ਚੰਡੀਗੜ੍ਹ, 10 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਦੇ 1400 ਕਰੋੜ ਰੁਪਏ ਸੂਬੇ ਦੇ 20,000 ਆੜ੍ਹਤੀਆਂ ਨੂੰ ਜਾਰੀ ਕਰ ਦਿੱਤੇ ਗਏ ਹਨ। ਕੇਂਦਰ ਸਰਕਾਰ ਵਲੋਂ ਕੈਸ਼ ਕਰੈਡਿਟ ਲਿਮਟ ਦੀ 10,451 ਕਰੋੜ ਰੁਪੈ ਦੀ ਦੂਜੀ ਕਿਸ਼ਤ ਜਾਰੀ ਕਰਨ ਪਿੱਛੋਂ ਪੰਜਾਬ ਸਰਕਾਰ ਵਲੋਂ ਆੜ੍ਹਤੀਆਂ ਨੂੰ ਲਗਾਤਾਰ ਪੈਸੇ ਜਾਰੀ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 25000 ਆੜ੍ਹਤੀਅ੍ਯਾਂ ਨੂੰ 3100 ਕਰੋੜ ਰੁਪੈ ਜਾਰੀ ਕੀਤੇ ਗਏ ਸਨ। ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਹੁਣ ਤੱਕ 109,83,223 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਵਿਚੋਂ ਸਰਕਾਰੀ ਏਜੰਸੀ ਆਂ ਨੇ 98.4% (108,02,213) ਝੋਨੇ ਦੀ ਖ੍ਰੀਦ ਕੀਤੀ ਹੈ ਜਦਕਿ ਨਿੱਜੀ ਮਿੱਲ ਮਾਲਕ੍ਯਾਂ ਨੇ 1.6 % (1,81,010) ਲੱਖ ਮੀਟਰਿਕ ਟਨ ਝੋੇਨੇ ਦੀ ਖਰੀਦ ਕੀਤੀ ਹੈ। ਸਰਕਾਰੀ ਏਜੰਸੀਆਂ ਵਿਚੋਂ ਪਨਗਰੇਨ ਨੇ 33,99,049 (31.5%), ਮਾਰਕਫੈਡ ਨੇ 25,14,241 (23.3%)
ਪਨਸਪ ਨੇ 24,22,997 (22.4%), ਪੀ.ਐਸ. ਡਬਲਿਊ .ਸੀ. 10,58,827 (9.8%), ਪੀ.ਏ.ਐਫ.ਸੀ. ਨੇ 11,38,671 (10.5%), ਲੱਖ ਮੀਟਰਿਕ ਟਨ ਝੋਨੇ ਦੀ ਖ੍ਰੀਦ ਕੀਤੀ ਹੈ। ਕੇਂਦਰੀ ਏਜੰਸੀ ਐਫ.ਸੀ.ਆਈ. ਨੇ ਕੁੱਲ 2,68,428 (2.5%) ਲੱਖ ਮੀਟਰਿਕ ਟਨ ਝੋਨੇ ਦੀ ਖ੍ਰੀਦ ਕੀਤੀ ਹੈ। ਝੋਨੇ ਦੀ ਖਰੀਦ ਵਿਚ ਲੁਧਿਆਣਾ ਜਿਲ੍ਹਾ ਪਹਿਲੇ ਸਥਾਨ ’ਤੇ ਬਰਕਰਾਰ ਹੈ ਜਿੱਥੇ 13,97,731 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ। ਇਸ ਤੋਂ ਇਲਾਵਾ ਸੰਗਰੂਰ ਵਿਚ 13,41,827 ਲੱਖ ਮੀਟਰਿਕ ਟਨ ਅਤੇ ਫਰੀਦਕੋਟ ਵਿਖੇ 10,95,934 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਹੋਈ ਹੈ।



