ਮਲੋਟ, 27 ਜੁਲਾਈ (ਸੋਨੂੰ ਮਲੂਜਾ)- ਸਥਾਨਕ ਜੈਨ ਆਸ਼ਰਮ ਵਿਖੇ ਚਾਤੁਰਮਾਸ ਦੌਰਾਨ ਹਰ ਰੋਜ ਜੈਨ ਸਾਧਵੀਆ ਵੱਲੋ ਪ੍ਰਵਚਨ ਕੀਤੇ ਜਾ ਰਹੇ ਹਨ। ਅੱਜ ਦੇ ਪ੍ਰਵਚਨਾਂ ਵਿਚ ਜੈਨ ਸਾਧਵੀ ਸ਼੍ਰੀ ਪ੍ਰਦੀਪ ਰਸ਼ਿਮ ਜੀ ਮਹਾਰਾਜ ਨੇਕਿਹਾ ਕਿ ਮਨੁੱਖੀ ਜੀਵਨ ਵਿਚ ਮਨ ਦਾ ਮਹੱਤਵਪੂਰਨ ਸਥਾਨ ਹੈ। ਮਨ ਨਾਲ ਹੀ ਤੁਸੀ ਨਰਕ ਦਾਦਰਵਾਜਾ ਖਟਖਟਾ ਸਕਦੇ ਹੋ ਅਤੇ ਸਵਰਗ ਦਾ ਵੀ। ਮਨ ਹੀ ਆਤਮਾ ਦਾ ਮਿੱਤਰ ਹੈ ਅਤੇ ਮਨ ਹੀ ਦੁਸ਼ਮਣ। ਚੰਗੇ ਮਾਰਗ ਤੇ ਚੱਲਣ ਵਾਲਾ ਮਨ ਮਿੱਤਰ ਹੁੰਦਾ ਹੈ ਅਤੇ ਬੁਰੇ ਮਾਰਗ ਤੇ ਚੱਲਣ ਵਾਲਾ ਮਨ ਦੁਸ਼ਮਣ ਹੁੰਦਾ ਹੈ। ਮਨ ਨੂੰ ਦੁਸ਼ਮਣ ਨਹੀ ਬਲਕਿ ਮਿੱਤਰ ਬਣਾਓ। ਮਿੱਤਰ ਬਣਿਆ ਮਨਲੋਕ ਅਤੇ ਪਰਲੋਕ ਦੋਨਾਂ ਨੂੰ ਸੁਖੀ ਬਣਾ ਦਿੰਦਾ ਹੈ। ਉਨ*ਾ ਗੀਤਾ ਦਾ ਵਰਣਨ ਕਰਦੇ ਹੋਏ ਕਿਹਾ ਕਿ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਜਿਸਦਾ ਮਨ ਆਤਮਾ ਨਾਲ ਨਹੀ ਲੱਗਿਆ ਹੋਇਆ ਉਸ ਨੂੰ ਸਤਬੁੱਧੀ ਕਿੱਥੋ ਆ ਸਕਦੀ ਹੈ। ਜਿੱਥੇ ਸਤਬੁੱਧੀ ਨਹੀ ਹੈ ਉੱਥੇ ਸਦਭਾਵ ਨਹੀ ਹੈ। ਜਿੱਥੇ ਸਦਭਾਵ ਨਹੀ ਹੈ ਉੱਥੇ ਸੁੱਖ ਅਤੇ ਸ਼ਾਂਤੀ ਨਹੀ ਹੈ। ਸਮੁੰਦਰ ਵਿਚ ਪਾਣੀ ਤੇ ਖੜਿਆ ਜਹਾਜ ਕੰਬਦਾ ਹੈ ਕਿਉਕਿ ਉਸਨੂੰ ਜਿਸ ਪਾਣੀ ਦਾ ਆਧਾਰ ਮਿਲਦਾ ਹੈ ਉਹ ਸਥਿਰ ਨਹੀ ਹੈ। ਉਹੀ ਜਹਾਜ ਜਦ ਭੂਮੀ ਤੇ ਰੱਖ ਦਿੱਤਾ ਜਾਦਾ ਹੈ ਤਾਂ ਉਹ ਕੰਬਦਾ ਨਹੀ ਕਿਉਕਿ ਤਦ ਉਸਦਾ ਆਧਾਰ ਠੋਸ ਅਤੇ ਸਥਿਰ ਹੋ ਜਾਦਾ ਹੈ। ਸੰਸਾਰਿਕ ਅਸਥਿਰ ਪਦਾਰਥਾਂ ਦਾ ਆਧਾਰ ਜਦ ਤੱਕ ਮਨ ਦੇ ਕੋਲ ਰਹੇਗਾ ਮਨ ਸਥਿਰ ਨਹੀ ਹੋ ਪਾਵੇਗਾ। ਸਾਧਵੀ ਜੀ ਨੇ ਕਿਹਾ ਕਿ ਮਨ ਨੂੰ ਪ੍ਰਮਾਤਮਾ, ਧਰਮ ਅਤੇ ਸੱਚਾਈ ਦਾ ਆਧਾਰ ਦਿਓ ਮਨ ਸਥਿਰ ਹੋ ਜਾਵੇਗਾ।
ਮਨੁੱਖੀ ਜੀਵਨ ਵਿੱਚ ਮਨ ਦਾ ਮਹੱਤਵਪੂਰਨ ਸਥਾਨ ਹੈ- ਜੈਨ ਸਾਧਵੀ ਪ੍ਰਦੀਪ ਰਸ਼ਿਮ ਜੀ



