May 28, 2026 7:37 pm

ਐ¤ਸ.ਪੀ. ਬਰਜਿੰਦਰ ਸਿੰਘ ਢਿੱਲੋਂ ਦੀ ਹੋਈ ਮੌਤ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ : ਮਾਨ

Page-1_27 ਫ਼ਤਹਿਗੜ੍ਹ ਸਾਹਿਬ, 15 ਅਕਤੂਬਰ (ਪੀ. ਟੀ.)- ‘‘ਬਰਜਿੰਦਰ ਸਿੰਘ ਢਿੱਲੋਂ ਐਸ.ਪੀ. ਟ੍ਰੈਫਿਕ ਪਟਿਆਲਾ ਦੀ ਜੋ ਬੀਤੇ ਦਿਨੀ ਮੌਤ ਹੋਈ ਹੈ, ਉਸ ਸੰਬੰਧ ਵਿਚ ਪਹਿਲੇ ਪ੍ਰੈਸ ਤੇ ਅਖ਼ਬਾਰਾਂ ਵਿਚ ਇਹ ਆਇਆ ਸੀ ਕਿ ਉਸ ਨੇ ਖੁਦਕਸੀ ਕੀਤੀ ਹੈ। ਉਸਦੀ ਜੋ ਮੌਤ ਹੋਈ ਹੈ, ਉਹ ਏ.ਕੇ-47 ਦੀ ਗੋਲੀ ਨਾਲ ਹੋਈ ਹੈ ਜੋ ਕਿ ਉਸ ਦੇ ਗੰਨਮੈਨ ਦੀ ਸੀ । ਸਭ ਤੋ ਪਹਿਲਾ ਪ੍ਰਸ਼ਨ ਇਹ ਉ¤ਠਦਾ ਹੈ ਕਿ ਜੇ ਉਸ ਨੇ ਖੁਦਕਸ਼ੀ ਹੀ ਕਰਨੀ ਸੀ, ਹਰ ਪੁਲਿਸ ਅਫ਼ਸਰ ਕੋਲ ਆਪਣਾ ਸਰਵਿਸ ਰਿਵਾਲਵਰ ਹੁੰਦਾ ਹੈ, ਉਹ ਆਪਣੇ ਸਰਵਿਸ ਰਿਵਾਲਵਰ ਨਾਲ ਇਹ ਕੰਮ ਕਰਦੇ । ਏ.ਕੇ-47 ਦੀ ਵਰਤੋ ਕਰਨਾ ਖੁਦਕਸ਼ੀ ਹੋਣ ਦੀ ਗੱਲ ਨੂੰ ਸ਼ੱਕ ਦੇ ਘੇਰੇ ਵਿਚ ਕਰਦਾ ਹੈ । ਦੂਸਰਾ ਪੀ.ਏ.ਪੀ. ਦੇ ਗੰਨਮੈਨ ਕੋਲ ਏ.ਕੇ-47 ਹੁੰਦੀ ਹੀ ਨਹੀਂ । ਉਸ ਨੂੰ ਕਿਨ੍ਹਾ ਨਿਯਮਾਂ ਅਧੀਨ ਏ.ਕੇ-47 ਅਲਾਟ ਕੀਤੀ ਗਈ ? ਜੇਕਰ ਇਸ ਹੋਈ ਮੌਤ ਦੇ ਸਮੁੱਚੇ

ਪੱਖਾ ਨੂੰ ਘੋਖਿਆ ਜਾਵੇ ਤਾਂ ਇਹ ਖੁਦਕਸ਼ੀ ਨਹੀਂ, ਕੋਈ ਡੂੰਘੀ ਸਾਜ਼ਿਸ ਨਜ਼ਰ ਆਉਦੀ ਹੈ । ਇਸ ਲਈ ਇਸ ਹੋਈ ਮੌਤ ਦੀ ਜਾਂਚ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਐਸ.ਐਸ.ਪੀ. ਪਟਿਆਲਾ ਵੱਲੋ ਸੀ.ਬੀ.ਆਈ. ਤੋਂ ਕਰਵਾਉਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਇਸ ਹੋਈ ਮੌਤ ਦਾ ਸੱਚ ਸਾਹਮਣੇ ਆ ਸਕੇ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਐਸ.ਪੀ. ਢਿੱਲੋਂ ਦੀ ਭੇਦਭਰੇ ਢੰਗ ਨਾਲ ਹੋਈ ਮੌਤ ਦੀ ਜਾਂਚ ਨਿਰਪੱਖਤਾ ਨਾਲ ਹੋਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਅੱਜ ਦੇ ਅਖ਼ਬਾਰਾਂ ਵਿਚ ਇਹ ਗੱਲ ਆਈ ਹੈ ਕਿ ਸ. ਢਿੱਲੋਂ ਏ.ਕੇ-47 ਸਾਫ਼ ਕਰ ਰਹੇ ਸਨ । ਜਦੋਕਿ ਪੁਲਿਸ ਨਿਯਮਾਂ ਅਨੁਸਾਰ ਕੋਈ ਵੀ ਪੁਲਿਸ ਅਫ਼ਸਰ ਹਥਿਆਰਾਂ ਨੂੰ ਖੁਦ ਸਾਫ਼ ਨਹੀਂ ਕਰਦਾ । ਇਸ ਕੰਮ ਲਈ ਵਿਸ਼ੇਸ਼ ਟ੍ਰੇਨਿੰਗਸੁਦਾ ਸਟਾਫ਼ ਹੁੰਦਾ ਹੈ। ਫਿਰ ਆਪਣੇ ਗੰਨਮੈਂਨ ਦੀ ਏ.ਕੇ-47 ਸਾਫ਼ ਕਰਨ ਦੀ ਲੋੜ ਸ. ਢਿੱਲੋਂ ਨੂੰ ਕਿਉਂ ਪਈ ? ਇਹ ਸਾਰੇ ਸਵਾਲ ਸ. ਢਿੱਲੋਂ ਦੀ ਹੋਈ ਮੌਤ ਦੀ ਖੁਦਕਸ਼ੀ ਦੀ ਕਹਾਣੀ ਨੂੰ ਝੂਠਾ ਸਾਬਤ ਕਰਦੇ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੰਗ ਕਰਦਾ ਹੈ ਕਿ ਸ. ਢਿੱਲੋਂ ਦੀ ਮੌਤ ਦੀ ਜਾਂਚ ਸੈਟਰ ਏਜੰਸੀ ਸੀ.ਬੀ.ਆਈ. ਤੋ ਕਰਵਾਈ ਜਾਵੇ। ਇਸ ਹੋਈ ਮੌਤ ਨਾਲ ਪੰਜਾਬ ਪੁਲਿਸ ਅੰਦਰ ਹੋ ਰਹੀਆਂ ਆਪ-ਹੁੰਦਰੀਆਂ ਕਾਰਵਾਈਆਂ ਅਤੇ ਪੁਲਿਸ ਅਫ਼ਸਰਾਂ ਵੱਲੋ ਅਪਰਾਧਿਕ ਅਮਲਾਂ ਦੀ ਸਰਪ੍ਰਸਤੀ ਕਰਨ ਦੇ ਅਮਲ ਵੀ ਪ੍ਰਤੱਖ ਕਰਦੇ ਹਨ ਕਿ ਮੌਜੂਦਾ ਅਪਰਾਧਿਕ ਸੋਚ ਵਾਲੇ ਪੰਜਾਬ ਦੇ ਡੀ.ਜੀ.ਪੀ. ਸੁਮੇਧ ਸੈਣੀ ਦੀ ਕਮਾਡ ਹੇਠ ਪੁਲਿਸ ਵਿਭਾਗ ਵਿਚ ਆਈਆਂ ਕਾਨੂੰਨੀ, ਸਮਾਜਿਕ, ਇਖ਼ਲਾਕੀ ਕਮੀਆਂ ਕਤਈ ਵੀ ਦੂਰ ਨਹੀਂ ਹੋ ਸਕਦੀਆਂ ਅਤੇ ਨਾ ਹੀ ਸੁਮੇਧ ਸੈਣੀ ਵਰਗਾਂ ਦੋਸ਼ੀ ਅਫ਼ਸਰ ਪੰਜਾਬ ਪੁਲਿਸ ਦੇ ਪ੍ਰਬੰਧ ਵਿਚ ਸੁਧਾਰ ਲਿਆਉਣ ਦੇ ਸਮਰੱਥ ਹੈ । ਜਦੋ ਪੁਲਿਸ ਅਫ਼ਸਰਸ਼ਾਹੀ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਢੰਗਾਂ ਰਾਹੀ ਜ਼ਮੀਨਾਂ-ਜ਼ਾਇਦਾਦਾਂ ਬਣਾਉਣ ਅਤੇ ਧਨ-ਦੌਲਤਾ ਦੇ ਭੰਡਾਰ ਇਕੱਤਰ ਕਰਨ ਵਿਚ ਮਸਰੂਫ ਹੋ ਚੁੱਕੀ ਹੈ ਅਤੇ ਪੰਜਾਬ ਵਿਚ ਹੋ ਰਹੀਆਂ ਅਪਰਾਧਿਕ ਕਾਰਵਾਈਆਂ ਦੀ ਸਰਪ੍ਰਸਤੀ ਬਹੁਤੇ ਪੁਲਿਸ ਅਫ਼ਸਰ ਕਰ ਰਹੇ ਹਨ ਤਾਂ ਅਜਿਹੇ ਨਿਜਾਮ ਅਤੇ ਰਿਸ਼ਵਤਖੋਰ ਤੇ ਜ਼ਾਲਮ ਅਫ਼ਸਰਸ਼ਾਹੀ ਇਥੋ ਦੀ ਵਿਗੜਦੀ ਜਾ ਰਹੀ ਕਾਨੂੰਨੀ ਵਿਵਸਥਾਂ ਨੂੰ ਕਤਈ ਵੀ ਕਾਬੂ ਵਿਚ ਨਹੀਂ ਕਰ ਸਕਦੀ । ਇਸ ਲਈ ਪੰਜਾਬ ਵਿਚ ਕਾਨੂੰਨੀ ਵਿਵਸਥਾਂ ਨੂੰ ਸਹੀ ਕਰਨ, ਸਿਆਸਤਦਾਨਾਂ, ਆਈ.ਏ.ਐਸ ਅਤੇ ਆਈ.ਪੀ.ਐਸ. ਅਫ਼ਸਰਸ਼ਾਹੀ ਵੱਲੋ ਇਥੋ ਦੇ ਨਿਵਾਸੀਆਂ ਨੂੰ ਲੁੱਟਣ ਅਤੇ ਕੁੱਟਣ ਦੇ ਵੱਧਦੇ ਜਾ ਰਹੇ ਦੁਖਾਤ ਤੋ ਛੁਟਕਾਰਾਂ ਦਿਵਾਉਣ ਲਈ ਜ਼ਰੂਰੀ ਹੈ ਕਿ ਪੰਜਾਬ ਦੀ ਪੁਲਿਸ ਦੇ ਮੁੱਖ ਡੀ.ਜੀ.ਪੀ. ਦੇ ਅਹੁਦੇ ਉਤੇ ਬੇਦਾਗ, ਇਮਾਨਦਾਰ ਅਤੇ ਇਨਸਾਫ਼ ਪਸੰਦ ਸਖਸ਼ੀਅਤ ਨੂੰ ਲਗਾਇਆ ਜਾਵੇ ਤਾਂ ਕਿ ਪੰਜਾਬ ਵਿਚ ਆਉਣ ਵਾਲੇ ਸਮੇਂ ਵਿਚ ਅਮਨ-ਚੈਨ ਅਤੇ ਕਾਨੂੰਨੀ ਵਿਵਸਥਾਂ ਨੂੰ ਸਥਾਈ ਰੂਪ ਵਿਚ ਕਾਇਮ ਰੱਖਿਆ ਜਾ ਸਕੇ ਅਤੇ ਕਿਸੇ ਵੀ ਪੁਲਿਸ ਅਫ਼ਸਰ ਜਾਂ ਇਨਸਾਨ ਨੂੰ ਝੂਠੀਆਂ ਕਹਾਣੀਆਂ ਬਣਾਕੇ ਕਤਲ ਕਰਨ ਦੇ ਦੁਖਾਤ ਨਾ ਵਾਪਰ ਸਕਣ।

Send this to a friend