May 24, 2026 3:11 am

ਪੰਜਾਬ ਵਿਚ ਜਨ-ਧਨ ਯੋਜਨਾ ਅਧੀਨ 20 ਲੱਖ ਬੈਂਕ ਖਾਤੇ ਖੋਲ੍ਹੇ : ਢੀਂਡਸਾ

ਚੰਡੀਗੜ•, 15 ਅਕਤੂਬਰ (ਪੀ. ਟੀ.)- ਪੰਜਾਬ ਸਰਕਾਰ ਨੇ ਜਨ-ਧੰਨ ਯੋਜਨਾ ਅਧੀਨ 20 ਲੱਖ ਦੇ ਕਰੀਬ ਬੈਂਕ ਖਾਤੇ ਖੋਲ• ਦਿੱਤੇ ਹਨ ਅਤੇ ਹੁਣ ਤੱਕ ਇਸ ਯੋਜਨਾ ਤਹਿਤ ਸੂਬੇ ਵਿਚ 15 ਹਜ਼ਾਰ ਦੇ ਲਗਭਗ ਕੈਂਪ ਲਗਾਏ ਜਾ ਚੁੱਕੇ ਹਨ ਤਾਂ ਜੋ ਹਰੇਕ ਪੰਜਾਬ ਵਾਸੀ ਜਨ-ਧੰਨ ਯੋਜਨਾ ਅਧੀਨ ਬੈਂਕ ਖਾਤਾ ਖੁੱਲ•ਵਾ ਸਕੇ। ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਆਦੇਸ਼ ਜਾਰੀ ਕੀਤੇ ਗਏ ਹਨ ਕਿ ਸੂਬੇ ਵਿਚ ਜਨ ਧੰਨ ਸਕੀਮ ਦਾ ਕੰਮ ਨਵੰਬਰ-2014 ਤੱਕ ਪੂਰਾ ਕੀਤਾ ਜਾਵੇ। ਉਨ•ਾਂ ਦੱਸਿਆ ਕਿ 30 ਸਤੰਬਰ 2014 ਤੱਕ ਪੰਜਾਬ ਵਿਚ 19,76,150 ਬੈਂਕ ਖਾਤੇ ਖੋਲ•ੇ ਜਾ ਚੁੱਕੇ ਹਨ ਅਤੇ ਸੂਬੇ ਭਰ ਵਿਚ 14,745 ਕੈਂਪ ਲਗਾਏ ਜਾ ਚੁੱਕੇ ਹਨ। ਵਿੱਤ ਮੰਤਰੀ ਨੇ ਦੱਸਿਆ ਕਿ ਸਾਰੇ ਜ਼ਿਲਿ•ਆਂ ਵਿਚ ਨੋਡਲ ਅਫਸਰ ਲਗਾਏ ਜਾ ਚੁੱਕੇ ਹਨ ਅਤੇ ਹਰੇਕ ਖੇਤਰ ਨੂੰ ਅੱਗੇ

ਛੋਟੇ ਕਲਸਟਰਾਂ ਵਿਚ ਵੰਡ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਜਿੱਥੇ ਕਿਤੇ ਜ਼ਰੂਰਤ ਹੈ ਉਸ ਇਲਾਕੇ ਵਿਚ ਆਧਾਰ ਕਾਰਡ ਬਣਾਉਣ ਵਾਲੀਆਂ ਮਸ਼ੀਨਾਂ ਵੀ ਲਗਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਜਨ ਧੰਨ ਸਕੀਮ ਅਧੀਨ ਖੋਲ•ੇ ਗਏ ਖਾਤਿਆਂ ਵਿਚ ਆਧਾਰ ਕਾਰਡ ਵਿਚ ਸ਼ਾਮਲ ਸੂਚਨਾਵਾਂ ਦਰਜ ਕਰਨ ਦਾ ਕੰਮ ਵੀ ਨਾਲੋ-ਨਾਲ ਚੱਲ ਰਿਹਾ ਹੈ।

Send this to a friend