Skip to content
Independent perspectives. Global stories.
BREAKING

ਪ੍ਰਦੂਸ਼ਣ ਮੁਕਤ ਬਿਜਲੀ ਲਈ ਪੰਜਾਬ ਦੀ ਨਵੀਂ ਪਹਿਲ

Share this story

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਰਨਗੇ ਸੂਰਜੀ ਊਰਜਾ ਪ੍ਰੋਜੈਕਟ ਦਾ ਉਦਘਾਟਨ
Page-1_05 ਜਲੰਧਰ/ਸ੍ਰੀ ਮੁਕਤਸਰ ਸਾਹਿਬ, 30 ਅਕਤੂਬਰ- ਨਵਿਆਉਣਯੋਗ ਊਰਜਾ ਸੋਮਿਆਂ ਤੋਂ ਬਿਜਲੀ ਉਤਪਾਦਨ ਵਿਚ 31 ਅਕਤੂਬਰ 2014 ਦਾ ਦਿਨ ਪੰਜਾਬ ਲਈ ਵਿਸੇਸ਼ ਉਪਲਬੱਧੀ ਲੈ ਕੇ ਆ ਰਿਹਾ ਹੈ। ਇਸ ਦਿਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ¦ਬੀ ਵਿਧਾਨ ਸਭਾ ਹਲਕੇ ਦੇ ਪਿੰਡ ਪੰਜਾਵਾ ਵਿਚ 350 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ 34 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ ਦਾ ਉਦਘਾਟਨ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਕਰਣਗੇ। ਜਦ ਕਿ ਇਸ ਮੌਕੇ ਪੰਜਾਬ ਦੇ ਗੈਰ ਰਵਾਇਤੀ ਊਰਜਾ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵਿਸੇਸ਼ ਮਹਿਮਾਨ ਹੋਣਗੇ। ਇਹ ਸੋਲਰ ਪਾਵਰ ਪ੍ਰੋਜੈਕਟ ਅਜ਼ੂਰ ਪਾਵਰ ਕੰਪਨੀ ਨੇ ਸਥਾਪਿਤ ਕੀਤਾ ਹੈ। ਇਸ ਪ੍ਰੋਜੈਕਟ ਦਾ ਨੀਂਹ ਪੱਥਰ ਇਸੇ ਸਾਲ ਜਨਵਰੀ ਵਿਚ ਉਪ ਮੁੱਖ ਮੰਤਰੀ ਸ: ਸੁਖਬੀਰ

ਸਿੰਘ ਬਾਦਲ ਨੇ ਖੁਦ ਰੱਖਿਆ ਸੀ ਅਤੇ ਇਹ ਪ੍ਰੋਜੈਕਟ ਆਪਣੇ ਨਿਰਧਾਰਿਤ ਸਮੇਂ ਤੋਂ 4 ਮਹੀਨੇ ਪਹਿਲਾਂ ਹੀ ਬਣ ਕੇ ਤਿਆਰ ਹੋ ਗਿਆ ਹੈ। ਦੇਸ਼ ਦੀ ਨਾਮੀ ਸੂਰਜੀ ਉਰਜ਼ਾ ਕੰਪਨੀ ਅਜ਼ੂਰ ਪਾਵਰ ਕੰਪਨੀ ਜੋ ਦੇਸ਼ ਦੇ 11 ਰਾਜਾਂ ਵਿਚ 10 ਹਜਾਰ ਕਰੋੜ ਰੁਪਏ ਦੇ ਨਿਵੇਸ਼ ਨਾਲ 1000 ਮੈਗਾਵਾਟ ਤੋਂ ਵੱਧ ਦੇ ਸੂਰਜੀ ਊਰਜਾ ਪ੍ਰੋਜੈਕਟ ਸਥਾਪਿਤ ਕਰਨ ਜਾ ਰਹੀ ਹੈ ਨੇ ਇੱਥੇ ਆਪਣੀ ਕਿਸਮ ਦਾ ਉੱਤਰੀ ਭਾਰਤੀ ਦਾ ਸਭ ਤੋਂ ਵੱਡਾ ਸੋਲਰ ਪਾਵਰ ਪ੍ਰੋਜੈਕਟ ਸਥਾਪਿਤ ਕੀਤਾ ਹੈ। ਇਸ ਸਬੰਧੀ ਪੰਜਾਬ ਊਰਜਾ ਵਿਕਾਸ ਏਂਜਸੀ ਪੇਡਾ ਵੱਲੋਂ ਪਿਛਲੇ ਸਾਲ ਕੰਪਨੀ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਸੀ। ਇਹ ਪ੍ਰੋਜੈਕਟ ਪਿੰਡ ਪੰਜਾਵਾ ਅਤੇ ਸਿੱਖਵਾਲਾ ਦੀ ਹੱਦ ਤੇ 170 ਏਕੜ ਗੈਰਉਪਜਾਊ ਜ਼ਮੀਨ ਤੇ ਸਥਾਪਿਤ ਕੀਤਾ ਗਿਆ ਹੈ। ਕੰਪਨੀ ਦੇ ਚੇਅਰਮੈਨ ਸ੍ਰੀ ਐਚ. ਐਸ.ਵਧਵਾ, ਸੀ.ਈ.ਓ. ਸ੍ਰੀ ਇੰਦਰਪ੍ਰੀਤ ਵਧਵਾ ਅਤੇ ਕੋਫਾਉਂਡਰ ਸ੍ਰੀ ਪ੍ਰੀਤ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗੈਰ ਰਵਾਇਤੀ ਊਰਜਾ ਸੋਮਿਆਂ ਤੋਂ ਬਿਜਲੀ ਪੈਦਾ ਕਰਨ ਲਈ ਬਣਾਈ ਸਾਰਥਕ ਨੀਤੀ ਕਾਰਨ ਵੱਡੀ ਪੱਧਰ ਤੇ ਨਿਵੇਸ ਹੋ ਰਿਹਾ ਹੈ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਮਾਰਗ ਦਰਸ਼ਨ ਵਿਚ ਇਹ ਸੈਕਟਰ ਤੇਜੀ ਨਾਲ ਪ੍ਰਗਤੀ ਕਰ ਰਿਹਾ ਹੈ। ਇਸ ਪ੍ਰੋਜੈਕਟ ਤੋਂ ਪੈਦਾ ਹੋਣ ਵਾਲੀ ਪ੍ਰਦੂਸ਼ਨ ਰਹਿਤ ਬਿਜਲੀ 250 ਪਿੰਡਾਂ ਦੇ 1 ਲੱਖ ਘਰਾਂ ਦੀਆਂ ਬਿਜਲੀ ਜਰੂਰਤਾਂ ਦੀ ਪੂਰਤੀ ਕਰੇਗੀ। ਇਸ ਪ੍ਰੋਜੈਕਟ ਰਾਹੀਂ ਪ੍ਰਦੂਸ਼ਨ ਮੁਕਤ ਊਰਜਾ ਸ਼੍ਰੋਤ ਤੋਂ ਬਿਜਲੀ ਪੈਦਾ ਕਰਨ ਕਾਰਨ ਸਲਾਨਾ 49000 ਮਿਟ੍ਰਿਕ ਟਨ ਕਾਰਬਨ ਡਾਈਅਕਾਸਾਈਡ ਗੈਸ ਦਾ ਉਤਸਰਜਨ ਨਹੀਂ ਹੋਵੇਗਾ ਜਿਸ ਨਾਲ ਸਾਫ ਸੁਥਰੀ ਊਰਜਾ ਉਪਲਬੱਧ ਹੋ ਸਕੇਗੀ। ਪੰਜਾਬ ਸਰਕਾਰ ਵੱਲੋਂ ਇਸ ਕੰਪਨੀ ਨਾਲ 1500 ਕਰੋੜ ਰੁਪਏ ਦੇ ਨਿਵੇਸ ਨਾਲ 150 ਮੈਗਾਵਾਟ ਬਿਜਲੀ ਸਮੱਰਥਾ ਦੇ ਸੋਲਰ ਪਾਵਰ ਪ੍ਰੋਜੈਕਟ ਸਥਾਪਿਤ ਕਰਨ ਦੇ ਸਮਝੌਤੇ ਸਹੀਬੱਧ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਰਾਜ ਨੂੰ ਪ੍ਰਦੂਸ਼ਨ ਰਹਿਤ ਅਤੇ ਨਵਿਆਉਣਯੋਗ ਊਰਜਾ ਸੋਮੇ ਸੂਰਜੀ ਧੁੱਪ ਤੋਂ ਬਿਜਲੀ ਮਿਲੇਗੀ ਉੱਥੇ ਇਸ ਨਾਲ ਰੁਜਗਾਰ ਦੇ ਵੀ ਨਵੇਂ ਮੌਕੇ ਪੈਦਾ ਹੋ ਰਹੇ ਹਨ।

WRITTEN BY