ਪਟਿਆਲਾ, 9 ਨਵੰਬਰ (ਅਰਵਿੰਦਰ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਕਾਂਗਰਸ ਕਿਲਾ ਮੁਬਾਰਕ ਦੇ ਪ੍ਰਧਾਨ ਅਨਿਲ ਮੰਗਲਾ ਦੀ ਰਹਿਨੁਮਾਈ ਹੇਠ ਕਾਂਗਰਸ ਦੀ ਇਕ ਭੱਰਵੀਂ ਮੀਟਿੰਗ ਦਾ ਆਯੋਗ ਕੀਤਾ ਗਿਆ। ਜਿਸ ਵਿੱਚ ਪਟਿਆਲਾ ਤੋਂ ਮਾਨਯੋਗ ਵਿਧਾਇਆ ਪ੍ਰਨੀਤ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਬਲਦਿਆ ਹੋਇਆ ਕਿਹਾ ਕਿ ਪੰਜਾਬ ਦੀ ਮੌਜ਼ੂਦਾ ਅਕਾਲੀ ਭਾਜਪਾ ਸਰਕਾਰ ਕੇਂਦਰ ਤੋਂ ਫੰਡ ਦੇ ਨਾਮ ਤੇ ਇਕ ਵੀ ਪੈਸਾ ਪੰਜਾਬ ਵਿੱਚ ਨਹੀਂ ਲਿਆ ਸਕੀ ਜਿਸ ਕਾਰਨ ਪੰਜਾਬ ਦੀ ਵਿਕਾਸ ਦੀ ਰਫਤਾਰ ਅਤੇ ਉਨਤੀ ਬਿਲਕੁਲ ਹੀ ਰੁਕ ਗਈ ਹੈ। ਜਦੋਂ ਕਿ ਕਾਂਗਰਸ ਦੀ ਮਨਮੋਹਨ ਸਿੰਘ ਸਰਕਾਰ ਵੇਲੇ ਹਮੇਸ਼ਾ ਹੀ ਪੰਜਾਬ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਫੰਡ ਅਤੇ ਪੈਕੇਜ ਦਿਤੇ ਜਾਂਦੇ ਸਨ ਤਾਂ ਜੋ ਪੰਜਾਬ ਅਤੇ ਹੋਰ ਚੀਜ਼ਾਂ ਵਿੱਚ ਤੱਰਕੀ ਕਰ ਸਕੇ। ਇਸ ਮੌਕੇ ਅਨਿਲ ਮੰਗਲਾ ਨੇ ਬੋਲਦੇ ਹੋਏ ਕਿਹਾ ਕਿ ਡੀਜ਼ਲ ਦੇ ਰੇਟ 6 ਰੁਪਏ ਸਸਤੇ ਹੋਣ ਦੇ ਬਾਵਜੂਦ ਵੀ ਅਕਾਲੀ ਭਾਜਪਾ ਸਰਕਾਰ ਬੱਸ ਕਿਰਾਇਅ ਨੂੰ ਨਾ ਘੱਟਾ ਕੇ ਨਿਜੀ ਬੱਸ
ਓਪਰੇਟਰਾ ਨੂੰ ਫਾਇਦਾ ਪਹੁੰਚਾ ਰਹੀ ਹੈ ਅਤੇ ਲੋਕਾਂ ਦੀ ਜੇਬ ਤੇ ਸਰੇਆਮ ਡਾਕਾ ਮਾਰ ਰਹੀ ਹੈ। ਇਸ ਮੌਕੇ ਪ੍ਰੇਮ ਕਿਸ਼ਨ ਪੁਰੀ ਪ੍ਰਧਾਨ, ਕੇ.ਕੇ. ਸ਼ਰਮਾ, ਸੰਜੀਵ ਸ਼ਰਮਾ ਬਿੱਟੂ, ਸੰਜੀਵ ਗਰਗ, ਸੋਹਨ ਲਾਲ ਜਲੋਟਾ, ਮਹੇਸ਼ ਸ਼ਰਮਾ ਪਿੰਕੀ, ਅਸ਼ਵਨੀ ਕਪੂਰ ਮਿੱਕੀ, ਅਤੁਲ ਜੋਸ਼ੀ, ਹਰਦੇਵ ਬੱਲੀ, ਸ਼ਸ਼ੀ ਕੁਮਾਰ ਮਾਰੋ, ਹਰੀਸ਼ ਕਪੂਰ, ਕਰਨ ਗੌੜ, ਜਸਵਿੰਦਰ ਜ਼ੁਲਕਾ, ਰਾਜੇਸ਼ ਮੰਡੋਰਾ, ਸੋਨੂੰ ਸੰਗਰ, ਐਸ.ਕੇ. ਸ਼ਰਮਾ, ਕ੍ਰਿਸ਼ਨ ਚੰਦ ਬੁੱਧੁ, ਰਜਿੰਦਰ ਸ਼ਰਮਾ, ਰਾਜੇਸ਼ ਲੱਕੀ, ਬਿਟੂ ਜਲੋਟਾ, ਮੈਡਮ ਕਿਰਨ ਢਿਲੋਂ, ਹੈਪੀ ਵਰਮਾ, ਵੈਭਵ ਪਾਠਕ, ਯੋਗੇਸ਼ ਮੰਗਲਾ, ਸੁਰਜੀਤ ਠੇਕੇਦਾਰ, ਅਸ਼ੋਕ ਗੋਇਲ, ਸ਼ੇਰ ਖਾਨ, ਜਸਪਾਲ ਸਿੰਘ, ਤੇਜਿੰਦਰ ਸੋਢੀ, ਯੋਗਿੰਦਰ ਯੋਗੀ, ਮੋਹਨ ਕੰਬੋਜ, ਉਧਮ ਕੰਬੋਜ, ਮਾਸਟਰ ਵਰਿੰਦਰ, ਵਿਜੈ ਤੁਲੀ, ਰੋਹਿਤ ਜਲੋਟਾ, ਮਨੀ ਸੇਖੋਂ, ਰਾਜਿੰਦਰ ਸ਼ਰਮਾ ਐਮ.ਸੀ., ਗੋਪਾਲ ਕੰਨੋਜੀਆ ਆਦਿ ਕਾਂਗਰਸ ਅਹੁੱਦੇਦਾਰ ਅਤੇ ਮੈਂਬਰ ਵਡੀ ਗਿਣਤੀ ਵਿੱਚ ਹਾਜ਼ਰ ਸਨ।



