May 28, 2026 10:34 am

ਪੰਜਾਬ ਸਟੂਡੈਂਟ ਯੂਨੀਅਨ ਨੇ ਬਾਦਲ ਦੀ ਅਰਥੀ ਫੂਕੀ ਅਤੇ ਮੁਜ਼ਾਹਰਾ ਕੀਤਾ

ਸੰਗਰੂਰ, 20 ਅਕਤੂਬਰ(ਹਰਜੀਤ ਸਿੰਘ ਹਸਨਪੁਰੀ)- ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਕੂਲਾਂ/ਕਾਲਜਾਂ ਵਿੱਚ ਵਾਧੂ ਲੋਕਲ ਛੁੱਟੀਆਂ ਦੇ ਖਿਲਾਫ ਸੰਗਰੂਰ ਸ਼ਹਿਰ ਵਿੱਚ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਇਸ ਮੋੌਕੇ ਪੀ  ਸ਼ਯੂੳ ਦੇ ਜ਼ਿਲ੍ਹਾ ਆਗੂ ਸੰਕਰ ਅਤੇ ਅਮਨ ਬਿਜਲਪੁਰ ਨੇ ਕਿਹਾ ਸਾਲ ਵਿੱਚ ਸਰਕਾਰੀ ਤਿਉਹਾਰਾਂ ਐਤਵਾਰ ਲੋਕਲ ਛੁੱਟੀਆਂ ਆਉਂਦੀਆਂ ਹਨ ਜ਼ਿਨ੍ਹਾਂ ਕਾਰਨ ਵਿਦਿਆਰਥੀ ਦੇ ਕਾਲਜ ਬੰਦ ਪਏ ਰਹਿੰਦੇ ਹਨ। ਇਸ ਵਾਰ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਤੋਂ ਦੋਹਰੀਆਂ ਫੀਸਾਂ ਵਸੂਲਣ ਲਈ ਤੇ ਉਨ੍ਹਾਂ ਤੋਂ ਦੋਹਰੇ ਪੇਪਰ ਲੈਣ ਲਈ ਸਰਕਾਰ ਨੇ ਸਮੇੈਸਟਰ ਸ਼ਿਸਟਮ ਲਾਗੂ ਕੀਤਾ ਹੈ। ਜਿਸ ਦੇ ਲਈ ਯੂਨੀਵਰਸਿਟੀ ਗਰਾਂਟ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ 75 ਪ੍ਰਤੀਸ਼ਤ ਹਾਜਰੀਆਂ ਪੂਰੀਆਂ ਹੋਣ ਤੇ ਰੋਲ ਨੰਬਰ ਦੇਣ ਦਾ ਫੈਸਲਾ ਕੀਤਾ ਹੈ ਤੇ ਯੂਨੀਵਰਸਿਟੀ ਨੇ  100 ਪ੍ਰਤੀਸ਼ਤ ਹਾਜ਼ਰੀਆਂ ਪੂਰੀਆਂ ਕਰਨ ਤੇ 5 ਨੰਬਰ ਵਾਧੂ ਦੇਣ ਦਾ ਫੈਸਲਾ ਕੀਤਾ ਹੈ  ਜ਼ੋ ਕਿ ਕਦੇ ਵੀ

ਵਿਦਿਆਰਥੀਆਂ ਹਰ ਹਾਲਤ ਵਿੱ ਪੂਰਾ ਨਹੀ ਕਰ ਸਕਦੇ। ਵਿਦਿਆਰਥੀਆਂ ਨੂੰ ਘਰੇਲੂ ਕੰਮਾਂ ਲਈ ਛੁੱਟੀ ਜਾਂ ਦੁੱਖ ਦੇ ਮੌੇਕੇ ਉਪਰ ਗੈਰ ਹਾਜ਼ਰ ਰਹਿਣਾ ਪੈ ਸਕਦਾ ਹੈ। ਜਿਸ ਕਾਰਨ ਵਿਦਿਆਰਥੀ 100 ਪ੍ਰਤੀਸ਼ਤ ਹਾਜ਼ਰੀਆਂ ਪੂਰੀਆਂ ਨਹੀਂ ਕਰ ਸਕਦੇ। ਪਿਛਲੇ ਸਮੇਂ ਤੋਂ  ਸਰਕਾਰੀ ਛੁੱਟੀਆਂ ਨਾ ਹੋਣ ਦੇ ਬਾਵਜੂਦ ਵੀ ਲੋਕਲ ਛੁੱਟੀਆਂ ਕੀਤੀ ਹੋਈਆਂ ਹਨ, ਜਿਆਦਾਤਰ ਪ੍ਰਾਈਵੇਟ ਕਾਲਜ ਪਿਛਲੇ ਕਾਫੀ ਦਿਨਾਂ ਤੋਂ ਪੂਰਨ ਤੌਰ ’ਤੇ ਬੰਦ ਪਏ ਹਨ। ਜੇਕਰ ਵਿਦਿਆਰਥੀਆਂ ਲਈ ਕਾਲਜਾਂ ਵਿੱਚ  ਪੜਾਈ ਦਾ ਸਹੀ ਮਾਹੋੌਲ ਹੋਵੇਗਾ ਤਾਂ ਹੀ ਵਿਦਿਆਰਥੀ ਉਚਿਤ ਢੰਗ ਨਾਲ ਪੜ੍ਹਾਈ ਕਰਨਗੇ।

Send this to a friend