Skip to content
Independent perspectives. Global stories.
BREAKING

ਸਰਕਾਰੀ ਹਾਈ ਸਕੂਲ ਥੂਹੀ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ

Share this story

Page-3_18 ਨਾਭਾ, 1 ਨਵੰਬਰ (ਕਰਮਜੀਤ ਸੋਮਲ)- ਸਰਕਾਰੀ ਹਾਈ ਸਕੂਲ ਥੂਹੀ ਵਿਖੇ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਰਾਸ਼ਟਰੀ ਏਕਤਾ ਦੇ ਤੌਰ ’ਤੇ ਮੁੱਖ ਅਧਿਆਪਕ ਸ੍ਰੀ ਅਸ਼ੋਕ ਧਰਮਾਨੀ ਦੀ ਯੋਗ ਅਗਵਾਈ ਤਹਿਤ ਮਨਾਇਆ ਗਿਆ, ਜਿਸ ਦੇ ਸਬੰਧ ਵਿੱਚ ਪਿੰਡ ਵਿੱਚ ਰੈਲੀ ਕੱਢੀ ਗਈ ਅਤੇ ਪੇਟਿੰਗ ਤੇ ਕੁਇਜ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵੱਖ-ਵੱਖ ਅਧਿਆਪਕਾਂ ਵੱਲੋਂ ਰਾਸਟਰੀ ਏਕਤਾ ਤੇ ਭਾਸ਼ਨ ਦਿੱਤੇ ਗਏ। ਸ੍ਰੀ ਕ੍ਰਿਸ਼ਨ ਲਾਲ ਸ.ਸ. ਮਾਸਟਰ ਨੇ ਸਰਦਾਰ ਵੱਲਭ ਭਾਈ ਪਟੇਲ ਜੀ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਨੂੰ ਜਾਤ ਪਾਤ ਅਤੇ ਖੇਤਰੀ ਭਾਵਨਾ ਤੋਂ ਉ¤ਪਰ ਉ¤ਠ ਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ।ਸਾਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜਬੂਤ ਬਣਾਉਣਾ ਚਾਹੀਦਾ ਹੈ। ਸ੍ਰੀਮਤੀ ਚੰਚਲ ਰਾਣੀ

ਤੇ ਅਵਤਾਰ ਸਿੰਘ ਗੰਡਾ ਜੀ ਨੇ ਕੁਇਜ ਮੁਕਾਬਲੇ ਅਤੇ ਪੇਟਿੰਗ ਮੁਕਾਬਲੇ ਕਰਵਾਏ।ਰਾਸਟਰੀ ਏਕਤਾ ਦੀ ਸਹੁੰ ਬੱਚਿਆਂ ਅਤੇ ਅਧਿਆਪਕਾਂ ਨੂੰ ਚੁਕਾਈ ਗਈ।ਇਸ ਨੂੰ ਸਫਲ ਬਣਾਉਣ ਲਈ ਸ੍ਰੀਮਤੀ ਵੀਨਾ ਰਾਣੀ, ਸ੍ਰੀ ਗਿਆਨ ਸਿੰਘ, ਨੀਤੂ ਮੈਨਰੋ, ਸ੍ਰੀਮਤੀ ਨੀਰਜ, ਸ੍ਰੀ ਰਮੇਸ ਚੰਦ, ਸ੍ਰੀਮਤੀ ਗੁਰਦੀਪ ਕੌਰ, ਚੰਚਲ ਰਾਣੀ, ਅਵਤਾਰ ਸਿੰਘ ਗੰਡਾ, ਅੰਮ੍ਰਿਤਪਾਲ ਕੌਰ ਤੇ ਲਖਵੀਰ ਸਿੰਘ ਸ਼ਾਮਲ ਸਨ।

WRITTEN BY