ਬਰਨਾਲਾ (ਜੱਸਲ) ਪੰਜਾਬੀ ਫ਼ਿਲਮ ੂਸਾਡਾ ਹੱਕੂ ਤੋਂ ਬਾਅਦ ਅਦਾਕਾਰ ਤੇ ਨਿਰਮਾਤਾ ਕੁਲਜਿੰਦਰ ਸਿੱਧ ੂਆਪਣੀ ਟੀਮ ਨਾਲ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ ੂਯੋਧਾੂ ਦੀ ਪ੍ਰਮੋਸ਼ਨ ’ਤੇ ਹਨ।ਪਿਛਲੇ ਦਿਨਾਂ ’ਚ ਵਾਪਰੀਆ ਪੰਜਾਬ ਦੀਆਂ ਕੁਝ ਅਹਿਮ ਘਟਨਾਵਾਂ ਨੂੰ ਸਮਾਜ ਅਤੇ ਸਰਕਾਰ ਨਾਲ ਜੋੜਦਿਆਂ ਪੰਜਾਬ ਦੇ ਵਿਗੜ ਚੁੱਕੇ ਸਿਸਟਮ ਨੂੰ ਚਣੌਤੀ ਦਿੰਦੀ ਫ਼ਿਲਮ ਹੈ।ਇਸ ਮੋਕੇ ਕੁਲਜਿੰਦਰ ਸਿੱਧੂ ਨੇ ਕਿਹਾ, ਠਇਸ ਫ਼ਿਲਮ ’ਚ ਉਸ ਨੇ ਰਣਜੋਧ ਸਿੰਘ ਦਾ ਕਿਰਦਾਰ ਨਿਭਾਇਆ ਹੈ। ਇਸ ਫ਼ਿਲਮ ਦੀ ਕਹਾਣੀ ,ਸਕਰੀਨ ਪਲੇਅ ਤੇ ਸੰਵਾਦ ਅਮਰਦੀਪ ਸਿੰਘ ਗਿੱਲ ਨੇ ਲਿਖੇ ਹਨ।ਫ਼ਿਲਮ ਦਾ ਨਿਰਦੇਸ਼ਨ ਮਨਦੀਪ ਬੈਨੀਪਾਲ ਨੇ ਦਿੱਤਾ ਹੈ। ਕੁਲਜਿੰਦਰ ਸਿੱਧੁ,ਰਾਹੁਲ ਦੇਵ, ਗਿਰਜ਼ਾ ਸ਼ੰਕਰ, ਉਨੱਤੀ ਡਾਵਰਾ, ਹਰਦੀਪ ਗਿੱਲ, ਹੈਕਟਰ ਸਿੱਧੂ,ਅਜੇ ਜੇਠੀ, ਮਹਾਂਵੀਰ ਭੁੱਲਰ, ਦਿਨੇਸ਼ ਸੂਦ, ਸੰਦੀਪ ਕਪੂਰ ਅਤੇ ਨਾਸਿਰ ਖਾਨ ਅਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨੂਓ.ਐਕਸ.ਐੈਲ ਫ਼ਿਲਮਜ਼ ਅਤੇ ਐੱਸ.ਆਰ ਸ਼ੋਅਬਿਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਕੁਲਜਿੰਦਰ ਸਿੱਧੂ,ਦਿਨੇਸ਼ ਸੂਦ,ਸੰਜੀਵ ਜੋਸ਼ੀ ਅਤੇ ਰਾਜੀਵ ਕੁਮਾਰ ਹਨ। ਲੇਖਕ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਯੋਧਾ ਅੱਜ ਦੇ ਪੰਜਾਬ ਦੀ ਕਹਾਣੀ ਹੈ,ਜਿੱਥੇ ਰਾਜਨੀਤਕ ਗੁੰਡਾਇਜ਼ਮ ਹੈ,ਜਿੱਥੇ ਭ੍ਰਸ਼ਿਟ
ਸਿਸਟਮ ਹੈ,ਲੋਕ-ਦੋਖੀ ਨੇਤਾ ਹਨ।ਇੰਨ੍ਹਾਂ ਸਭਨਾਂ ਖਿਲਾਫ਼ ਇੱਕ ਆਮ ਆਦਮੀ ਦਾ ਯੁੱਧ ਹੀ ਯੋਧਾ ਫ਼ਿਲਮ ਦੀ ਕਹਾਣੀ ਹੈ।ਜੇ ਤੁਹਾਨੂੰ ਅਜੋਕੇ ਪੰਜਾਬ ਬਾਰੇ ਚਿੰਤਾ ਹੈ,ਰਾਜਨੀਤਕ ਗੁੰਡਾਇਜ਼ਮ ਬਾਰੇ ਚਿੰਤਾ ਹੈ ,ਡਰੱਗ ਸਮਗਲਰਾਂ ਬਾਰੇ ਚਿੰਤਾ ਹੈ ਕਿ ਉਹ ਪੰਜਾਬ ਨੂੰ ਬਰਬਾਦ ਕਰ ਰਹੇ ਹਨ ,ਪੰਜਾਬ ਦੀ ਜਵਾਨੀ ਬਾਰੇ ਚਿੰਤਾ ਹੈ,ਪੰਜਾਬ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਾਰੇ ਚਿੰਤਾ ਹੈ ਤਾਂ ਇਹ ਫ਼ਿਲਮ ਤੁਹਾਨੂੰ ਜ਼ਰੂਰ ਵੇਖਣੀ ਚਾਹੀਦੀ ਹੈ।ਇਹ ਫਿਲਮ ਭ੍ਰਿਸ਼ਟ ਨੇਤਾਵਾਂ,ਭ੍ਰਿਸ਼ਟ ਪੁਲਿਸ ਅਫਸਰਾਂ ਅਤੇ ਭ੍ਰਿਸ਼ਟ ਸਿਸਟਮ ਦੇ ਖਿਲਾਫ਼ ਇੱਕ ਲੜਾਈ ਹੈ ।31ਅਕਤੂਬਰ ਨੂੰ ਇਹ ਫ਼ਿਲਮ ਰਿਲੀਜ਼ ਹੋ ਰਹੀ ਹੈ ,ਆਪਣੇ ਯਾਰਾਂ-ਦੋਸਤਾਂ ਨੂੰ ਨਾਲ ਲੈ ਕੇ ਆਪਣੇ ਨੇੜਲੇ ਸਿਨੇਮਾ ਘਰਾਂ ‘ਚ ਇਸ ਫ਼ਿਲਮ ਨੂੰ ਜਰੂਰ ਵੇਖਣਾੂ ।ਇਸ ਮੌਕੇ ਅਦਾਕਾਰ ਕੁਲਜਿੰਦਰ ਸਿੱਧੁ,ਅਮਰਦੀਪ ਗਿੱਲ਼,ਗਿਰਜ਼ਾ ਸ਼ੰਕਰ,ਰਾਹੁਲ ਦੇਵ,ਉਨਤੀ ਡਾਵਰਾ ਫ਼ਿਲਮ ਪੱਤਰਕਾਰ ਸੁਰਜੀਤ ਜੱਸਲ ਹਾਜ਼ਰ ਸਨ।
ਝ ਸੁਰਜੀਤ ਜੱਸਲ