ਲੰਦਨ, 14 ਅਕਤੂਬਰ (ਪੀ. ਟੀ.)- ਬਰਤਾਨੀਆ ਪੁਲਿਸ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ 2,50,000 ਪਾਊਂਡ (ਲਗਭਗ 4,01,713 ਡਾਲਰ ) ਦਾ ਫੰਡ ਜ਼ਬਤ ਕੀਤਾ ਹੈ। ਇਹ ਜਾਣਕਾਰੀ ਅੱਤਵਾਦੀ ਵਿਰੋਧੀ ਵਿਭਾਗ ਦੇ ਅਧਿਕਾਰੀਆਂ ਨੇ ਦਿੱਤੀ। ਜ਼ਿਆਦਾਤਰ ਰਕਮ ਮੈਨਚੇਸਟਰ ਹਵਾਈ ਅੱਡੇ ਤੋਂ ਤੁਰਕੀ ਜਾਣ ਵਾਲੇ ਯਾਤਰੀਆਂ ਕੋਲੋਂ ਜ਼ਬਤ ਕੀਤੀ ਗਈ ਹੈ, ਜਿਨ੍ਹਾਂ ਦੇ ਬਾਰੇ ਸ਼ੱਕ ਸੀ ਕਿ ਉਹ ਸੀਰੀਆ ਅਤੇ ਇਰਾਕ ‘ਚ ਅੱਤਵਾਦੀ ਗੁੱਟ ਦੇ ਜਿਹਾਦੀਆਂ ਨੂੰ ਪੈਸੇ ਪਹੁੰਚਾਉਣ ਜਾ ਰਹੇ ਸਨ। ਗ੍ਰੇਟਰ ਮੈਨਚੇਸਟਰ ਪੁਲਿਸ ਮੁਤਾਬਿਕ ਲੜਾਈ ਲਈ ਅੱਤਵਾਦੀਆਂ ਨੂੰ ਪੈਸੇ ਦੀ ਜ਼ਰੂਰਤ ਹੈ। ਸੀਰੀਆ ਅਤੇ ਤੁਰਕੀ ਦੀ ਸਰਹੱਦ ‘ਤੇ ਅਜਿਹੀਆਂ ਕਈ ਦੁਕਾਨਾਂ ਹਨ ਜਿਥੇ ਬੰਦੂਕਾਂ , ਬੂਟ, ਰਾਸ਼ਨ ਖ਼ਰੀਦੇ ਜਾ ਸਕਦੇ ਹਨ ਅਤੇ ਜਿਹਾਦੀਆਂ ਨਾਲ ਸ਼ਾਮਲ ਹੋਣ ਲਈ ਪੈਸਿਆਂ ਤੇ ਉਪਕਰਨਾਂ ਦੀ ਜ਼ਰੂਰਤ ਪੈਂਦੀ ਹੈ।