Skip to content
Independent perspectives. Global stories.
BREAKING

ਚੰਡੀਗੜ੍ਹ ਵਾਪਿਸ ਲੈਣ ਲਈ ਕੇਂਦਰ ਤੱਕ ਪਹੁੰਚ ਕਰੇਗਾ ਅਕਾਲੀ ਦਲ : ਪ੍ਰੋ. ਚੰਦੂਮਾਜਰਾ

Share this story

Page-1_31 ਚੰਡੀਗੜ੍ਹ, 28 ਅਕਤੂਬਰ (ਨਾਗਪਾਲ)- ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗ਼ੜ੍ਹ ਪੰਜਾਬ ਨੂੰ ਦਿਵਾਉਣ ਲਈ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਅਤੇ ਪੰਜਾਬ ਦੇ ਪਾਣੀਆਂ ਦੇ ਹੱਕ ਰਿਪੇਰੀਅਨ ਸਿਧਾਂਤ ਦੇ ਅਨੁਸਾਰ ਮਿਲਣੇ ਚਾਹੀਦੇ ਹਨ। ਪਾਰਟੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ ਦਾ ਸਵਾਗਤ ਕੀਤਾ ਹੈ ਜਿਸ ਰਾਹੀਂ ਉਨ੍ਹਾਂ ਪੰਜਾਬ ਕਾਂਗਰਸ ਵੱਲੋਂ ਪੰਜਾਬ ਦੀਆਂ ਮੰਗਾਂ ਦਾ ਸਮਰਥਨ ਕਰਨ ਦੀ ਗੱਲ ਕਹੀ ਹੈ। ਅਕਾਲੀ ਦਲ ਨੇ ਕਾਂਗਰਸ ਪ੍ਰਧਾਨ ਨੂੰ ਕਿਹਾ ਹੈ ਕਿ ਉਹ ਹੁਣ ਪੰਜਾਬ ਦੇ ਹੱਕਾਂ ਲਈ ਆਪਣੀ ਕਹੀ ਗੱਲ ’ਤੇ ਕਾਇਮ ਰਹਿਣ। ਅੱਜ ਇੱਥੋਂ ਜਾਰੀ ਇਕ ਬਿਆਨ ਵਿਚ ਸੰਸਦ ਮੈਂਬਰ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ

ਅਕਾਲੀ ਦਲ ਨੇ ਪੰਜਾਬ ਦੇ ਹੱਕਾਂ ਲਈ ਅਣਗਿਣਤ ਕੁਰਬਾਨੀਆਂ ਦਿੱਤੀਆਂ ਹਨ ਤੇ ਜੇਕਰ ਬਾਜਵਾ ਨੇ ਇਹ ਬਿਆਨ ਮੀਡੀਆ ਵਿਚ ਵਾਹੋ-ਵਾਹੀ ਖੱਟਣ ਲਈ ਨਹੀਂ ਦਿੱਤਾ ਤਾਂ ਇਹ ਕਦਮ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸ. ਬਾਜਵਾ ਆਪਣੀ ਪਾਰਟੀ ਦੀ ਹਾਈਕਮਾਂਡ ਨੂੰ ਪੰਜਾਬ ਦੀਆਂ ਜਾਇਜ਼ ਮੰਗਾਂ ਦੇ ਹੱਕ ਵਿਚ  ਖੜਨ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਇਨ੍ਹਾਂ ਮਸਲਿਆਂ ਦੇ ਹੱਲ ਲਈ ਬਹੁਤ ਦੇਰੀ ਕੀਤੀ ਗਈ ਪਰ ਹੁਣ ਜਦ ਉਹ ਸਿਆਸੀ ਝਟਕਾ ਖਾ ਚੁੱਕੀ ਹੈ ਤਾਂ ਕਾਂਗਰਸ ਦੇ ਆਗੂ ਸਹੀ ਦਿਸ਼ਾ ਵੱਲ ਸੋਚਣ ਲੱਗੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਜਦ ਕੇਂਦਰ ਤੇ ਹਰਿਆਣਾ ਵਿਚ 10 ਸਾਲ ਸੱਤਾ ਵਿਚ ਰਹੀ ਸੀ ਤਾਂ ਉਹ ਇਸ ਮਸਲੇ ਦਾ ਹੱਲ ਆਸਾਨੀ ਨਾਲ ਕਰ ਸਕਦੀ ਸੀ। ਉਨ੍ਹਾਂ ਨੇ ਬਾਜਵਾ ਨੂੰ ਚੇਤੇ ਕਰਵਾਇਆ ਕਿ ਉਨ੍ਹਾਂ ਦੀ ਪਾਰਟੀ ਆਪਣੇ ਸਿਆਸੀ ਮੁਫਾਦਾਂ ਲਈ ਦੋਹਾਂ ਰਾਜਾਂ ਵਿਚਕਾਰ ਮੁੱਦਿਆਂ ਨੂੰ ਉਲਝਾਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਸਰਕਾਰਾਂ ਨੇ ਨਹਿਰਾਂ ਪੁੱਟਣ ’ਤੇ ਹਜ਼ਾਰਾਂ ਕਰੋੜ ਰੁਪੈ ਖਰਚ ਕਰ ਦਿੱਤੇ ਪਰ ਇਸ ਤੋਂ ਅੱਧੇ ਪੈਸੇ ਨਾਲ ਹੀ ਸਿੰਚਾਈ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਪਾਣੀ ਦੀ ਬਚਤ ਕੀਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਪਤਾ ਸੀ ਕਿ ਹਰੀ ਕ੍ਰਾਂਤੀ ਨਾਲ ਜ਼ਮੀਨ ਹੇਠਲੇ ਪਾਣੀ ਦੀ ਘਾਟ ਪੈਦਾ ਹੋਵੇਗੀ ਪਰ ਕਾਂਗਰਸੀ ਸਰਕਾਰਾਂ ਨੇ ਪਾਣੀ ਦੀ ਘਾਟ ਨੂੰ ਇਕ ਸਿਆਸੀ ਹਥਿਆਰ ਵਜੋਂ ਵਰਤਿਆ। ਉਨ੍ਹਾਂ ਕਿਹਾ ਕਿ ਹੁਣ ਜਦ ਕਾਂਗਰਸ ਦੇਸ਼ ਦੇ ਸਿਆਸੀ ਸੀਨ ਤੋਂ ਲਾਂਭੇ ਹੋ ਚੁੱਕੀ ਹੈ ਤਾਂ ਉਹ ਆਪਣੀ ਹੋਂਦ ਦਰਸਾਉਣ ਲਈ ਬਿਆਨਬਾਜ਼ੀ ਦਾ ਸਹਾਰਾ ਲੈ ਰਹੀ ਹੈ।    

WRITTEN BY