Skip to content
Independent perspectives. Global stories.
BREAKING

ਵਿਜੇ ਸਾਂਪਲਾ ਦਾ ਪਲੰਬਰ ਤੋਂ ਕੇਂਦਰ ਵਿੱਚ ਮੰਤਰੀ ਬਣਨ ਤੱਕ ਦਾ ਸਫਰ…

Share this story

Page-1(1)_13 ਨਵੀਂ ਦਿੱਲੀ, 9 ਨਵੰਬਰ (ਪੀ. ਟੀ.)- ਕਿਸੇ ਜਮਾਨੇ ਵਿੱਚ ਪਲੰਬਰ ਦੇ ਤੌਰ ’ਤੇ ਗੁਜ਼ਾਰਾ ਕਰਨ ਵਾਲੇ ਸ੍ਰੀ ਵਿਜੇ ਸਾਂਪਲਾ ਦਾ ਜੀਵਨ ਕਰੜੇ ਸੰਘਰਸ਼ ਦੀ ਕਹਾਣੀ ਹੈ, ਜਿਨ੍ਹਾਂ ਨੂੰ ਮੋਦੀ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਗਿਆ ਹੈ।ਸ੍ਰੀ ਸਾਂਪਲਾ ਨੂੰ ਪੰਜਾਬ ਵਿੱਚ 2017 ਵਿੱਚ ਹੋਣ ਵਾਲੇ ਵਿਧਾਨਸਭਾ ਚੋਣਾਂ ਨੂੰ ਦੇਖਦੇ ਹੋਏ ਮੰਤਰੀਮੰਡਲ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜਿੱਥੇ ਭਾਜਪਾ ਅਨੁਸੂਚਿਤ ਜਾਤਾਂ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਬਾਅਦ 53 ਸਾਲਾ ਦਲਿਤ ਨੇਤਾ ਸ੍ਰੀ ਵਿਜੇ ਸਾਂਪਲਾ ਪੰਜਾਬ ਤੋਂ ਕੇਂਦਰੀ ਮੰਤਰੀ ਬਣਨ ਵਾਲੇ ਦੂਸਰੇ ਨੇਤਾ ਹਨ। ਸ੍ਰੀ ਸਾਂਪਲਾ ਨੇ ਪੰਜਾਬ ਦੀ ਹੁਸ਼ਿਆਰਪੁਰ ਲੋਕ ਸਭਾ ਸੀਟ ’ਤੋਂ ਚੋਣ ਜਿੱਤੀ ਸੀ।ਭਾਜਪਾ ਨੇ ਸਾਲ 2012 ਦੀ ਪੰਜਾਬ ਵਿਧਾਨ ਸਭਾ ਦੀ ਚੋਣ ਮੁੱਖ ਮੰਤਰੀ

ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਿਲ ਕੇ ਲੜੀ ਸੀ, ਪਰ ਗਵਾਂਢੀ ਰਾਜ ਹਰਿਆਣਾ ਵਿੱਚ ਵਿਧਾਨਸਭਾ ਚੋਣਾਂ ਵਿੱਚ ਮਿਲੀ ਸ਼ਾਨਦਾਰ ਸਫਲਤਾ ਤੋਂ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਭਾਜਪਾ ਪੰਜਾਬ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਜਾਂ ਫਿਰ ਇਕੱਲੇ ਦਮ ਮੈਦਾਨ ਵਿੱਚ ਉਤਰਣ ਦੀ ਯੋਜਨਾ ਬਣਾ ਸਕਦੀ ਹੈ।ਸ੍ਰੀ ਸਾਂਪਲਾ ਮੈਟ੍ਰਿਕ ਪਾਸ ਹਨ ਅਤੇ ਸਾਲਾਂ ਪਹਿਲਾਂ ਉਹ ਖਾੜੀ ਦੇਸ਼ ਵਿੱਚ ਪਲੰਬਰ ਦੇ ਰੂਪ ਵਿੱਚ ਕੰਮ ਕਰ ਚੁੱਕੇ ਹਨ। ਬਾਅਦ ਵਿੱਚ ਪੰਜਾਬ ਆ ਕੇ ਉਨ੍ਹਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ। ਸ੍ਰੀ ਸਾਂਪਲਾ ਨੇ ਰਾਜਨੀਤਿਕ ਕੈਰਿਅਰ ਦੀ ਸ਼ੁਰੂਆਤ ਆਪਣੇ ਪਿੰਡ ਦਾ ਸਰਪੰਚ ਚੁਣੇ ਜਾਣ ਦੇ ਬਾਅਦ ਹੋਈ ਅਤੇ ਉਹ ਰਾਜ ਭਾਜਪਾ ਯੂਨਿਟ ਵਿੱਚ ਵੀ ਕਈਂ ਮਹੱਤਵਪੂਰਨ ਅਹੁਦਿਆਂ ’ਤੇ ਰਹੇ ਹਨ।

WRITTEN BY