Skip to content
Independent perspectives. Global stories.
BREAKING

ਅਧਿਕਾਰੀ ਆਪਣਾ ਕੰਮ ਇਮਾਨਦਾਰੀ ਅਤੇ ਨਿਸ਼ਠਾ ਜ਼ਿੰਮੇਵਾਰੀ ਨਾਲ ਨਿਭਾਉਣ : ਯਾਦਵ

Share this story

ਚੰਡੀਗੜ੍ਹ, 3 ਨਵੰਬਰ (ਨਾਗਪਾਲ)– ਹਰਿਆਣਾ ਦੇ ਸਹਿਕਾਰਤਾ ਰਾਜ ਮੰਤਰੀ ਬਿਕਰਮ ਸਿੰਘ ਯਾਦਵ ਨੇ ਅੱਜ ਸਾਰੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਲੋਂੜੀਦੇ ਨਤੀਜੇ ਪ੍ਰਾਪਤ ਕਰਨ ਲਈ ਇਮਾਨਦਾਰੀ ਅਤੇ ਨਿਸ਼ਠਾ ਦੇ ਨਾਲ ਆਪਣੇ ਜਿੰਮੇਵਾਰੀਆਂ ਨਿਭਾਉਣ । ਸ੍ਰੀ ਯਾਦਵ ਅੱਜ ਇੱਥੇ ਸਹਿਕਾਰਤਾ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ । ਉਨ੍ਹਾਂ ਨੇ ਕਿਹਾ ਕਿ ਹਾਲ ਹੀ ਹੋਈ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਮਿਲਿਆ ਸਪਸ਼ਟ ਜਨਾਦੇਸ਼ ਇਹ ਦਰਸ਼ਾਉਂਦਾ ਹੈ ਕਿ ਲੋਕ ਬਦਲਾਅ ਚਾਹੁੰਦੇ ਹਨ । ਹੁਣ ਸਾਡੀ ਜਿੰਮੇਵਾਰੀ ਹੈ ਕਿ ਅਸੀਂ ਲੋਕਾਂ ਦੀਆਂ ਉਮੀਦਾਂ ਅਨੁਸਾਰ ਕੰਮ ਕਰੀਏ । ਉਨ੍ਹਾਂ ਨੇ ਕਿਹਾ ਕਿ ਕੁਸ਼ਲ ਅਧਿਕਾਰੀਆਂ ਨੂੰ ਪਹਿਲ ਦਿੱਤੇ ਜਾਣ ਨਾਲ ਹੀ ਰਾਜ ਦੇ ਲੋਕਾਂ ਦੇ ਹਿੱਤ ਵਿਚ ਨਿਰਧਾਰਿਤ ਟੀਚਾ ਪ੍ਰਾਪਤ ਕੀਤਾ ਜਾ ਸਕੇਗਾ। ਮੰਤਰੀ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਲਾਹਪ੍ਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ,

ਕਿਉਂਕਿ ਸਹਿਕਾਰੀ ਸੰਸਥਾਵਾਂ ਦੇ ਘਾਟਿਆਂ ਨੂੰ ਪੂਰਾ ਕਰਨਾ ਅਤੇ ਉਨ੍ਹਾਂ ਨੇ ਆਰਥਿਕ ਤੌਰ ਨਾਲ ਮਜ਼ਬੂਤ ਬਣਾਉਣਾ ਹੀ ਮੁੱਖ ਟੀਚਾ ਹੈ । ਉਨ੍ਹਾਂ ਨੇ ਕਿਹਾ ਕਿ ਕੋਈ ਵੀ ਨਵਾਂ ਫੈਸਲਾ ਆਮ ਆਦਮੀ ਦੇ ਫਾਇਦੇ ਦੇ ਮੰਤਵ ਤੋਂ ਲਿਆ ਜਾਣਾ ਚਾਹੀਦਾ ਹੈ। ਬੈਠਕ ਵਿਚ ਦਸਿਆ ਗਿਆ ਕਿ ਹਰੇਕ ਸਾਲ 14 ਤੋਂ 20 ਨਵੰਬਰ ਨੂੰ ਕੌਮੀ ਸਹਿਕਾਰੀ ਹਫਤਾ ਮੰਨਿਆ ਜਾਂਦਾ ਰਿਹਾ ਹੈ । ਹਰਿਆਣਾ ਵਿਚ ਵੀ ਸਹਿਕਾਰਤਾ ਖੇਤਰ ਦੀ ਉਪਲੱਬਧੀਆਂ ’ਤੇ ਚਾਨਣਾ ਪਾਉਣ ਦੇ ਮੰਤਵ ਨਾਲ ਰਾਜ ਪੱਧਰੀ ਸਹਿਕਾਰੀ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ। ਇਸ ਮੌਕੇ ’ਤੇ ਪ੍ਰਧਾਨ ਸਕੱਤਰ (ਸਹਿਕਾਰਤਾ) ਅਲੋਕ ਨਿਗਮ, ਰਜਿਸਟਰਾਰ ਸਹਿਕਾਰੀ ਕਮੇਟੀ, ਸੀ.ਆਰ.ਰਾਣਾ, ਪ੍ਰਬੰਧ ਨਿਰਦੇਸ਼ਕ ਹੈਫੇਡ ਅਸ਼ੋਕ ਯਾਦਵ, ਪ੍ਰਬੰਧ ਨਿਰਦੇਸ਼ਕ ਹਾਰਕੋ ਬੈਂਕ, ਨਰੇਸ਼ ਚੌਧਰੀ, ਪ੍ਰਬੰਧ ਨਿਰਦੇਸ਼ਕ, ਹਰਿਆਣਾ ਰਾਜ ਸਹਿਕਾਰੀ ਤੇ ਖੇਤੀਬਾੜੀ ਦਿਹਾਤੀ ਵਿਕਾਸ ਬੈਂਕ ਲਿਮਟਿਡ ਸਤਬੀਰ ਸ਼ਰਮਾ, ਪ੍ਰਬੰਧ ਨਿਰਦੇਸ਼ਕ ਹਾਰਕੋਫੈਡ ਸੁਸ੍ਰੀ ਪੂਨਮ ਨਾਰਾ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਿਰ ਸਨ ।

WRITTEN BY