ਰੋਹਤਕ, 9 ਨਵੰਬਰ (ਨਾਗਪਾਲ)-ਹਰਿਆਣਾ ਦੇ ਮੁ¤ਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਰੇ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦੇ ਲੋੜੀਂਦੇ ਮੌਕੇ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਗੁਣਾਤਮਕ ਸਿ¤ਖਿਆ ਹਾਸਿਲ ਕਰਨ ਦੇ ਮੌਕੇ ਮਿਲਣ ਤੇ ਕੋਈ ਵੀ ਬ¤ਚਾ ਕਮਜ਼ੋਰ ਪਰਿਵਾਰਕ ਹਾਲਾਤ ਕਾਰਨ ਸਿ¤ਖਿਆ ਤੋਂ ਵ¤ਡੇ ਨਾ ਰਹਿਣ। ਮੁ¤ਖ ਮੰਤਰੀ ਮਨੋਹਰ ਲਾਲ ਐਤਵਾਰ ਨੂੰ ਪੰਡਿਤ ਨੇਕੀ ਰਾਮ ਸ਼ਰਮਾ ਸਰਕਾਰੀ ਕਾਲਜ ਦੇ ਸਿ¤ਖਿਆ ਤੇ ਪ੍ਰਬੰਧਕੀ ਬਿਲਡਿੰਗ ਦਾ ਉਦਘਾਟਨ ਕਰਨ ਤੋਂ ਬਾਅਦ ਲੈਕਚਰਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਧਿਆਪਕ ਦੇਸ਼ ਦੇ ਭਵਿ¤ਖ ਦੇ ਕਰਣਧਾਰ ਹਨ, ਜੋ ਦੇਸ਼ ਦੀ ਯੁਵਾ ਸ਼ਕਤੀ ਨੂੰ ਚੰਗੇ ਸੰਸਕਾਰ ਦੇ ਕੇ ਸਮਾਜ ਨੂੰ ਸਕਾਰਾਤਮਕ ਦਿਸ਼ਾ ਵ¤ਲ ਲੈ ਜਾਣ ਦਾ ਕੰਮ ਕਰਦੇ ਹਨ। ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰੁਝੇਵਿਆਂ ‘ਚੋਂ ਕੁ¤ਝ ਸਮਾਂ ਕ¤ਢ ਕੇ ਚੰਗੇ ਸਮਾਜ ਦੀ ਸੁਪਨੇ ਨੂੰ ਸਾਕਾਰ
ਕਰਨ ਦਾ ਕੰਮ ਕਰਨ। ਉਨ੍ਹਾਂ ਕਿਹਾ ਕਿ ਯੁਵਾ ਪੀੜ੍ਹੀ ‘ਚ ਮਿਹਨਤ ਕਰਨ ਤੇ ਅ¤ਗੇ ਵਧਣ ਦੀ ਪ੍ਰਤਿਭਾ ਹੈ। ਅਧਿਆਪਕ ਵਰਗ ਨੂੰ ਯੁਵਾ ਪੀੜ੍ਹੀ ‘ਚ ਅਜਿਹਾ ਆਤਮਵਿਸ਼ਵਾਸ ਜਗਾਉਣਾ ਹੋਵੇਗਾ, ਜਿਸ ਨਾਲ ਉਹ ਤਰ¤ਕੀ ਕਰਕੇ ਅ¤ਗੇ ਵ¤ਧ ਸਕਣ। ਮੁ¤ਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿ¤ਖਿਆ ਦੇ ਪ¤ਧਰ ਨੂੰ ਬਿਹਤਰ ਬਣਾਉਣ ‘ਤੇ ਵਿਸ਼ੇਸ਼ ਧਿਆਨ ਹੈ। ਕੇਂਦਰ ਸਰਕਾਰ ਵ¤ਲੋਂ ਕੌਮੀ ਸਿ¤ਖਿਆ ਨੀਤੀ ਲਾਗੂ ਕੀਤੀ ਗਈ ਹੈ, ਜਿਸ ਤਹਿਤ ਹਰਿਆਣਾ ਸਰਕਾਰ ਵੀ ਸੂਬੇ ‘ਚ ਸਿ¤ਖਿਆ ਦੇ ਪ¤ਧਰ ਨੂੰ ਹੋ ਵ¤ਧ ਚੰਗਾ ਬਣਾਉਣ ‘ਚ ਸਹਿਯੋਗ ਕਰੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਚੰਗੀ ਅਤੇ ਗੁਣਾਤਮਕ ਸਿ¤ਖਿਆ ਦੇਣ ਲਈ ਜਿਹੜੀ ਯੋਜਨਾਵਾਂ ਬਣਾਈਆਂ ਜਾਣਗੀਆਂ, ਉਨ੍ਹਾਂ ਰਾਜ ‘ਚ ਤੇਜ਼ੀ ਨਾਲ ਲਾਗੂ ਕੀਤਾ ਜਾਵੇਗਾ।



