ਸੰਗਰੂਰ, 29 ਅਕਤੂਬਰ- ਅੱਜ ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਕਾਂਗਰਸ ਪਾਰਟੀ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਟਰੱਸਟ ਦੇ ਕੁਝ ਮੈਂਬਰਾਂ ਨੇ ਪੋਲੀਟੈਕਨਿਕ ਕਾਲਜ ਵਿੱਚ ਕਰੋੜਾਂ ਰੁਪਏ ਦੇ ਹੋਏ ਘਪਲੇ ਦੀ ਜਾਂਚ ਕਰਾਉਣ ਦੀ ਮੰਗ ਨੂੰ ਲੈ ਕੇ ਪੋਲੀਟੈਕਨਿਕ ਕਾਲਜ ਦੇ ਗਰਾਉੂਂਡ ਵਿੱਚ ਧਰਨਾ ਦਿੱਤਾ। ਦੇ ਭਗਤ ਕਾਲਜ ਬਰੜ੍ਹਵਾਲ, ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜ੍ਹਵਾਲ ਧੂਰੀ ਪੋਲੀਟੈਕਨਿਕ ਕਾਲਜ਼ ਪਿੰਡ ਬਰੜ੍ਹਵਾਲ, ਬੱਬਨਪੁਰ, ਈਸੀ, ਦੀ ਸ਼ਾਮਲਾਟ ਜ਼ਮੀਨ ਦਾਨ ਕਰਨ ’ਤੇ ਬਣਾਏ ਗਏ ਹਨ। ਇਹਨਾਂ ਵਿਦਿਅਕ ਸੰਸਥਾਵਾਂ ਨੂੰ ਚਲਾਉਣ ਲਈ ਇੱਕ ਟਰੱਸਟ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਚੈਅਰਮੈਨ ਐਸ. ਕੇ. ਟੁਟੇਜਾ ਡਪਟੀ ਕਮਿਸ਼ਨਰ ਸੰਗਰੂਰ ਅਤੇ ਵਾਈਸ ਚੈਅਰਮੇਨ ਪਰਮਜੀਤ ਸਿੰਘ ਗਿੱਲ ਸਕੱਤਰ ਬਲਵੰਤ ਸਿੰਘ ਮੀਮਸਾ ਸਾਬਕਾ ਚੈਅਰਮੇੈਨ ਮਾਰਕਿਟ ਕਮੇਟੀ ਧੂਰੀ ਸਨ।ਦੋ ਸਾਲ ਪਹਿਲਾਂ ਚੈਅਰਮੇੈਨ ਐਸ ਸ਼ਕੇੳਟਟੇਜਾ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਹੁਣ ਵਾਈਸ ਚੈਅਰਮੇਨ ਪਰਮਜੀਤ ਸਿੰਘ ਗਿੱਲ ਸਾਬਕਾ ਡਿਪਟੀ ਇੰਸਪੈਕਟਰ ਜਨਰਲ ਪੁਲੀਸ
ਹਨ । ਅੱਜ ਧਰਨੇ ਦੇ ਵਿੱਚ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਲੋਕ ਸ਼ਾਮਲ ਹੋਏ ਉਹਨਾਂ ਨੇ ਕਿਹਾ ਕਿ ਅਸੀਂ ਧਰਨਾ ਕੋਈ ਰਾਜਨਿਤਿਕ ਲਾਹਾ ਲੈਣ ਵਾਸਤੇ ਨਹੀਂ ਸਗੋਂ ਸੰਸਥਾਵਾਂ ਨੂੰ ਬਚਾਉਣ ਦੇ ਲਈ ਅਤੇ ਕਰੋੜਾਂ ਰੁਪਏ ਦੇ ਘਪਲਾ ਕਰਨ ਵਾਲਿਆਂ ਦੇ ਖਿਲਾਫ ਦਿੱਤਾ ਹੈ।ਧਨਵੰਤ ਸਿੰਘ ਸਾਬਕਾ ਐਮ ਲ਼ਝੇ ਹਲਕਾ ਧੂਰੀ ਨੇ ਕਿਹਾ ਕਿ ਸੰਘਰਸ਼ ਉਨ੍ਹਾਂ ਚਿਕਰ ਜਾਰੀ ਰਹੇਗਾ ਜਿਨ੍ਹਾਂ ਚਿਕਰ ਕਰੋੜਾਂ ਰੁਪਏ ਦੇ ਘਪਲੇ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਨਹੀ ਹੁੰਦੀ। ਉਨਾਂ ਨੇ ਕਿਹਾ ਕਿ ਘਪਲਾ ਲਾਲੂ ਪ੍ਰਸ਼ਾਦ ਯਾਦਵ ਮੁੱਖ ਮੰਤਰੀ ਬਿਹਾਰ ,ਉਮ ਪ੍ਰਕਾਸ਼ ਚੌਟਾਲਾ ਮੁੱਖ ਮੰਤਰੀ ਹਰਿਆਣਾ ਅਤੇ ਜੈ ਲਲਿਤਾ ਮੁੱਖ ਮੰਤਰੀ ਮਦਰਾਸ ਅਤੇ ਹੋਰ ਵੱਡੀਆਂ ਵੱਡੀਆਂ ਹਸਤੀਆਂ ਨੂੰ ਜੇਲ੍ਹਾਂ ਵਿੱਚ ਜਾਣਾ ਪਿਆ ਹੈ। ਇਸ ਕਰਕੇ ਪੋਲੀਟੈਕਨਿਕ ਕਾਲਜ ਦੇ ਵਿੱਚ ਘਪਲਾ ਕਰਨ ਵਾਲਿਆਂ ਨੂੰ ਵੀ ਇੱਕ ਦਿਨ ਜੇ ਜਾਣਾ ਪਵੇਗਾ।ਉਨ੍ਹਾਂ ਨੇ ਵੱਖ ਵੱਖ ਅਖਬਾਰਾਂ ਦੇ ਪਤੱਰਕਾਰਾਂ ਅਤੇ ਟੀਵੀਚੈਨਲ ਵਾਲਿਆਂ ਤੇ ਵੀ ਪਖੱਪਾਤ ਕਰਨ ਦਾ ਦੋਸ਼ ਲਾਇਆ ਕਿਉ ਸਿਰਫ ਪੰਜਾਬ ਟਾਈਮਜ਼ ਦੇ ਅਖਬਾਰ ਦਾ ਪਤੱਰਕਾਰ ਹੀ ਹਾਜ਼ਰ ਸੀ ਬਾਕੀ ਕਿਸੇ ਅਖਬਾਰ ਦਾ ਪਤੱਰਕਾਰ ਹਾਜ਼ਰ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਪੱਤਰਕਾਰਾਂ ਨੂੰ ਆਪਣਾ ਫਰ ਅਤੇ ਕਰਤੱਵ ਨਿਰਪੱਖ ਹੋ ਕੇ ਕਰਨਾ ਚਾਹੀਦਾ ਹੈ। ਮਾਸਟਰ ਕਰਨੈਲ ਸਿੰਘ ਨਾਰੀਕੇ ਸੀਨੀਅਰ ਲੀਡਰ ਸ਼ੋਮਣੀ ਅਕਾਲੀ ਦਲ ਸ਼੍ਰੀ ਅੰਮ੍ਰਿਤਸਰ ਜਿਨ੍ਹਾਂ ਨੇ ਲੋਕ ਸਭਾ ਸੰਗਰੂਰ ਹਲਕੇ ਤੋਂ ਚੋਣ ਲੜੀ ਹੈ। ਉਨਾਂ ਨੇ ਕਿਹਾ ਕਿ ਘਪਲਾ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ।ਉਨ੍ਹਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਸੰਸਥਾਵਾਂ ਦੀ ਤਰੱਕੀ ਲਈ ਆਪਣੇ ਕੋਲੋਂ ਤਿਲ ਫੁੱਲ ਦਾਨ ਕਰਦੇ ਪਰ ਇਹ ਤਾਂ ਤਿੰਨ ਪਿੰਡ ਦੇ ਲੋਕਾਂ ਕੋਲੋ ਦਾਨ ਕੀਤੀ ਗਈ ਜ਼ਮੀਨ ’ਤੇ ਉਸਾਰੀ ਗਈ ਸੰਸਥਾ ਵਿੱਚ ਹੀ ਘੋਟਾਲੇ ਕਰਨ ਲੱਗ ਪਏ ਹਨ ਜੇਕਰ ਬਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਖੇਤ ਕਿਵੇਂ ਬਚੇਗਾ। ਟਰੱਸਟ ਦੇ ਸੀਨੀਅਰ ਮੇੈਂਬਰ ਬਿਰਜ ਭੂਸ਼ਣ ਬਾਂਸਲ ਐਡਵੋਕੇਟ ਨੇ ਕਿਹਾ ਕਿ ਪਰਮਜੀਤ ਸਿੰਘ ਗਿੱਲ ਨੇ ਮੈਨੂੰ ਕਈ ਵਾਰ ਸੁਝਾਅ ਦਿੱਤੇ ਸਨ ਕਿ ਫਰਜ਼ੀ ਬੋਚਰ ਪਾ ਕੇ ਖਰਚਾ ਦਿਖਾ ਦਿਉ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਵੀ ਕੀਮਤ ’ਤੇ ਬੇਇਮਾਨੀ ਨਹੀਂ ਕਰਨੀ ਜੇਕਰ ਕਿਤੇ ਦਾਨ ਦੇਣਾ ਹੈ ਤਾਂ ਬਿਲਕੁਲ ਕਾਨੂੰਨੀ ਢੰਗ ਨਾਲ ਅਤੇ ਸੱਚ ਬੋਲ ਕੇ ਦੇਣਾ ਹੈ। ਇਸ ਤੋਂ ਇਲਾਵਾ ਹਰਜੀਤ ਸਿੰਘ ਸਜੂਮਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ,ਜਰਨੈਲ ਸਿੰਘ ਸਾਬਕਾ ਸਰਪੰਚ ਪਿੰਡ ਧਾਂਦਰਾ ,ਭੀਮ ਸੈਨ ਸਰਪੰਚ ਮਲੂੱਮਾਜਰਾ ,ਹਰਦੇਵ ਸਿੰਘ ਸਾਬਕਾ ਪ੍ਰਧਾਨ ਟਰੱਕ ਆਪਰੇਟਰ ਯੂਨੀਅਨ ਧੂਰੀ, ਰਾਜ ਸਿੰਘ ਬਮਾਲ ਸਾਬਕਾ ਬਲਾਕ ਸੰਮਤੀ ਮੈ ਧੂਰੀ ਨੇ ਵੀ ਆਪਣੀ ਹਾਜ਼ਰੀ ਲਵਾਈ ।ਆਮ ਲੋਕਾਂ ਦੇ ਵਿੱਚ ਪੋਲੀਟੈਕਨਿਕ ਕਾਲਜ ਦੇ ਘਪਲੇ ਹੋਣ ਦੀ ਚਰਚਾ ਹੋ ਰਹੀ ਹੈ ਅਤੇ ਲੋਕਾਂ ਦੇ ਵੱਖ ਵੱਖ ਤਰ੍ਹਾ ਦੇ ਵਿਚਾਰ ਹਨ।ਘਪਲੇ ਦਾ ਮੁੱਦਾ ਉੱਠਣ ਕਾਰਨ ਪਰਮਜੀਤ ਸਿੰਘ ਗਿੱਲ ਵਾਈਸ ਚੈਅਰਮੇੈਨ ਬਲਵੰਤ ਸਿੰਘ ਮੀਮਸਾ ਸਕੱਤਰ ਬਗੈਰਾ ਦੀ ਇਮਾਨਦਾਰੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਪਤਾ ਲੱਗਿਆ ਹੈ ਕਿ ਪੋਲੀਟੈਕਨਿਕ ਕਾਲਜ ਦੇ ਟਰੱਸਟ ਵੱਲੋਂ ਪਿੰਡ ਬਰੜ੍ਹਵਾਲ ਅਤੇ ਬਬੱਨਪੁਰ ਦੇ 12 ਵਿਅਕਤੀਆਂ ਦੀ ਇੱਕ ਕਮੇਟੀ ਬਣਾਈ ਹੈ ਜ਼ੋ ਕਿ ਘਪਲੇ ਦੀ ਜਾਂਚ ਪੜਤਾਲ ਕਰੇਗੀ ਪਰ ਧਰਨਾ ਦੇਣ ਵਾਲੇ ਨੇ ਕਿਹਾ ਕਿ ਚੋਰਾਂ ਦੀ ਪੜ੍ਹਤਾਲ ਚੋਰ ਕਿਵੇਂ ਕਰਨਗੇ।ਜੇਕਰ ਪੜ੍ਹਤਾਲ ਕਰਾਉਣੀ ਹੈ ਤਾਂ ਕਿਸੇ ਸਾਬਕਾ ਹਾਈਕੋਰਟ ਦੇ ਜੱਜ ਜਾਂ ਸੀਬੀਆਈ ਤੋਂ ਕਰਵਾਈ ਜਾਵੇ ਜਿਸ ਨੂੰ ਨਿਰੱਪਖ ਜਾਂਚ ਮੰਨਿਆ ਜਾਵੇਗਾ।ਜਦੋਂ ਪਰਮਜੀਤ ਸਿੰਘ ਗਿੱਲ ਅਤੇ ਬਲਵੰਤ ਸਿੰਘ ਮੀਮਸਾ ਨੂੰ ਕਾਲਜ ਦੇ ਘੁਟਾਲੇ ਸਬੰਧੀ ਲੱਗੇ ਹੋਏ ਦੋਸ਼ ਦੀ ਟਿੱਪਣੀ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ।ਪਰਮਜੀਤ ਸਿੰਘ ਗਿੱਲ ਗੁਰਤੇਗ ਬਹਾਦਰ ਪਬਲਿਕ ਸਕੂਲ ਦੇ ਟੂਰਨਾਮੇੈਂਟਾਂ ਦਾ ਉਦਘਾਟਨ ਕਰਨ ਲਈ ਆਏ ਸਨ ਅਤੇ ਉਦਘਾਟਨ ਕਰਨ ਤੋ ਬਾਅਦ ਤੇਜ਼ੀ ਨਾਲ ਉਥੋਂ ਵਾਪਸ ਚਲੇ ਗਏ।



