ਨਵੀਂ ਦਿ¤ਲੀ, 3 ਨਵੰਬਰ (ਪੀ. ਟੀ.)- ਆਈ ਪੀ ਐਲ ਸ¤ਟੇਬਾਜ਼ੀ ਤੇ ਸਪਾਟ ਫਿਕਸਿੰਗ ਮਾਮਲੇ ‘ਚ ਮੁਦਗਲ ਕਮੇਟੀ ਨੇ ਆਈ ਸੀ ਸੀ ਚੇਅਰਮੈਨ ਐਨ. ਸ੍ਰੀਨਿਵਾਸਨ ਤੇ ਹੋਰਾਂ ਖਿਲਾਫ਼ ਜਾਂਚ ‘ਚ ਅੰਤਿਮ ਰਿਪੋਰਟ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਦਾਇਰ ਕਰ ਦਿ¤ਤੀ। ਸੁਪਰੀਮ ਕੋਰਟ ਵਲੋਂ ਨਿਯੁਕਤ ਕੀਤੀ ਗਈ ਕਮੇਟੀ ਦੀ ਇਸ ਸੀਲ ਬੰਦ ਰਿਪੋਰਟ ‘ਤੇ ਸੁਪਰੀਮ ਕੋਰਟ 10 ਨਵੰਬਰ ਨੂੰ ਸੁਣਵਾਈ ਕਰੇਗੀ। ਅਦਾਲਤ ਨੇ ਭਾਰਤੀ ਪੁਲਿਸ ਸੈਨਾ ਦੇ ਅਧਿਕਾਰੀ ਬੀਬੀ ਮਿਸ਼ਰਾ ਤੇ ਦਿ¤ਲੀ ਪੁਲਿਸ ਨਾਲ ਮੁੰਬਈ ਤੇ ਚੇਨਈ ਪੁਲਿਸ ਨੂੰ ਵੀ ਇਸ ਜਾਂਚ ‘ਚ ਸਹਿਯੋਗ ਕਰਨ ਦਾ ਆਦੇਸ਼ ਦਿ¤ਤਾ ਸੀ। ਇਸ ਤੋਂ ਬਾਅਦ ਜਾਂਚ ਨੂੰ ਪੂਰਾ ਹੋਣ ‘ਚ ਛੇ ਮਹੀਨੇ ਦਾ ਸਮਾਂ ਲ¤ਗਾ। ਇਸ ਮਾਮਲੇ ‘ਚ ਮੁਦਗਲ ਕਮੇਟੀ ਨੇ ਆਪਣੀ ਸ਼ੁਰੂਆਤੀ ਜਾਂਚ ‘ਚ 13 ਮਹ¤ਤਵਪੂਰਨ ਕ੍ਰਿਕਟ
ਖਿਡਾਰੀਆਂ ਤੇ ਅਧਿਕਾਰੀਆਂ ਨੂੰ ਸ਼ਾਮਿਲ ਦ¤ਸਿਆ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਮਾਮਲੇ ‘ਚ ਗਹਿਰਾਈ ਨਾਲ ਜਾਂਚ ਦਾ ਆਦੇਸ਼ ਦਿ¤ਤਾ। ਮਾਮਲੇ ‘ਤੇ ਅਗਲੀ ਸੁਣਵਾਈ 10 ਨਵੰਬਰ ਨੂੰ ਹੋਵੇਗੀ ਤੇ ਇਸ ਵਿਚਾਲੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਅਗਲੀ ਸਾਲਾਨਾ ਬੈਠਕ 20 ਨਵੰਬਰ ਨੂੰ ਹੋਣ ਵਾਲੀ ਹੈ।



