May 28, 2026 8:17 pm

ਸੁਖਬੀਰ ਸਿੰਘ ਬਾਦਲ ਵੱਲੋਂ ਖੰਡ ਮਿੱਲ ਮਾਲਿਕਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਨ ਦਾ ਭਰੋਸਾ

ਪੰਜਾਬ ਪ੍ਰਾਈਵੇਟ ਸ਼ੂਗਰ ਮਿਲਜ਼ ਐਸੋਸੀਏਸ਼ਨ ਵੱਲੋਂ ਉਪ ਮੁੱਖ ਮੰਤਰੀ ਨਾਲ ਮੁਲਾਕਾਤ
Page-1_06  ਪਰਨੀਤ ਕੌਰ-    ਕਾਰਜਕਾਰੀ ਸੰਪਾਦਕ-ਜਲੰਧਰ/ਚੰਡੀਗੜ੍ਹ, 15 ਅਕਤੂਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਪ੍ਰਾਈਵੇਟ ਸ਼ੂਗਰ ਮਿਲਜ਼ ਐਸੋਸੀਏਸ਼ਨ ਨੂੰ ਭਰੋਸਾ ਦਵਾਇਆ ਕਿ ਖੰਡ ਸਨਅਤ ਨੂੰ ਔਖੇ ਦੌਰ ’ਚੋਂ ਕੱਢਣ ਲਈ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰੇਗੀ। ਜਰਨੈਲ ਸਿੰਘ ਵਾਹਦ ਦੀ ਅਗਵਾਈ ਵਾਲੇ ਪੰਜਾਬ ਸ਼ੂਗਰ ਮਿਲਜ਼ ਐਸੋਸੀਏਸ਼ਨ ਦੇ ਵਫਦ ਨਾਲ ਮੁਲਾਕਾਤ ਦੌਰਾਨ ਉਪ ਮੁੱਖ ਮੰਤਰੀ ਨੇ ਕਰ ਤੇ ਆਬਕਾਰੀ ਵਿਭਾਗ ਨੂੰ ਅਗਲੀ ਮੀਟਿੰਗ ਤੋਂ ਪਹਿਲਾਂ ਦੋਹਰੇ ਟੈਕਸ ਦੇ ਮਾਮਲੇ ਨੂੰ ਨਿਜਿੱਠ

ਣ ਲਈ ਵਿਸਤਰਿਤ ਰਿਪੋਰਟ ਪੇਸ਼ ਕਰਨ ਲਈ ਕਿਹਾ। ਸ. ਬਾਦਲ ਨੇ ਵਫਦ ਨੂੰ ਦੱਸਿਆ ਕਿ ਪੰਜਾਬ ਸਰਕਾਰ 1 ਅਪ੍ਰੈਲ 2005 ਤੋਂ 19 ਨਵੰਬਰ 2011 ਤੱਕ ਦਾ ਬਕਾਇਆ ਗੰਨਾ ਖ੍ਰੀਦ ਟੈਕਸ ਕਿਸ਼ਤਾਂ ’ਚ ਲੈਣ ਲਈ ਤਿਆਰ ਹੈ।
ਬਕਾਇਆ ਰਕਮ ’ਤੋਂ ਵਿਆਜ ਤੇ ਜ਼ੁਰਮਾਨਾ ਮੁਆਫ ਕਰਨ ਸਬੰਧੀ ਵਫਦ ਦੀ ਦੂਸਰੀ ਮੰਗ ਬਾਰੇ ਸ. ਬਾਦਲ ਨੇ ਕਿਹਾ ਕਿ ਸਰਕਾਰ ਇਹ ਮਸਲਾ ਅਗਲੀ ਕੈਬਨਿਟ ਮੀਟਿੰਗ ’ਚ ਵਿਚਾਰੇਗੀ ਅਤੇ ਉਦੋਂ ਇਸ ਬਾਰੇ ਅੰਤਿਮ ਫੈਸਲਾ ਕੀਤਾ ਜਾਵੇਗਾ। ਜਰਨੈਲ ਸਿੰਘ ਵਾਹਦ ਦੀ ਅਗਵਾਈ ਵਾਲੇ ਵਫਦ ਵੱਲੋਂ ਮੰਗ ਕੀਤੀ ਗਈ ਸੀ ਕਿ ਸਰਕਾਰ ਪੰਜਾਬ ਵੈਟ ਐਕਟ ਤਹਿਤ 2013-14 ਦੇ ਸੀਜ਼ਨ ਤੋਂ ਗੰਨੇ ਦੀ ਖ੍ਰੀਦ ’ਤੇ ਲਾਇਆ ਗਿਆ ਖ੍ਰੀਦ ਟੈਕਸ ਵਾਪਿਸ ਲੈਣ ਤੋਂ ਇਲਾਵਾ ਬਕਾਇਆ ਰਕਮ ਬਿਨਾਂ ਕਿਸੇ ਵਿਆਜ ਦੇ ਪ੍ਰਾਪਤ ਕਰੇ।
ਉਨ੍ਹਾਂ ਉਪ ਮੁੱਖ ਮੰਤਰੀ ਦੇ ਧਿਆਨ ’ਚ ਲਿਆਂਦਾ ਕਿ ਖੰਡ ਦੀ ਘੱਟ ਕੀਮਤ ਅਤੇ ਗੰਨੇ ਦੀਆਂ ਵਧੀਆਂ ਕੀਮਤਾਂ ਕਾਰਨ ਖੰਡ ਮਿੱਲਾਂ ਨੂੰ ਮੁਕਾਬਲੇਬਾਜ਼ੀ ’ਚ ਵੱਡੀ ਦਿੱਕਤ ਪੇਸ਼ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਖੰਡ ਦੀ ਵੱਧ ਪੈਦਾਵਾਰ ਦੇ ਬਾਵਜੂਦ ਖੰਡ ਮਿੱਲਾਂ ਇਸ ਨੂੰ ਬਰਾਮਦ ਨਹੀਂ ਕਰ ਸਕਦੀਆਂ ਕਿਉਂਕਿ ਪੈਦਾਵਾਰ ਲਾਗਤ ਵਧਣ ਕਾਰਨ ਭਾਰਤੀ ਖੰਡ ਲਈ ਵਿਦੇਸ਼ੀ ਬਾਜ਼ਾਰ ’ਚ ਮੁਕਾਬਲਾ ਕਰਨਾ ਮੁਸ਼ਕਿਲ ਹੋ ਗਿਆ ਹੈ।
ਇਸੇ ਦੌਰਾਨ ਉਪ ਮੁੱਖ ਮੰਤਰੀ ਨੇ ਵਫਦ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਮੰਗਾਂ ਬਾਰੇ ਫੈਸਲਾ ਜਲਦ ਲਿਆ ਜਾਵੇਗਾ ਅਤੇ ਮੌਕੇ ’ਤੇ ਹੀ ਕਰ ਤੇ ਆਬਕਾਰੀ ਵਿਭਾਗ ਨੂੰ ਖੰਡ ਮਿੱਲਾਂ ਦੇ ਹਿੱਤਾਂ ਦੀ ਰਾਖੀ ਲਈ ਅਗਲੇ ਹਫਤੇ ਤੱਕ ਤਜਵੀਜ਼ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੀਟਿੰਗ ’ਚ ਹਾਜਿਰ ਪ੍ਰਮੁਖ ਵਿਅਕਤੀਆਂ ’ਚ ਹੋਰਨਾਂ ਤੋਂ ਇਲਾਵਾ ਕਰ ਤੇ ਆਬਕਾਰੀ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਪੀ. ਰੈਡੀ, ਵਿਭਾਗ ਦੇ ਕਮਿਸ਼ਨਰ ਅਨੁਰਾਗ ਵਰਮਾ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਅਜੇ ਮਹਾਜਨ, ਸ਼ੂਗਰਫੈਡ ਦੇ ਮੈਨੇਜਿੰਗ ਡਾਇਰੈਕਟਰ ਕਮਲਪ੍ਰੀਤ ਕੌਰ ਬਰਾੜ, ਰਾਣਾ ਸ਼ੂਗਰ ਮਿੱਲ ਦੇ ਵਰਿੰਦਰਜੀਤ ਸਿੰਘ ਰਾਣਾ, ਨਾਹਰ ਸ਼ੂਗਰ ਤੋਂ ਹਰੀਸ਼ ਪਾਹਵਾ ਅਤੇ ਪਿਕੈਡਲੀ ਸ਼ੂਗਰ ਤੋਂ ਸ੍ਰੀ ਐਮ.ਪੀ. ਸਿਨਹਾ ਹਾਜਰ ਸਨ।

Send this to a friend