ਮੁੰਬਈ, 10 ਨਵੰਬਰ (ਪੀ. ਟੀ.)- ਫ਼ਰਜ਼ੀ ਪੁਲਿਸ ਮੁਕਾਬਲਾ ਕੇਸ ’ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਰਾਹਤ ਮਿਲੀ ਹੈ। ਸੋਹਰਾਬੂਦੀਨ ਅਤੇ ਤੁਲਸੀ ਪਰਜਾਪਤੀ ਮੁ¤ਠਭੇੜ ਕੇਸ ’ਚ ਦੋਸ਼ ਤੈਅ ਹੋਣ ਤ¤ਕ ਉਨ੍ਹਾਂ ਨੂੰ ਕੋਰਟ ’ਚ ਪੇਸ਼ੀ ਤੋਂ ਛੋਟ ਮਿਲੀ ਹੈ। ਮੁੰਬਈ ਦੀ ਸੀ ਬੀ ਆਈ ਕੋਰਟ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੋਰਟ ‘ਚ ਪੇਸ਼ ਹੋਣ ਦੀ ਜ਼ਰੂਰਤ ਨਹੀਂ । ਸੋਹਰਾਬੂਦੀਨ ਅਤੇ ਉਨ੍ਹਾਂ ਦੀ ਪਤਨੀ ਕੌਸਰ ਬੀ ਨੂੰ 2005 ’ਚ ਗੁਜਰਾਤ ਦੇ ਅ¤ਤਵਾਦੀ ਵਿਰੋਧੀ ਦਲ ਨੇ ਅਗਵਾ ਕਰਕੇ ਫ਼ਰਜ਼ੀ ਮੁ¤ਠਭੇੜ ‘ਚ ਮਾਰ ਦਿ¤ਤਾ ਸੀ । ਇਸ ਮੁ¤ਠਭੇੜ ਦੇ ਚਸ਼ਮਦੀਦ ਗਵਾਹ ਤੁਲਸੀ ਰਾਮ ਪਰਜਾਪਤੀ ਨੂੰ ਗੁਜਰਾਤ ਪੁਲਿਸ ਨੇ ਬਨਾਸਕਾਂਥਾ ਜ਼ਿਲ੍ਹੇ ‘ਚ 2006 ‘ਚ ਮੁ¤ਠਭੇੜ ‘ਚ ਮਾਰ ਦਿ¤ਤਾ ਸੀ । ਗੁਜਰਾਤ ਸਰਕਾਰ ‘ਚ ਉਸ ਸਮੇਂ ਗ੍ਰਹਿ ਮੰਤਰੀ ਰਹੇ ਅਮਿ¤ਤ ਸ਼ਾਹ ਨੇ ਇਨ੍ਹਾਂ ਦੋਵੇਂ ਮੁ¤ਠਭੇੜ ‘ਚ ਨਾਂਅ ਆਉਣ ††’ਤੇ ਆਪਣਾ ਅਸਤੀਫ਼ਾ ਦੇ ਦਿ¤ਤਾ ਸੀ ।
ਅਮਿਤ ਸ਼ਾਹ ਨੂੰ ਵ¤ਡੀ ਰਾਹਤ, ਦੋਸ਼ ਤੈਅ ਹੋਣ ਤ¤ਕ ਮਿਲੀ ਪੇਸ਼ੀ ਤੋਂ ਛੋਟ



