Skip to content
Independent perspectives. Global stories.
BREAKING

ਮੋਹਾਲੀ ’ਚ ਘਰ ਨੇੜਿਓਂ ਅਗਵਾ ਕੀਤੇ 6 ਸਾਲਾ ਬ¤ਚੇ ਮਹਿਰਮ ਦੀ ਲਾਸ਼ ਮਿਲੀ

Share this story

ਮੋਹਾਲੀ, 7 ਨਵੰਬਰ (ਮਿਨਾਕਸ਼ੀ)-ਅ¤ਜ ਉਸ ਵੇਲੇ ਇਥੇ ਸਨਸਨੀ ਫੈਲ ਗਈ ਜਦੋਂ ਬੀਤੀ 28 ਅਕਤੂਬਰ ਨੂੰ ਫੇਜ਼ 9 ’ਚ ਆਪਣੇ ਘਰ ਨੇੜੇ ਖੇਡਦੇ ਹੋਏ ਅਗਵਾ ਕੀਤੇ 6 ਸਾਲਾ ਮਾਸੂਮ ਮਹਿਰਮ ਦੀ ਸੜੀ ਹੋਈ ਲਾਸ਼ ਬਰਾਮਦ ਹੋਈ ਹੈ। ਲਾਸ਼ ਨੂੰ ਦੇਖਕੇ ਇੰਝ ਪ੍ਰਤੀਤ ਹੋ ਰਿਹਾ ਸੀ ਕੇ ਪਛਾਣ ਲੁਕਾਉਣ ਲਈ ਲਾਸ਼ ਨੂੰ ਸਾੜਿਆ ਗਿਆ ਸੀ।ਮਹਿਰਮ ਦੀ ਲਾਸ਼ ਅ¤ਜ ਸੈਕਟਰ 69 ਦੀ ਕੂੜਾ ਸੁ¤ਟਣ ਵਾਲੇ ੇ ਕੂੜਾਦਾਨ ਚ ਪਈ ਮਿਲੀ। ਇਸ ਬਾਰੇ ਪਦਾ ਉਦੋਂ ਚ¤ਲਿਆ ਜਦ ਇਕ ਜਮਾਦਾਰ ਕੂੜਾ ਸੁ¤ਟਣ ਲਈ ਉਥੇ ਆਇਆ ਤੇ ਉਸ ਨੇ ਮਹਿਰਮ ਦੀ ਲ¤ਤ ਬਾਹਰ ਦੇਖੀ। ਇਸ ਉਪਰੰਤ ਪੁਲਿਸ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਇਸ ਦੀ ਪਛਾਣ ਮਹਿਰਮ ਵਜੋਂ ਕੀਤੀ।  ਮਹਿਰਮ ਦੇ ਮਾਤਾ-ਪਿਤਾ ਦਾ ਤਲਾਕ ਦਾ ਕੇਸ ਚ¤ਲ ਰਿਹਾ ਹੈ ਤੇ ਉਸ ਦਾ ਪਿਤਾ ਆਸਟਰੇਲੀਆ ਚ ਰਹਿੰਦਾ ਹੈ। ਮਹਿਰਮ ਦੀ ਮਾਂ ਵਲੋਂ ਉਸ ਦੇ ਬ¤ਚੇ ਦੇ ਅਗਵਾ ਪਿਛੇ ਪਿਤਾ ਤੇ ਸਹੁਰੇ ਪਰਿਵਾਰ ਦਾ ਹ¤ਥ ਦ¤ਸਿਆ ਗਿਆ ਸੀ ਜਿਸ ਉਪਰੰਤ ਪੁਲਿਸ ਵਲੋਂ ਉਸ ਦੇ ਦਾਦਾ-ਦਾਦੀ ਤੋਂ ਪੁ¤ਛਗਿਛ ਵੀ ਕੀਤੀ ਗਈ ਸੀ ਪਰ ਕੁਝ ਸਾਫ ਨਹੀਂ ਹੋਇਆ ਸੀ ਪਰ ਅ¤ਜ ਉਸ ਦੀ ਲਾਸ਼ ਬਰਾਮਦ ਹੋ ਗਈ ਹੈ। ਮਹਿਰਮ ਦੀ ਮਾਂ ਨੇ ਪੁਲਿਸ ਤੇ ਢਿ¤ਲੀ ਕਾਰਵਾਈ ਦਾ ਦੋਸ਼ ਲਾਇਆ ਹੈ।

WRITTEN BY