ਅੰਮ੍ਰਿਤਸਰ, 15 ਅਕਤੂਬਰ (ਪੀ. ਟੀ.)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ-ਕਸ਼ਮੀਰ ਦੇ ਹੜ੍ਹ-ਪੀੜਤਾਂ ਲਈ ਸਥਾਨਕ ਭਾਈ ਗੁਰਦਾਸ ਹਾਲ ਤੋਂ ਸ੍ਰੀਨਗਰ ਲਈ ਰਾਹਤ ਸਮੱਗਰੀ ਨਾਲ ਭਰੇ ਪੰਜ ਟਰੱਕ ਹੋਰ ਰਵਾਨਾ ਕੀਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਨੁਸਾਰ ਮਨੁੱਖਤਾ ਦੀ ਸੇਵਾ ਤੋਂ ਕਦੇ ਵੀ ਪਿੱਛੇ ਨਹੀਂ ਹਟੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਜਦੋਂ ਵੀ ਕਿਤੇ ਕੁਦਰਤੀ ਆਫ਼ਤ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮੇਸ਼ਾਂ ਮੋਹਰਲੀ ਕਤਾਰ ’ਚ ਹੋ ਕੇ ਮਨੁੱਖਤਾ ਦੀ ਸੇਵਾ ਕੀਤੀ ਹੈ।ਉਨ•ਾਂ ਕਿਹਾ ਕਿ ਹੁਣ ਵੀ ਜੰਮੂ-ਕਸ਼ਮੀਰ ਵਿਚ ਆਏ ਭਿਆਨਕ ਹੜ•ਾਂ ਦੌਰਾਨ ਸ਼੍ਰੋਮਣੀ ਕਮੇਟੀ ਉਥੋਂ ਦੇ ਲੋਕਾਂ ਦੀ ਸੇਵਾ ਲਈ ਸਭ ਤੋਂ ਪਹਿਲਾ ਉੱਥੇ ਪਹੁੰਚੀ ਤੇ ਸ੍ਰੀਨਗਰ ਵਿਖੇ ਗੁਰਦੁਆਰਾ ਸ਼ਹੀਦ-ਬੁੰਗਾ ਵਿਖੇ ਰਾਹਤ ਕੈਂਪ ਸ਼ੁਰੂ ਕੀਤਾ ਜੋ 9 ਸਤੰਬਰ ਤੋਂ
ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਹੜ• ਪੀੜਤਾਂ ਦੀ ਸਹਾਇਤਾ ਲਈ ਮੈਡੀਕਲ ਕੈਂਪ ਵੀ ਚੱਲ ਰਿਹਾ ਹੈ। ਉਨ•ਾਂ ਦੱਸਿਆ ਕਿ ਸ੍ਰੀਨਗਰ ਵਿਚ ਮੌਸਮ ਤਬਦੀਲ ਹੋ ਰਿਹਾ ਹੈ ਸਰਦ ਰੁੱਤ ਬੜੀ ਤੇਜੀ ਨਾਲ ਆ ਰਹੀ ਹੈ ਉਸ ਨੂੰ ਸਾਹਮਣੇ ਰੱਖਦਿਆਂ ਰਾਹਤ ਸਮੱਗਰੀ ਤੋਂ ਇਲਾਵਾ ਗਰਮ ਬਿਸਤਰੇ ਤੇ ਗਰਮ ਕਪੜੇ ਆਦਿ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਪੰਜ ਟਰੱਕ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਜਿਸ ਵਿਚ ਚਾਵਲ 100 ਕੁਇੰਟਲ, ਦਾਲ 50 ਕੁਇੰਟਲ, ਖੰਡ 30 ਕੁਇੰਟਲ, ਚਾਹ ਪੱਤੀ 150 ਕਿਲੋ, ਆਟਾ 50 ਕੁਇੰਟਲ, ਹਲਦੀ 150 ਕਿਲੋ, ਮਿਰਚ 150 ਕਿਲੋ, ਸਾਬਨ 100 ਕਿਲੋ, ਤੇਲ ਸਰਸੋਂ 100 ਕਿਲੋ, ਰਸ 300 ਪੇਟੀ, ਬਿਸਕੁਟ 300 ਪੇਟੀ, ਕੰਬਲ 5000 ਨਗ, ਰਜਾਈਆਂ 1000 ਨਗ, ਤਲਾਈਆਂ 1000 ਨਗ,ਸਿਰਹਾਣੇ 1000 ਨਗ, ਚਾਦਰਾਂ 1000 ਨਗ, ਸ਼ਾਲਾਂ (ਲੋਈਆਂ) 1050 ਨਗ, ਸੂਟ ਜਨਾਨਾਂ 3000 ਨਗ, ਜੈਕਟਾਂ 150 ਨਗ, ਪਜਾਮੇ 500 ਨਗ, ਟੀ ਸ਼ਰਟਾਂ 500 ਨਗ, ਕੱਛਹਰੇ 500 ਨਗ ਤੇ ਦਸਤਾਰਾਂ 200 ਨਗ ਭੇਜੀਆਂ ਗਈਆਂ ਹਨ।ਉਨ•ਾਂ ਕਿਹਾ ਕਿ ਇਨ•ਾਂ ਵਿਚ ਦੋ ਟਰੱਕ ਜੰਮੂ ਕਸ਼ਮੀਰ ਦੀ ਅਸੈਂਬਲੀ ਮੈਂਬਰ ਅਤੇ ਜੰਮੂ ਕਸ਼ਮੀਰ ਸਟੇਟ ਕਮਿਸ਼ਨ ਫਾਰ ਵੋਮੈਨ ਦੀ ਚੇਅਰਪਰਸਨ ਐਡਵੋਕੇਟ ਬੇਗਮ ਸਮੀਮ ਫਿਰਦੋਸ ਦੀ ਮੰਗ ਅਨੁਸਾਰ ਮੁਸਲਮਾਨ ਭਾਈਚਾਰੇ ਲਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹੁਰੀਅਤ ਨੇਤਾ ਸ੍ਰੀ ਗਿਲਾਨੀ ਜੀ ਦੀ ਮੰਗ ਅਨੁਸਾਰ ਦੋ ਟਰੱਕ ਰਾਹਤ ਸਮੱਗਰੀ ਦੇ ਮੁਸਲਮਾਨ ਭਾਈਚਾਰੇ ਲਈ ਭੇਜੇ ਜਾ ਚੁਕੇ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ਼ਹੀਦ ਬੁੰਗਾ ਬਡਗਾਮ ਵਿਖੇ ਚਲਾਏ ਜਾ ਰਹੇ ਰਾਹਤ ਕੈਂਪ ਵਿਚ ਬਿਨਾ ਭੇਦਭਾਵ ਰਾਹਤ ਸਮੱਗਰੀ ਹੜ• ਪੀੜ•ਤਾਂ ਨੂੰ ਵੰਡੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀਨਗਰ ਦੀਆਂ ਗੁਰਦੁਆਰਾ ਤੇ ਮੁਹੱਲਾ ਕਮੇਟੀਆਂ ਬਣਾ ਕੇ ਰਾਹਤ ਸਮੱਗਰੀ ਲਗਾਤਾਰ ਵੰਡੀ ਜਾ ਰਹੀ ਹੈ ਤਾਂ ਜੋ ਹਰ ਕਿਸੇ ਤੱਕ ਰਾਹਤ ਸਮੱਗਰੀ ਪਹੁੰਚ ਸਕੇ। ਪੱਤਰਕਾਰਾਂ ਵੱਲੋਂ ਪੁਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਹੜ੍ਹਾਂ ਦੌਰਾਨ ਆਪਣੇ ਪਰਿਵਾਰਾਂ ਤੋਂ ਸਦਾ ਲਈ ਵਿਛੜ ਚੁੱਕੇ ਲੋਕਾਂ ਅਤੇ ਨੁਕਸਾਨੇ ਗਏ ਘਰਾਂ ਦਾ ਜਾਇਜਾ ਲੈਣ ਲਈ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ, ਜੋ ਉੱਥੇ ਹੜ•ਾਂ ਦੌਰਾਨ ਹੋਏ ਜਾਨੀ ਮਾਲੀ ਨੁਕਸਾਨ ਦਾ ਜਾਇਜਾ ਲੈ ਕੇ ਆਈ ਹੈ ਇਸ ਸਬ ਕਮੇਟੀ ਵੱਲੋਂ ਰੀਪੋਰਟ ਮੈਨੂੰ ਮਿਲ ਗਈ ਹੈ 20 ਤਰੀਕ ਨੂੰ ਅੰਤ੍ਰਿੰਗ ਕਮੇਟੀ ਦੀ ਹੋ ਰਹੀ ਮੀਟਿੰਗ ਵਿੱਚ ਇਸ ਰੀਪੋਰਟ ’ਤੇ ਵਿਚਾਰ ਚਰਚਾ ਕਰਕੇ ਬਣਾਏ ਗਏ ਮਾਪ-ਦੰਡ ਅਨੁਸਾਰ ਅਗਲਾ ਫੈਸਲਾ ਲਿਆ ਜਾਵੇਗਾ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵਿਸ਼ਾਖਾਪਟਨਮ ਵਿਖੇ ਵੀ ਜੇਕਰ ਮਦਦ ਦੀ ਜ਼ਰੂਰਤ ਹੋਈ ਤਾਂ ਉਸ ’ਤੇ ਵੀ ਵਿਚਾਰ ਹੋਏਗੀ। ਇਸ ਮੌਕੇ ਸ੍ਰ: ਮਨਜੀਤ ਸਿੰਘ ਸਕੱਤਰ, ਸ੍ਰ: ਦਿਲਜੀਤ ਸਿੰਘ ਬੇਦੀ, ਸ੍ਰ: ਪਰਮਜੀਤ ਸਿੰਘ ਸਰੋਆ ਤੇ ਸ. ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ, ਸ੍ਰ: ਸਤਿੰਦਰ ਸਿੰਘ ਨਿਜੀ ਸਹਾਇਕ, ਸ੍ਰ: ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰ: ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ,ਸ੍ਰ: ਹਰਮਿੰਦਰ ਸਿੰਘ ਮੂਧਲ ਸੁਪ੍ਰਿੰਟੈਂਡੈਂਟ, ਸ੍ਰ: ਭੁਪਿੰਦਰ ਸਿੰਘ ਇੰਚਾਰਜ, ਸ੍ਰ: ਇੰਦਰ ਮੋਹਣ ਸਿੰਘ ਅਨਜਾਣ, ਸ੍ਰ: ਅਰਵਿੰਦਰ ਸਿੰਘ ਸਾਸਨ, ਸ੍ਰ: ਜਗਤਾਰ ਸਿੰਘ ਮੀਤ ਮੈਨੇਜਰ ਤੇ ਸ੍ਰ: ਹਰਮੀਤ ਸਿੰਘ ਸਲੂਜਾ ਆਦਿ ਮੌਜੂਦ ਸਨ।