Skip to content
Independent perspectives. Global stories.
BREAKING

ਇਕ ਆਈ ਏ ਐੱਸ ਅਤੇ ਚਾਰ ਪੀ ਸੀ ਐੱਸ ਅਫਸਰ ਚਾਰਜ਼ਸ਼ੀਟ

Share this story

ਚੰਡੀਗੜ੍ਹ, 4 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਨੇ ਅੱਜ ਇਕ ਆਈ ਏ ਐਸ ਅਫਸਰ ਅਤੇ ਚਾਰ ਪੀ ਸੀ ਐਸ ਅਫਸਰਾਂ ਨੂੰ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਤਹਿਤ ਚਾਰਜਸ਼ੀਟ ਕੀਤਾ ਹੈ। ਸਰਕਾਰੀ ਬੁਲਾਰੇ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਨ੍ਹਾਂ ਅਫਸਰਾਂ ‘ਤੇ 2007 ਤੋਂ 2009 ਦੌਰਾਨ ਉਨ੍ਹਾਂ ਦੇ ਵੱਖ-ਵੱਖ ਜਿਲ੍ਹਿਆਂ ਵਿਚ ਬਤੌਰ ਜਿਲਾ ਟਰਾਂਸਪੋਰਟ ਅਫਸਰ ਦੀ ਤੈਨਾਤੀ ਦੌਰਾਨ ਸਰਕਾਰੀ ਖਜ਼ਾਨੇ ਨੂੰ ਘਾਟਾ ਪਾਉਣ ਦੇ ਦੋਸ਼ ਲਗਾਏ ਗਏ ਹਨ।ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਅਫਸਰਾਂ ਵਿਚ ਸ੍ਰੀ ਚੰਦਰ ਗੇਂਦ ਆਈ ਏ ਐਸ ਮੌਜੁਦਾ ਸਮੇਂ ਵਿਸ਼ੇਸ਼ ਸਕੱਤਰ ਉੱਚ ਸਿੱਖਿਆ, ਸ੍ਰੀ ਵਿਮਲ ਕੁਮਾਰ ਸੇਤੀਆ ਪੀ ਸੀ ਐਸ ਮੌਜੁਦਾ ਸਮੇਂ ਐਸ ਡੀ ਐਮ ਬਾਬਾ ਬਕਾਲਾ, ਪਰਮਜੀਤ ਸਿੰਘ ਪੀ ਸੀ ਐਸ ਮੌਜੁਦਾ ਸਮੇਂ ਐਸ ਡੀ ਐਮ, ਕਪੁਰਥਲਾ, ਸ. ਮਨਮੋਹਨ ਸਿੰਘ ਕੰਗ ਪੀ ਸੀ ਐਸ ਮੌਜੁਦਾ ਸਮੇਂ ਐਸ ਡੀ ਐਮ ਗੁਰਦਾਸਪੁਰ ਅਤੇ ਸ੍ਰੀ ਜਸਬੀਰ ਸਿੰਘ-1 ਪੀ ਸੀ ਐਸ ਮੌਜੁਦਾ ਸਮੇਂ ਵਧੀਕ

ਕਮੀਸ਼ਨਰ ਮਿਉਨਿਸਪਲ ਕਾਰਪੋਰੇਸ਼ਨ, ਅੰਮ੍ਰਿਤਸਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਨੂੰ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਹੁਕਮਾਂ ਤਹਿਤ ਚਾਰਜਸ਼ੀਟ ਕੀਤਾ ਗਿਆ ਹੈ।ਵਧੇਰੇ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦਸਿਆ ਕਿ ਲੁਧਿਆਣਾ ਡੀ ਟੀ ਓ ਦਫਤਰ ਦੇ ਵਿਸ਼ੇਸ਼ ਇੰਟਰਨਲ ਆਡਿਟ ਦੌਰਾਨ ਇਹ ਪਾਇਆ ਗਿਆ ਕਿ ਸ੍ਰੀ ਚੰਦਰ ਗੇਂਦ ਨੇ ਆਪਣੀ ਨਿਯੁਕਤੀ ਦੌਰਾਨ ਟੈਕਸ ਉਗਰਾਹਨ ਵਿਚ ਨਾਕਾਮ ਰਹਿ ਕੇ ਸਰਕਾਰੀ ਖਜਾਨੇ ਨੂੰ 26.81 ਲੱਖ ਦਾ ਨੁਕਸਾਨ ਪਹੁੰਚਾਇਆ ਹੈ। ਇਸੇ ਤਰ੍ਹਾਂ ਸ੍ਰੀ ਵਿਮਲ ਕੁਮਾਰ ਸੇਤੀਆ ਨੇ 1 ਅਪ੍ਰੈਲ, 2007 ਤੋਂ 31 ਦਸੰਬਰ, 2009 ਦੌਰਾਨ ਅੰਮ੍ਰਿਤਸਰ ਅਤੇ ਹੋਰਨਾਂ ਜਿਲਿਆਂ ਵਿਚ ਡੀ ਟੀ ਓ ਦੀ ਨਿਯੁਕਤੀ ਦੌਰਾਨ ਸਰਕਾਰੀ ਖਜਾਨੇ ਨੂੰ 85.39 ਲੱਖ ਰੁਪਏ ਦਾ ਨੁਕਸਾਨ ਪਹੁੰਚਾਇਆ ਹੈ। ਇਸੇ ਤਰ੍ਹਾਂ ਪਰਮਜੀਤ ਸਿੰਘ ਨੇ 1 ਅਪ੍ਰੈਲ, 2007 ਤੋਂ 31 ਦਸੰਬਰ, 2009 ਦੌਰਾਨ ਡੀ ਟੀ ਓ ਅੰਮ੍ਰਿਤਸਰ ਅਤੇ ਲੁਧਿਆਣਾ ਦੀ ਨਿਯੁਕਤੀ ਸਮੇਂ ਸਰਕਾਰੀ ਖਜਾਨੇ ਨੂੰ 87.09 ਲੱਖ ਰੁਪਏ ਦਾ ਨੁਕਸਾਨ ਪਹੁੰਚਾਇਆ ਹੈ। ਬੁਲਾਰੇ ਨੇ ਦੱਸਿਆ ਕਿ ਮਨਮੋਹਨ ਸਿੰਘ ਕੰਗ ਨੇ ਅੰਮ੍ਰਿਤਸਰ ਅਤੇ ਹੋਰਨਾਂ ਜਿਲਿਆਂ ਵਿਚ ਡੀ ਟੀ ਓ ਲਗੇ ਹੋਣ ਦੌਰਾਨ ਸਰਕਾਰੀ ਖਜਾਨੇ ਨੂੰ 82.89 ਲੱਖ ਦਾ ਨੁਕਸਾਨ ਪਹੁੰਚਾਇਆ ਹੈ। ਇਸੇ ਤਰ੍ਹਾਂ ਜਸਬੀਰ ਸਿੰਘ-1 ਨੂੰ ਆਡਿਟ ਦੌਰਾਨ ਸਰਕਾਰੀ ਖਜ਼ਾਨੇ ਨੂੰ 82.89 ਲੱਖ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਪਾਇਆ ਗਿਆ ਹੈ।

WRITTEN BY