Skip to content
Independent perspectives. Global stories.
BREAKING

ਜ਼ਖਮੀ ਹੋਏ ਸਿੱਖ ਜੱਥੇਬੰਦੀਆਂ ਦੇ ਆਗੂਆਂ ਦਾ ਹਾਲ ਜਾਣਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਜੀ ਤਰਨਤਾਰਨ ਪਹੁੰਚੇ

Share this story

Page-1_18 ਤਰਨਤਾਰਨ, 29 ਅਕਤੂਬਰ (ਵਿਜੇ, ਸਾਹਿਲ)- ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਵਿਚ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੱਲ੍ਹ ਦੀ ਹੋਈ ਨਜ਼ਦੀਕੀ ਪਿੰਡ ਜੋਧਪੁਰ ਵਿਖੇ ਦਿਵਯਾ ਜੋਤੀ ਨੂਰਮਹਿਲੀਆਂ ਅਤੇ ਸਿੱਖ ਜੱਥੇਬੰਦੀਆਂ ਦੇ ਵਿਵਾਦ ਵਿੱਚ ਗੋਲੀਆਂ ਅਤੇ ਇੱਟੇ ਰੋੜੇ ਚੱਲੇ ਸਨ ਜਿਸ ਦੌਰਾਨ ਦਰਜਨ ਤੋਂ ਵੱਧ ਸਿੱਖ ਜੱਥੇਬੰਦੀਆਂ ਦੇ ਆਗੂਆਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਨੂੰ ਮਿਲਣ ਲਈ ਪਹੁੰਚੇ। ਉਨ੍ਹਾਂ ਨੇ ਜ਼ਖਮੀਆਂ ਦਾ ਹਾਲਚਾਲ ਪੁਛਿਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਉਹਨਾ ਨੇ ਪ੍ਰੈੱਸ ਨਾਲ ਇਸ ਮਾਮਲੇ ਬਾਰੇ ਕੋਈ ਗੱਲਬਾਤ ਨਹੀਂ ਕੀਤੀ। ਉਧਰ ਪਿੰਡ ਜੋਧਪੁਰ ਵਿਚ ਤਰਨਤਾਰਨ ਦੀ ਪੁਲਿਸ ਪੁਰੀ ਤਰ੍ਹਾਂ ਤਾਏਨਾਤ ਹੈ ਕਿਉ ਕਿ

ਕਿਸੇ ਤਰਾਂ ਦਾ ਕੋਈ ਹੋਰ ਵਿਵਾਦ ਨਾਂ ਹੋ ਸਕੇ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਪੀਰਮੋਹਮੰਦ ਨੇ ਪੰਜਾਬ ਸਰਕਾਰ ਪਾਸੋ ਮੰਗ ਕੀਤੀ ਹੈ ਕਿ ਗੋਲੀਆ ਚਲਾਉਣ ਵਾਲਿਆ ਉਪਰ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਇਹੋ ਜਿਹਿਆ ਘਟਨਾ ਪੰਜਾਬ ਵਿੱਚ ਰੋਕਣ ਲਈ ਕੋਈ ਠੋਸ ਕਦਮ ਚੁਕਣਾ ਚਾਹੀਦਾ ਹੈ ਉਹਨਾ ਨੇ ਅੱਜ ਅਕਾਲ ਤਖਤ ਸਾਹਿਬ ਦੇ ਗਿਆਨੀ ਭਾਈ ਗੁਰਬਚਣ ਸਿੰਘ ਤੋ ਮੰਗ ਕੀਤੀ ਹੈ ਕਿ ਦਿਵਯਾ ਜੋਤੀ ਨੂਰਮਹਿਲਆ ਵਾਲੇ ਆਗੂਆ ਉਪਰ ਸਖਤ ਤੋ ਸਖਤ ਕਾਰਵਾਈ ਕਰਵਾਈ ਜਾਵੇ  ਜਾਵੇ। ਇਸ ਮੋਕੇ ਉਨ੍ਹਾਂ ਦੇ ਨਾਲ ਵੱਖ-ਵੱਖ ਸਿੱਖ ਜੱਥੇਬੰਦੀਆ ਦੇ ਆਗੂ ਵੀ ਹਾਜ਼ਰ ਸਨਨ

WRITTEN BY