Skip to content
Independent perspectives. Global stories.
BREAKING

ਅਗਲੇ ਸਾਲ ਭਾਰਤ ’ਚ ਵਧੇਗੀ 10.9 ਫ਼ੀਸਦੀ ਤਨਖ਼ਾਹ

Share this story

ਨਵੀਂ ਦਿੱਲੀ, 8 ਨਵੰਬਰ (ਪੀ. ਟੀ.)-ਨਿੱਜੀ ਕੰਪਨੀਆਂ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਖ਼ੁਸ਼ਖ਼ਬਰੀ ਹੈ ਕਿ ਭਾਰਤ ‘ਚ 2015 ‘ਚ ਕਰਮਚਾਰੀਆਂ ਦੀ ਤਨਖ਼ਾਹ 10.9 ਫ਼ੀਸਦੀ ਵਧੇਗੀ । ਏਸ਼ੀਆ ਖੇਤਰ ’ਚ ਪਾਕਿਸਤਾਨ ਤੇ ਵੀਅਤਨਾਮ ਦੇ ਬਾਅਦ ਇਹ ਤੀਜਾ ਸਭ ਤੋਂ ਜ਼ਿਆਦਾ ਤਨਖ਼ਾਹ ਵਧਾਉਣ ਵਾਲਾ ਦੇਸ਼ ਹੋਵੇਗਾ। ਇਹ ਗੱਲ ਈੇ ਸੀ ਏ ਇੰਟਰਨੈਸ਼ਨਲ ਦੀ ਇਕ ਰਿਪੋਰਟ ’ਚ ਕਿਹਾ ਗਿਆ ।ਈੇ ਸੀ ਏ ਇੰਟਰਨੈਸ਼ਨਲ ਦੇ ਮੁਖੀ ਲੀ ਕਵੇਨੇ ਨੇ ਕਿਹਾ ਕਿ ਅਗਲੇ ਸਾਲ ਮੁਦਰਾ ਸਫੀਤੀ ’ਚ ਕਮੀ ਦੀ ਉਮੀਦ ਹੈ ,ਇਸ ਲਈ 2015 ’ਚ ਇਸ ਸਾਲ (2.7 ਫ਼ੀਸਦੀ) ਦੇ ਮੁਕਾਬਲੇ ਤਨਖ਼ਾਹ ’ਚ ਵਾਧਾ ਹੋਵੇਗਾ।

WRITTEN BY