ਫ਼ਤਹਿਗੜ੍ਹ ਸਾਹਿਬ, 3 ਨਵੰਬਰ (ਪੀ. ਟੀ.)- ‘‘ਪੰਜਾਬ ਦੇ ਕਈ ਵੱਖ-ਵੱਖ ਸਥਾਨਾਂ ਉਤੇ ਜੋ ਗੈਰ ਕਾਨੂੰਨੀ ਹਥਿਆਰਾਂ ਦੀ ਸਮਗਲਿੰਗ ਅਤੇ ਖ਼ਰੀਦੋ-ਫਰੋਖਤ ਵੱਡੇ ਪੱਧਰ ਤੇ ਹੁੰਦੀ ਆ ਰਹੀ ਹੈ ਅਤੇ ਜੋ ਪੁਲਿਸ ਅਤੇ ਕਾਨੂੰਨ ਦੀ ਜਕੜ ਵਿਚ ਨਹੀਂ ਆ ਰਹੇ, ਉਸਦੀ ਵਜਹ ਇਹ ਹੈ ਕਿ ਇਹਨਾਂ ਸਮੱਗਲਰਾਂ ਦੀ ਸਰਪ੍ਰਸਤੀ ਕਰਨ ਵਾਲੇ ਪੰਜਾਬ ਦੇ ਸਿਆਸਤਦਾਨ ਹੀ ਹਨ। ਜਦੋਂ ਤੱਕ ਬੁਰੇ ਦੀ ਮਾਂ ਨੂੰ ਨਹੀਂ ਮਾਰਿਆ ਜਾਂਦਾ, ਉਦੋ ਤੱਕ ਅਜਿਹੀਆਂ ਬੁਰਾਈਆ ਦਾ ਖਾਤਮਾ ਹੋਣਾ ਅਸੰਭਵ ਹੈ ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਫ਼ਰੀਦਕੋਟ ਵਿਖੇ ਫੜ੍ਹੇ ਗਏ ਹਥਿਆਰਾਂ ਦੀ ਖ਼ਰੀਦੋ-ਫਰੋਖਤ ਕਰਨ ਵਾਲੇ ਸਮੱਗਲਰਾਂ ਦੀਆਂ ਪ੍ਰਕਾਸ਼ਿਤ ਹੋਈਆਂ ਖ਼ਬਰਾ ਉਤੇ, ਸਰਪ੍ਰਸਤੀ ਕਰਨ ਵਾਲੇ ਸਿਆਸਤਦਾਨਾਂ ਦੀ ਜੜ੍ਹ ਤੱਕ ਨਾ ਪਹੁੰਚਣ ਦੇ ਅਮਲਾਂ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬੀਤੇ ਕੁਝ ਸਮੇਂ ਪਹਿਲੇ ਜ਼ਿਲ੍ਹਾ ਫ਼ਤਹਿਗੜ੍ਹ
ਸਾਹਿਬ ਦੇ ਇਕ ਗੰਨ ਹਾਊਸ ਰਾਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਇਲਾਕੇ ਦੇ ਸਾਬਕਾ ਵਜ਼ੀਰ ਸ. ਰਣਧੀਰ ਸਿੰਘ ਚੀਮਾ ਦੇ ਪੋਤੇ ਅਤੇ ਉਨ੍ਹਾਂ ਦੀ ਪਾਰਟੀ ਦੇ ਦੋ ਹੋਰ ਸਿਰਕੱਢ ਆਗੂਆਂ ਵੱਲੋਂ ਨਜਾਇਜ਼ ਤਰੀਕੇ ਨਾਲ ਰੱਖੇ ਗਏ ਖ਼ਤਰਨਾਕ ਹਥਿਆਰਾਂ ਦੀ ਗੱਲ ਪ੍ਰਤੱਖ ਰੂਪ ਵਿਚ ਸਾਹਮਣੇ ਆਈ ਸੀ ਅਤੇ ਇਨ੍ਹਾਂ ਹਥਿਆਰਾਂ ਰਾਹੀਂ ਇਨ੍ਹਾਂ ਸਿਆਸਤਦਾਨਾਂ ਦੇ ਬੰਦਿਆਂ ਨੇ ਬੀਤੇ ਸਮੇਂ ਵਿਚ ਕਈ ਗਲਤ ਕੰਮ ਵੀ ਕੀਤੇ ਹਨ । ਇਸ ਸੰਬੰਧੀ ਅਸੀਂ ਗ੍ਰਹਿ ਸਕੱਤਰ ਪੰਜਾਬ, ਮੁੱਖ ਸਕੱਤਰ ਪੰਜਾਬ, ਐਸ.ਐਸ.ਪੀ. ਫਤਹਿਗੜ੍ਹ ਸਾਹਿਬ ਅਤੇ ਆਈ.ਜੀ. ਇੰਟੈਲੀਜੈਂਸ ਨੂੰ ਪੱਤਰ ਲਿਖਕੇ ਅਤੇ ਮੁਲਾਕਾਤਾਂ ਕਰਕੇ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ । ਪਰ ਅੱਜ ਤੱਕ ਕਿਸੇ ਵੀ ਅਫ਼ਸਰ ਨੇ ਇਨ੍ਹਾਂ ਨਜਾਇਜ਼ ਹਥਿਆਰਾਂ ਦੀ ਨਾ ਤਾਂ ਛਾਣਬੀਣ ਕੀਤੀ ਅਤੇ ਨਾ ਹੀ ਉਪਰੋਕਤ ਸਿਆਸਤਦਾਨ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਛਾਣਬੀਣ ਵਿੱਚ ਲਿਆਂਦਾ । ਅਜਿਹੇ ਅਮਲਾਂ ਤੋ ਸਪੱਸ਼ਟ ਹੋ ਜਾਂਦਾ ਹੈ ਕਿ ਕੇਵਲ ਫ਼ਤਿਹਗੜ੍ਹ ਸਾਹਿਬ ਵਿਚ ਹੀ ਨਹੀਂ, ਬਲਕਿ ਫ਼ਰੀਦਕੋਟ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਸਮੇਂ-ਸਮੇਂ ਨਾਲ ਹਥਿਆਰਾਂ ਦੀ ਸਮਗਲਿੰਗ ਕਰਨ ਵਾਲੇ ਗੈਗਾਂ ਦੀ ਤਹਿ ਤੱਕ ਇਸ ਕਰਕੇ ਨਹੀਂ ਜਾਇਆ ਜਾਂਦਾ, ਕਿਉਂਕਿ ਉਨ੍ਹਾਂ ਦੀ ਸਰਪ੍ਰਸਤੀ ਉ¤ਚ ਪੱਧਰ ਦੇ ਸਿਆਸਤਦਾਨਾਂ ਅਤੇ ਪੁਲਿਸ ਅਫ਼ਸਰਾਂ ਵੱਲੋ ਕੀਤੀ ਜਾਂਦੀ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੰਗ ਕਰਦਾ ਹੈ ਕਿ ਸਰਹੱਦਾਂ ਉਤੇ ਹੈਰੋਇਨ, ਅਫ਼ੀਮ, ਗਾਂਜਾ, ਭੁੱਕੀ ਆਦਿ ਦੀ ਹੋਣ ਵਾਲੀ ਸਮਗਲਿੰਗ ਅਤੇ ਗੈਰ ਕਾਨੂੰਨੀ ਤਰੀਕੇ ਰਾਹੀਂ ਸਰਹੱਦਾਂ ਰਸਤੇ ਆ ਰਹੇ ਹਥਿਆਰਾਂ ਦੀ ਰੋਕਥਾਮ ਲਈ ਉ¤ਚ ਪੱਧਰੀ ਇਮਾਨਦਾਰ ਅਤੇ ਦ੍ਰਿੜ ਇਰਾਦੇ ਵਾਲੇ ਅਫ਼ਸਰਾਨ ਦੀ ਇਕ ਮਜ਼ਬੂਤ ਟੀਮ ਬਣਾਈ ਜਾਵੇ, ਜੋ ਅਜਿਹੇ ਗੈਰ ਕਾਨੂੰਨੀ ਹੋਣ ਵਾਲੇ ਧੰਦਿਆਂ ਦੀ ਸਰਪ੍ਰਸਤੀ ਕਰਨ ਵਾਲੇ ਸਿਆਸਤਦਾਨਾਂ ਅਤੇ ਦੋਸ਼ੀ ਪੁਲਿਸ ਅਫ਼ਸਰਾਨ ਦੇ ਚਿਹਰਿਆ ਨੂੰ ਦ੍ਰਿੜਤਾ ਨਾਲ ਸਾਹਮਣੇ ਲਿਆਕੇ ਇਥੇ ਹੋਣ ਵਾਲੇ ਅਜਿਹੇ ਉਪੱਦਰਾਂ ਨੂੰ ਰੋਕ ਸਕੇ ਅਤੇ ਪੰਜਾਬ ਦੇ ਮਾਹੌਲ ਨੂੰ ਅਮਨਮਈ ਅਤੇ ਸਮਾਜਿਕ ਸੁਰੱਖਿਆ ਵਾਲਾ ਬਣਾਈ ਰੱਖਣ ਵਿਚ ਯੋਗਦਾਨ ਪਾ ਸਕੇ।



