Skip to content
Independent perspectives. Global stories.
BREAKING

ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਤੇ ਤਰੱਕੀ ਲਈ ਪੰਜਾਬ ਸਰਕਾਰ ਨੇ ਪੰਜਾਬੀ ਸਪਤਾਹ ਦੇ ਪ੍ਰੋਗਰਾਮ ਉਲੀਕੇ

Share this story

ਸ਼੍ਰੋਮਣੀ ਸਾਹਿਤ ਪੁਰਸਕਾਰਾਂ ਦੀ ਵੰਡ ਲਈ ਸਪਤਾਹ ਦੌਰਾਨ ਹੀ ਹੋਵੇਗਾ ਰਾਜ ਸਲਾਹਕਾਰ ਕਮੇਟੀ ਦਾ ਗਠਨ: ਰੱਖੜਾ
Page-1(1)_26 ਚੰਡੀਗੜ੍ਹ, 9 ਨਵੰਬਰ (ਹ. ਸ. ਨਾਗਪਾਲ)- ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਅਤੇ ਤਰੱਕੀ ਅਤੇ ਵਿਦਿਆਰਥੀਆਂ ਵਿੱਚ ਸਾਹਿਤ ਦੀ ਚੇਟਕ ਲਗਾਉਣ ਦੇ ਇਰਾਦੇ ਨਾਲ ਭਾਸ਼ਾ ਵਿਭਾਗ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬੀ ਸਪਤਾਹ ਦੇ ਪ੍ਰ੍ਰੋਗਰਾਮ ਉਲੀਕੇ ਗਏ ਹਨ ਜਿਨ੍ਹਾਂ ਦੀ ਸ਼ੁਰੂਆਤ 15 ਨਵੰਬਰ ਨੂੰ ਭਾਸ਼ਾ ਭਵਨ ਪਟਿਆਲਾ ਵਿਖੇ ਉਦਘਾਟਨੀ ਸਮਾਰੋਹ ਨਾਲ ਹੋਵੇਗੀ। ਪੰਜਾਬੀ ਸਪਤਾਹ ਅਤੇ ਪੁਸਤਕ ਮੇਲੇ ਦਾ ਉਦਘਾਟਨ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਸੁਰਜੀਤ ਸਿੰਘ ਰੱਖੜਾ 15 ਨਵੰਬਰ ਨੂੰ ਸਵੇਰੇ 10 ਵਜੇ ਭਾਸ਼ਾ ਭਵਨ ਵਿਖੇ ਕਰਨਗੇ।   ਭਾਸ਼ਾ ਮੰਤਰੀ ਸ. ਰੱਖੜਾ ਨੇ ਦੱਸਿਆ ਕਿ ਸਾਹਿਤਕਾਰਾਂ, ਪੱਤਰਕਾਰਾਂ ਤੇ ਲੋਕ ਕਲਾਕਾਰਾਂ ਨੂੰ ਸਨਮਾਨਤ ਕਰਨ ਲਈ ਦਿੱਤੇ ਜਾਂਦੇ ਸ਼੍ਰੋਮਣੀ ਐਵਾਰਡਾਂ ਦੀ ਚੋਣ ਲਈ ਰਾਜ ਸਲਾਹਕਾਰ ਕਮੇਟੀ ਦਾ ਇਸ

ਸਪਤਾਹ ਦੌਰਾਨ ਹੀ ਗਠਨ ਕਰ ਕੇ ਜਲਦ ਮੀਟਿੰਗ ਸੱਦੀ ਜਾਵੇਗੀ ਤਾਂ ਜੋ ਸ਼੍ਰੋਮਣੀ ਐਵਾਰਡਾਂ ਦੀ ਵੰਡ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਕਰਵਾਏ ਜਾਣ ਵਾਲੇ ਇਨ੍ਹਾਂ ਸਮਾਗਮਾਂ ਵਿੱਚ ਨਿੱਜੀ ਦਿਲਚਸਪੀ ਲੈਂਦਿਆਂ ਸਮਾਗਮਾਂ ਉਪਰ ਖਰਚਣ ਲਈ 20 ਲੱਖ ਰੁਪਏ ਦੀ ਵਿਸ਼ੇਸ਼ ਸਹਾਇਤਾ ਰਾਸ਼ੀ ਜਾਰੀ ਕੀਤੀ ਹੈ।  ਪੰਜਾਬੀ ਸਪਤਾਹ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ੍ਰੀ ਚੇਤੰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਸਪਤਾਹ 2014 ਦੇ ਸਮਾਗਮਾਂ ਦੀ ਲੜੀ ਦੀ ਸ਼ੁਰੂਆਤ 15 ਨਵੰਬਰ ਨੂੰ ਸ.ਰੱਖੜਾ ਕਰਨਗੇ। ਇਸ ਸਮਾਗਮ ਦੀ ਪ੍ਰਧਾਨਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ.ਗੁਰਮੋਹਨ ਸਿੰਘ ਵਾਲੀਆ ਕਰਨਗੇ ਅਤੇ ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਕੋਹਲੀ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਮੌਕੇ ਮੁੱਖ ਵਕਤਾ ਪੰਜਾਬੀ ਸਾਹਿਤ ਰਤਨ ਡਾ.ਰਤਨ ਸਿੰਘ ਜੱਗੀ ਹੋਣਗੇ। ਸਮਾਰੋਹ ਦੌਰਾਨ ਝੰਡੇ ਦੀ ਰਸਮ, ਸਾਹਿਤਕ, ਗੀਤ-ਸੰਗੀਤ ਪ੍ਰੋਗਰਾਮ ਤੋਂ ਇਲਾਵਾ ਪੁਸਤਕ ਮੇਲਾ ਵੀ ਲਗਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਸਮੂਹ ਪ੍ਰਕਾਸ਼ਕ ਪੁਸਤਕਾਂ ਦੇ ਸਟਾਲ ਲਗਾਉਣਗੇ। ਇਹ ਪੁਸਤਕ ਮੇਲਾ 15 ਨਵੰਬਰ ਤੋਂ 29 ਨਵੰਬਰ ਤੱਕ ਚੱਲੇਗਾ।
          ਸ੍ਰੀ ਚੇਤੰਨ ਸਿੰਘ ਨੇ ਦੱਸਿਆ ਕਿ ਸਮਾਗਮਾਂ ਦੀ ਲੜੀ ਵਿੱਚ ਅਗਲਾ ਸਮਾਗਮ 17 ਨਵੰਬਰ ਨੂੰ ਭਾਸ਼ਾ ਭਵਨ ਪਟਿਆਲਾ ਵਿਖੇ ਹੀ ਸਾਹਿਤ ਗੋਸ਼ਟੀ ਹੋਵੇਗਾ ਜਿਸ ਵਿੱਚ ਸੇਵਾ ਪੰਥੀਆਂ, ਉਦਾਸੀਆਂ, ਨਿਰਮਲ ਸੰਪ੍ਰਦਾਵਾ ਦੀ ਪੰਜਾਬੀ ਸਾਹਿਤ ਨੂੰ ਦੇਣ ’ਤੇ ਚਰਚਾ ਕੀਤੀ ਜਾਵੇਗੀ।
ਇਸ ਸਮਾਗਮ ਦੇ ਮੁੱਖ ਮਹਿਮਾਨ ਸੰਤ ਪਰਮਜੀਤ ਸਿੰਘ ਰੋਹਤਕ, ਪ੍ਰਧਾਨਗੀ ਸ.ਬਲਦੇਵ ਸਿੰਘ ਬੱਲੂਆਣਾ ਅਤੇ ਮਹੰਤ ਕਾਹਨ ਸਿੰਘ ਤੇ ਸੰਤ ਤੇਜਾ ਸਿੰਘ ਉਚੇਚੇ ਤੌਰ ’ਤੇ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਅਗਲਾ ਸਮਾਗਮ 20 ਨਵੰਬਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗਾ ਜਿਸ ਵਿੱਚ ਵਿਦਿਆਰਥੀਆਂ ਦੇ ਰਾਜ ਪੱਧਰੀ ਕੁਇਜ਼ ਮੁਕਾਬਲੇ। ਇਸ ਮੌਕੇ ਮੁੱਖ ਮਹਿਮਾਨ ਸਿੰਜਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਹੋਣਗੇ ਜਦੋਂ ਕਿ ਪ੍ਰਧਾਨਗੀ ਡਾ. ਸਰੂਪ ਸਿੰਘ ਅਲੱਗ ਕਰਨਗੇ। 23 ਨਵੰਬਰ ਨੂੰ ਸਮਾਣਾ ਵਿਖੇ ਨਾਟਕ ਮੇਲਾ ਕਰਵਾਇਆ।ਪੰਜਾਬੀ ਸਪਤਾਹ ਦੌਰਾਨ ਕਵੀ ਦਰਬਾਰ, ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਦੇ ਮੁਕਾਬਲੇ ਵੀ ਹੋਣਗੇ। ਸਮਾਗਮਾਂ ਦੀ ਸਮਾਪਤੀ ਭਾਸ਼ਾ ਭਵਨ ਪਟਿਆਲਾ ਵਿਖੇ 29 ਨਵੰਬਰ ਨੂੰ ਵਿਦਾਇਗੀ ਸਮਾਰੋਹ ਮੌਕੇ ਹੋਵੇਗੀ।

WRITTEN BY