Skip to content
Independent perspectives. Global stories.
BREAKING

ਸਮੇਂ ਦੀਆਂ ਸਰਕਾਰਾਂ ਤੋਂ ਸਾਨੂੰ ਕਿਸੇ ਕਿਸਮ ਦਾ ਇਨਸਾਫ਼ ਨਹੀਂ ਮਿਲਣਾ : ਭਾਈ ਭਿਓਰਾ

Share this story

ਭਾਈ ਭਿਓਰਾ ਪੁਲਿਸ ਦੀ ਸਖ਼ਤ ਸੁਰਖਿਆ ਹੇਠ ਅਦਾਲਤ ’ਚ ਪੇਸ਼
Page-1_25 ਨਵੀਂ ਦਿੱਲੀ, 4 ਨਵੰਬਰ (ਮਨਪ੍ਰੀਤ ਸਿੰਘ ਖਾਲਸਾ)- ਇੱਥੋਂ ਦੀ ਇਕ ਅਦਾਲਤ ਵਿਚ ਬੀਤੇ ਦਿਨ ਪੁਲਿਸ ਦੀ ਸਖਤ ਸੁਰਖਿਆ ਹੇਠ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਰਗਰਮ ਖਾੜਕੂ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਸਪੈਸ਼ਲ ਸੈੱਲ ਦੇ ਐਫ. ਆਈ. ਆਰ ਨੰ 24/06 ਧਾਰਾ 121 ਏ, 307 ਅਤੇ 186 ਅਧੀਨ ਮਾਣਯੋਗ ਜੱਜ ਸ਼੍ਰੀ ਰੀਤਿਸ਼ ਕੁਮਾਰ ਦੀ ਕੋਰਟ ਵਿਚ ਅਦਾਲਤ ਅੰਦਰ ਸਮੇਂ ਨਾਲੋ ਇਕ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ। ਇਸ ਮਾਮਲੇ ਵਿਚ ਗਵਾਹੀਆ- ਚਲ ਰਹੀਆ- ਹਨ ਪਰ ਅਜ ਜੱਜ ਸਾਹਿਬ ਅਤੇ ਕੋਈ ਵੀ ਗਵਾਹ ਪੇਸ਼ ਨਾ ਹੋਣ ਕਰਕੇ ਮਾਮਲੇ ਦੀ ਅਗਲੀ ਸੁਣਵਾਈ ਹੁਣ 18 ਦਿਸੰਬਰ ਨੂੰ ਹੋਵੇਗੀ । ਪੇਸ਼ੀ ਉਪਰੰਤ ਭਾਈ ਭਿਉਰਾ ਨੇ ਅਪਣੇ ਵੱਡੇ ਭਰਾਤਾ ਭਾਈ ਜਰਨੈਲ ਸਿੰਘ ਰਾਹੀ ਕਿਹਾ ਕਿ ਨਵੰਬਰ ਮਹੀਨਾ ਚੜਦਿਆਂ ਹੀ ਹਰ

ਇਕ ਪੰਥ ਦਰਦੀ ਸਿੱਖ ਦੇ ਮਨ ਅੰਦਰ 30 ਸਾਲ ਪਹਿਲਾ ਬੀਤਿਆ ਸਿੱਖ ਕੌਮ ਤੇ ਕਹਿਰ ਚੇਤੇ ਆਉਦਿਆਂ ਹੀ ਪੁਰਾਣੇ ਜ਼ਖਮ ਮੁੜ ਹਰੇ ਹੋ ਜਾਦੇਂ ਹਨ। ਭਾਈ ਭਿਉਰੇ ਨੇ ਕਿਹਾ ਕਿ ਸਾਡੀਆਂ ਅਖੌਤੀਆਂ ਸਰਕਾਰਾਂ ਜੋ ਕਿ ਸਿੱਖੀ ਦਾ ਮੁਖੋਟਾ ਪਾ ਕੇ 84-84 ਦੀ ਰੱਟ ਲਾਈ ਰਖਦਿਆਂ ਹਨ ਇਨ੍ਹਾਂ ਨੇ ਸਾਡੇ ਲਈ ਕੂਝ ਨਹੀ ਕਰਨਾ ਇਹ ਸਿਰਫ ਅਪਣਾ ਦਾਲ ਫੁਲਕਾ ਚਲਾਉਣ ਲਈ ਇਸ ਤਰ੍ਹਾਂ ਦੇ ਗੰਦੇ ਰਾਜਨਿਤੀ ਦੇ ਪੈਤੜੇ ਖੇਡਦੇ ਰਹਿੰਦੇ ਹਨ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲਿੱਟੇ, ਮਿਜੋਰਮ ਫ੍ਰੰਟ, ਜੇਕੇਐਲਐਫ ਅਤੇ ਪੰਜਾਬ ਦੀਆਂ ਕੂਝ ਜੱਥੇਬੰਦੀਆਂ ਨੇ ਮਿਲਵਰਤਨ ਕਰਦਿਆਂ ਹੋਏ ਬੀਤੇ ਦਿਨ ਦਿੱਲੀ ਦੇ ਜੰਤਰ ਮੰਤਰ ਤੇ ਰੋਹਪੁਰਨ ਮੁਜਾਹਿਰਾ ਕਰਦੇ ਹੋਏ ਸਮੇਂ ਦੀ ਸਰਕਾਰ ਨੂੰ ਚੇਤੇ ਕਰਵਾਇਆ ਕਿ ਅਸੀ ਵੀ ਇਸੇ ਰਾਸ਼ਟਰ ਦੇ ਬਰਾਬਰ ਦੇ ਹੱਕਦਾਰ ਹਾਂ ਤੇ ਸਾਨੂੰ ਸਾਡਾ ਬਣਦਾ ਹੱਕ ਮਿਲਣਾ ਚਾਹੀਦਾ ਹੈ ਉਹ ਲਾਮਿਸਾਲ ਸੀ । ਅੰਤ ਵਿਚ ਭਾਈ ਭਿਉਰੇ ਨੇ ਕਿਹਾ ਕਿ ਹੁਣ ਸਮੇਂ ਦੀ ਮੰਗ ਹੈ ਕਿ ਅਸੀ ਵੀ ਇਸੇ ਤਰ੍ਹਾਂ ਆਪਸੀ ਰੰਜਿਸ਼ ਮਿਟਾਉਦੇ ਹੋਏ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਮੁੜ ਤੋ ਸੰਘਰਸ਼ ਨੂੰ ਤੇਜ ਦਿਸ਼ਾ ਦੇਣ ਦੀ ਕੋਸ਼ੀਸ਼ ਕਰੀਏ । ਅੱਜ ਕੋਰਟ ਵਿਚ ਭਾਈ ਭਿਉਰਾ ਨੂੰ ਮਿਲਣ ਵਾਸਤੇ ਉਨ੍ਹਾ- ਦੇ ਭਰਾਤਾ ਭਾਈ ਜਰਨੈਲ ਸਿੰਘ, ਪਿਤਾ ਜੀ ਸ. ਜਗਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਹਾਜਿਰ ਸਨ । ਭਾਈ ਭਿਉਰਾ ਦੇ ਮਾਮਲੇ ਦੀ ਅਗਲੀ ਸੁਣਵਾਈ 18 ਦਿਸੰਬਰ ਨੂੰ ਹੋਵੇਗੀ।

WRITTEN BY