May 28, 2026 11:21 pm

ਨਸ ਕੱਟ ਕੇ ਆਤਮਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਵਿਦਿਆਰਥੀ ਦਾ ਹਾਲ ਜਾਨਣ ਲਈ ਹਸਪਤਾਲ ਪੁੱਜੇ ਡਾ: ਵੇਰਕਾ ਤੇ ਡਾ: ਚਾਵਲਾ

Page-8_20 ਅੰਮ੍ਰਿਤਸਰ, 13 ਅਕਤੂਬਰ (ਬਲਜੀਤ ਸਿੰਘ)- ਐਮਸੀਆਈ ਵੱਲੋ ਮਾਨਤਾ ਰੱਦ ਹੋਣ ਤੋ ਬਾਅਦ ਸ਼ਿਫਟਿੰਗ ਦੀ ਮੰਗ ਨੂੰ ਲੈ ਕੇ ਬੀਤੇ ਸ਼ਨੀਵਾਰ ਦੀ ਦੇਰ ਸ਼ਾਮ ਨੂੰ ਮੰਤਰੀ ਅਨਿਲ ਜੋਸ਼ੀ ਦੀ ਕੋਠੀ ਦਾ ਘੇਰਾਓ ਕਰਨ ਜਾ ਰਹੇ ਮਾਤਾ ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਥੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿੱਢੇ ਸੰਘਰਸ਼ ਦੌਰਾਨ ਹਰਸੁੱਖਦੀਪ ਸਿੰਘ ਨਾਮ ਦੇ ਇੱਕ ਵਿਦਿਆਰਥੀ ਵੱਲੋਂ ਆਪਣੇ ਹੱਥ ਦੀ ਨਸ ਕੱਟ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦਾ ਪਤਾ ਲੱਗਣ ’ਤੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਿਲ ਵਿਦਿਆਰਥੀ ਨਾਲ ਮਿਲਕੇ ਉਸਦਾ ਹਾਲ ਚਾਲ ਪੁੱਛਿਆ ਤੇ ਕਿਹਾ ਕਿ ਉਨ੍ਹਾਂ ਨੂੰ ਜਲਦਬਾਜੀ ਵਿਚ ਅਜਿਹੀ ਹਰਕਤ ਨਹੀ ਕਰਨੀ ਚਾਹੀਦੀ ਸੀ। ਜਾਣਕਾਰੀ ਪ੍ਰਾਪਤ ਹੋਣ ਤੇ ਐ¤ਸਟੀ ਐ¤ਸਸੀ ਕਮਿਸ਼ਨ ਦੇ ਚੇਅਰਮੈਨ ਡਾ:

ਰਾਜ ਕੁਮਾਰ ਵੇਰਕਾ ਨੇ ਮਿਲ  ਕੇ ਵਿਦਿਆਰਥੀ ਹਰਸੁੱਖਦੀਪ ਸਿੰਘ ਦਾ ਹਾਲ ਜਾਣਿਆ ਅਤੇ ਉਸ ਨੂੰ ਕਿਹਾ ਕਿ ਆਤਮ ਹਤਿਆ ਕਰਨਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ। ਕੋਈ ਵੀ ਲੜਾਈ ਜਾਨ ਦੇ ਕੇ ਨਹੀਂ ਲੜੀ ਜਾਂਦੀ ਸਗੋਂ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਇਸ ਦੌਰਾਨ ਡਾ: ਵੇਰਕਾ ਨਾਲ ਐ¤ਸਸੀ ਐ¤ਸਟੀ ਕਮਿਸ਼ਨ ਦੀ ਮੈਂਬਰ ਪੀ. ਐ¤ਮ. ਕਮਲਾ ਅੱਮਾ ਵੀ ਮੌਜੂਦ ਸੀ।
ਹਸਪਤਾਲ ਤੋਂ ਬਾਅਦ ਡਾ: ਵੇਰਕਾ ਵਿਦਿਆਰਥੀਆਂ ਵੱਲੋਂ ਦਿੱਤੇ ਜਾ ਰਹੇ ਧਰਨਾ ਸਥਾਨ ਸ੍ਰੀ ਜੋਸ਼ੀ ਦੇ ਘਰ ਨਜ਼ਦੀਕ ਮੈਡੀਕਲ ਇੰਕਲੇਵ ਗਏ ਅਤੇ ਵਿਦਿਆਰਥੀਆਂ ਦਾ ਧਰਨਾ ਚੁੱਕਵਾ ਕੇ ਭਰੋਸਾ ਦਿਵਾਇਆ ਕਿ ਵਿਦਿਆਰਥੀਆਂ ਦੇ ਭਵਿਖ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਇਸ ਲਈ ਉਨ੍ਹਾਂ ਵੱਲੋਂ ਇਸ ਕੇਸ ਦੀ ਸੁਣਵਾਈ ਕਰਨ ਵਾਸਤੇ ਮੈਡੀਕਲ ਕੌਂਸਿਲ ਆਫ ਇੰਡਿਆ ਦੇ ਚੇਅਰਮੈਨ, ਮੈਡੀਕਲ ਅਤੇ ਰਿਸਰਚ ਐਜੂਕੇਸ਼ਨ ਪੰਜਾਬ ਦੇ ਸੈਕਟਰੀ ਅਤੇ ਬਾਬਾ ਫਰੀਦਕੋਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਸੰਮਨ ਜਾਰੀ ਕਰਕੇ ਦੋ ਦਿਨ ਬਾਅਦ 15 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਬੁਲਾਇਆ ਹੈ ਤੇ ਸਾਰਿਆਂ ਨੂੰ ਸਾਹਮਣੇ ਬਿਠਾ ਕੇ ਉਨ੍ਹਾਂ ਦਾ ਪੱਖ ਸੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰੀ ਕਾਰਵਾਈ ਸਾਰੇ ਵਿਦਿਆਰਥੀਆਂ ਦੇ ਸਾਹਮਣੇ ਹੋਵੇਗੀ ਤਾਂ ਜੋ ਵਿਦਿਆਰਥੀਆਂ ਦੀ ਸ਼ਿਫਟਿੰਗ ਦੀ ਕਾਰਵਾਈ ਜਲਦੀ ਸ਼ੁਰੂ ਹੋ ਸਕੇ। ਇਸ ਦੌਰਾਨ ਸਾਬਕਾ ਸਿਹਤ ਮੰਤਰੀ ਡਾ: ਲਕਸ਼ਮੀ ਕਾਂਤਾ ਚਾਵਲਾ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਵਿਦਿਆਰਥੀਆਂ ਦਾ ਭਵਿਖ ਬਰਬਾਦ ਨਹੀ ਹੋਣ ਦੇਣਗੇ। ਉਨ੍ਹਾਂ ਨੇ ਮੈਡੀਕਲ ਕੌਂਸਿਲ ਆਫ ਇੰਡਿਆ ਦੇ ਚੇਅਰਮੈਨ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ 150 ਵਿਦਿਆਰਥੀਆਂ ਦਾ ਭਵਿਖ ਖਤਰੇ ਵਿਚ ਹੈ ਕਿ ਵਿਦਿਆਰਥੀਆਂ ਨੂੰ ਸ਼ੱਕ ਹੈ ਕਿ ਕਾਲਜ ਮਾਨਤਾ ਪ੍ਰਾਪਤ ਨਹੀ ਹੈ ਜਿਸ ਕਰਕੇ ਉਨ੍ਹਾ ਦੀ ਡਿਗਰੀ ਦੀ ਕੋਈ ਵੀ ਅਹਿਮਅਤ ਨਹੀ ਹੋਵੇਗੀ, ਜਿਸ ਕਰਕੇ ਉਹ ਪਿਛਲੇ ਤਿੰਨ ਹਫਤਿਆਂ ਤੋਂ ਧਰਨੇ ’ਤੇ ਬੈਠੇ ਹੋਏ ਹਨ ਅਤੇ ਉਨ੍ਹਾਂ ਨੇ ਆਤਮਹੱਤਿਆ ਦਾ ਰਸਤਾ ਅਪਣਾ ਲਿਆ ਹੈ। ਇਸ ਲਈ ਐਮਸੀਆਈ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਦੇ ਹਿੱਤ ਬਾਰੇ ਸੋਚਦੇ ਹੋਏ ਫੈਸਲਾ ਲਏ ਤੇ ਵਿਦਿਆਰਥੀਆਂ ਦੇ ਭਵਿਖ ਨਾਲ ਖਿਲਵਾੜ ਨਾ ਕਰੇ।

Send this to a friend