਹਾਮੀ ਭਰਵਾ ਲੈਂਦੇ ਹਨ ਅਤੇ ਵਿਦਿਆਰਥੀਆਂ ਨੂੰ ਸੰਬੰਧਤ ਕਿਤਾਬਾਂ ਲਿਆਉਣ ਦੇ ਆਦੇਸ਼ ਦੇ ਦਿੱਤੇ ਜਾਂਦੇ ਹਨ। ਇਹ ਕਿਤਾਬਾਂ ਵੀ ਕੁੱਝ ਦੁਕਾਨਦਾਰਾਂ ਨੂੰ ਵੇਚਣ ਲਈ ਦੇ ਦਿੱਤੀਆਂ ਜਾਂਦੀਆਂ ਹਨ ਤੇ ਵਿਦਿਆਰਥੀ ਮਜ਼ਬੂਰੀਵਸ ਚਾਰ ਗੁਣਾ ਵੱਧ ਰਾਸ਼ੀ ਅਦਾ ਕਰਕੇ ਉਕਤ ਕਿਤਾਬਾਂ ਅਤੇ ਕਾਪੀਆਂ ਖ੍ਰੀਦਣ ਲਈ ਮਜਬੂਰ ਹੁੰਦੇ ਹਨ। ਸਮਾਜਸੇਵੀ ਅਖਵਾਉਣ ਵਾਲੇ ਉਕਤ ਵਿੱਦਿਅਕ ਅਦਾਰੇ ਬੈਲਟਾਂ, ਟਾਈਆਂ, ਜੁੱਤੀਆਂ, ਜੂਰਾਬਾਂ, ਬੈਗਾਂ, ਡਾਇਰੀਆਂ ਤੇ ਵਰਦੀਆਂ ਵੀ ਇਸੇ ਢੰਗ ਨਾਲ 5 ਗੁਣਾ ਪੈਸਾ ਉਗਰਾਹ ਕੇ ਲੱਖਾਂ ਰੁਪਏ ਕਮਾ ਰਹੀਆਂ ਹਨ। ਇਥੇ ਹੀ ਬੱਸ ਨਹੀਂ ਹਾਈਕੋਰਟ ਵੱਲੋਂ ਇਕ ਵਾਰ ਦਾਖਲਾ ਫੀਸ ਉਗਰਾਹੁਣ ਦੇ ਆਦੇਸ਼ ਦਿੱਤੇ ਗਏ ਹਨ, ਪ੍ਰੰਤੂ ਉਕਤ ਅਦਾਰੇ ਹਰ ਵਰ੍ਹੇ ਦਾਖਲਾ ਫੀਸ ਉਗਰਾਉਂਦੇ ਹਨ ਅਤੇ ਕੁਝ ਸਕੂਲ ਉਗਰਾਹੀ ਜਾਣ ਵਾਲੀ ਫੀਸ ਨੂੰ ਵੱਖ-ਵੱਖ ਨਾਂਅ ਦੇ ਕੇ ਵਿਦਿਆਰਥੀਆਂ ਤੇ ਮਾਪਿਆਂ ਦੀਆਂ ਜੇਬਾਂ ਕਤਰਦੇ ਹਨ। ਸਰਕਾਰੀ ਸਕੂਲਾਂ ਵਿਚ ਘੱਟੋ-ਘੱਟ ਹਰ ਜ਼ਿੰਮੇਵਾਰ ਵਿਅਕਤੀ ਕਲਾਸ ਰੂਮ ਤੱਕ ਪਹੁੰਚ ਕੇ ਆਪਣੇ ਬੱਚੇ ਦੀ ਹੋ ਰਹੀ ਪੜ੍ਹਾਈ ਦੇਖ ਲਿਆ ਕਰਦਾ ਸੀ। ਇਨ੍ਹਾਂ ਅਦਾਰਿਆਂ ਨੇ ਸਟੇਟਸ ਦਾ ਨਾਂਅ ਦੇ ਕੇ ਸਕੂਲ ਦੇ ਕਮਰਿਆਂ ਅੰਦਰ ਕੀ-ਕੀ ਉਣਤਾਈਆਂ ਲਾਪਰਵਾਹੀਆਂ ਅਸਲ ’ਚ ਲਿਆਂਦੀਆਂ ਜਾ ਰਹੀਆਂ ਹਨ, ਉਤੇ ਪਰਦਾ ਪਾਉਣ ਦੇ ਮਨਸ਼ੇ ਨਾਲ ਮਾਪਿਆਂ ਨੂੰ ਵੇਟਿੰਗ ਰੂਮ ਤੱਕ ਹੀ ਸੀਮਤ ਕਰਕੇ ਰੱਖ ਦਿੱਤਾ ਹੈ।
ਇਸ ਤੋਂ ਇਲਾਵਾ ਬਰਨਾਲਾ ਦੀ ਹੀ ਇਕ ਸਿਰਕੱਢ ਵਿੱਦਿਅਕ ਸੰਸਥਾ ਦੀ ਪਿੰ੍ਰਸੀਪਲ ਜੋ ਜਿਆਲੋਜੀ ਦੀ ਅਧਿਆਪਕ ਹੈ। ਉਹ ਸਕੂਲ ਵਿਚੋਂ ਅਸਾਮੀਆਂ ਤਿਆਰ ਕਰਕੇ ਵਿਦਿਆਰਥੀਆਂ ਨੂੰ ਆਪਣੇ ਘਰ ਟਿਊਸ਼ਨ ਪੜ੍ਹਣ ਲਈ ਮਜਬੂਰ ਕਰਦੀ ਹੈ। ਕਹਿਣਾ ਨਾ ਮੰਨਣ ਦੀ ਸੂਰਤ ਵਿਚ ਵਿਦਿਆਰਥੀਆਂ ਨੂੰ ਅਨੇਕਾਂ ਪ੍ਰਕਾਰ ਦੇ ਢੰਗ ਵਰਤ ਕੇ ਫੇਲ ਤੱਕ ਕਰਵਾ ਦਿੱਤਾ ਜਾਂਦਾ ਹੈ। ਪਤਾ ਲੱਗਾ ਹੈ ਕਿ ਆਪਣੇ ਸਰਪ੍ਰਸਤਾਂ ਨੂੰ ਲੱਖਾਂ ਰੁਪਏ ਕਮਾ ਕੇ ਦੇਣ ਵਾਲੀ ਉਕਤ ਅਧਿਆਪਕਾ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਨਾ ਸਿਰਫ ਸ਼ੋਸ਼ਣ ਕਰਦੀ ਹੈ, ਸਗੋ ਵਿਦਿਆਰਥੀਆਂ ਦਾ ਭਵਿੱਖ ਵੀ ਖਤਰੇ ਵਿਚ ਪਾ ਰਹੀ ਹੈ। ਇਨ੍ਹਾਂ ਗੱਲਾਂ ਦੀ ਬਦੌਲਤ ਸਰਪ੍ਰਸਤੀ ਕਰ ਰਹੇ ਆਗੂਆਂ ਨੂੰ ਕਈ ਵਾਰ ਕਰਾਰੇ ਝਟਕਿਆਂ ਦਾ ਸਾਹਮਣਾ ਕਰਨਾ ਪਿਆ ਹੈ, ਪ੍ਰੰਤੂ ਵਿੱਦਿਆ ਮੰਦਰ ਨਾਲ ਕੀਤੀਆਂ ਵਧੀਕੀਆਂ ਵਿਕਸਿਤ ਹੋਣ ਦੇ ਰਾਹ ਦਾ ਰੋੜਾ ਬਣ ਕੇ ਰਹਿ ਗਈਆਂ ਹਨ। ਅਜਿਹੇ ਅਨੇਕਾਂ ਸਕੂਲ ਦਾਦੇ, ਬਾਬੇ, ਚਾਚੇ, ਤਾਏ, ਵੀਰ, ਬਜ਼ੁਰਗ ਡੇ ਦਾ ਨਾਂਅ ਦੇ ਕੇ ਅਨੇਕ ਛੁੱਟੀਆਂ ਕਰ ਦਿੰਦੇ ਹੈ, ਜਿਸ ਨਾਲ ਮਾਪਿਆਂ ਸਿਰ ਟਰਾਂਸਪੋਰਟ ਅਤੇ ਸਕੂਲੀ ਫੀਸਾਂ ਮਾਪਿਆਂ ਦੀਆਂ ਜੇਬਾਂ ਨੂੰ ਸੰਨ੍ਹ ਲਾਉਂਦੇ ਰਹਿੰਦੇ ਹਨ। ਅੱਜਕੱਲ੍ਹ ਕਿਸੇ ਦਮਦਾਰ ਢੁਕਵੇਂ ਵਿਸ਼ੇ ਦੀ ਮੁਹਾਰਤ ਮੁਹੱਈਆ ਕਰਵਾਉਣ ਦੀ ਬਿਜਾਏ ਬੇਲੋੜੇ ਵਿਸ਼ਿਆਂ ਦੇ ਮੁਕਾਬਲੇ ਕਰਵਾ ਕੇ ਅਤੇ ਅਖਬਾਰਾਂ ਦੀਆਂ ਸੁਰਖੀਆਂ ਬਣਨ ਲਈ ਅਨੇਕਾਂ ਜੁਗਾੜ ਲਗਾਏ ਜਾ ਰਹੇ ਹਨ।ਮਾਪਿਆਂ ਨੂੰ ਚਾਹੀਦਾ ਹੈ ਕਿ ਫਰਜ਼ੀ ਮੁਕਾਬਲੇ ਕਰਵਾਉਣ ਵਾਲੇ ਸਕੂਲ ਦੀ ਨਿਸ਼ਾਨਦੇਹੀ ਕਰਕੇ ਪ੍ਰਬੰਧਕਾਂ ਨੂੰ ਸਖਤੀ ਨਾਲ ਤਾੜਨਾ ਕੀਤੀ ਜਾਵੇ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਕੀਤੇ ਜਾ ਰਹੇ ਖਿਲਵਾੜ ਨੂੰ ਸਖਤੀ ਨਾਲ ਰੋਕਿਆ ਜਾਵੇ। ਆਮ ਦੇਖਣ ’ਚ ਆਇਆ ਹੈ ਕਿ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਵੀ ਸਸਤੇ ਮੋਮੈਂਟੋ ਸਟੇਜਾਂ ’ਤੇ ਚੜ੍ਹ ਕੇ ਪ੍ਰਾਪਤ ਕਰਨ ਦੀ ਲਾਲਸਾ ਕਾਰਨ  ਮੂਕ ਦਰਸ਼ਕ ਬਣ ਕੇ ਰਹਿ ਗਏ ਹਨ। ਇਸੇ ਹੀ ਤਰਜ਼ ’ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੇ ਗੈਰ ਸਰਕਾਰੀ ਹਸਪਤਾਲ ਮਰੀਜ਼ ਦੀਆਂ ਬੀਮਾਰੀਆਂ ਨਾਲੋਂ ਟੈਸਟ ਕਰਵਾਉਣ ਦੀਆਂ ਵੱਡੀਆਂ-ਵੱਡੀਆਂ ਸੂਚੀਆਂ ਬਣਾ ਕੇ ਬੀਮਾਰੀ ਤੋਂ ਵੀ ਜ਼ਿਆਦਾ ਤੜਫਾ ਕੇ ਰੱਖ ਦਿੰਦੇ ਹਨ।

WRITTEN BY