ਇਸਲਾਮਾਬਾਦ, 12 ਅਕਤੂਬਰ (ਪੀ. ਟੀ.)- ਕਸ਼ਮੀਰ ਮੁ¤ਦੇ ਦਾ ਕੌਮਾਂਤਰੀਕਰਨ ਕਰਨ ਦੀ ਆਪਣੀ ਕੋਸ਼ਿਸ਼ ਤੇਜ਼ ਕਰਦੇ ਹੋਏ ਪਾਕਿਸਤਾਨ ਨੇ ਭਾਰਤ ਨਾਲ ਲ¤ਗੀ ਐਲ. ਓ. ਸੀ. ਦੀ ਸੁਰ¤ਖਿਆ ਸਥਿਤੀ ‘ਤੇ ਸੰਯੁਕਤ ਰਾਸ਼ਟਰ ਪ੍ਰਮੁ¤ਖ ਨੂੰ ਪ¤ਤਰ ਲਿਖਿਆ ਹੈ ਅਤੇ ਮੁ¤ਦੇ ਦੇ ਹ¤ਲ ਲਈ ਦਖ਼ਲ ਦੇਣ ਦੀ ਮੰਗ ਕੀਤੀ ਹੈ। ਰਾਸ਼ਟਰੀ ਸੁਰ¤ਖਿਆ ਅਤੇ ਵਿਦੇਸ਼ ਮਾਮਲਿਆਂ ‘ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਸੰਯੁਕਤ ਰਾਸ਼ਟਰ ਪ੍ਰਮੁ¤ਖ ਬਾਨ ਕੀ ਮੂਨ ਨੂੰ ਲਿਖੇ ਇਕ ਪ¤ਤਰ ‘ਚ ਭਾਰਤ ‘ਤੇ ਜਾਣਬੁ¤ਝ ਕੇ ਅਤੇ ਬਿਨਾਂ ਕਿਸੇ ਉਕਸਾਵੇ ਦੇ ਪਿਛਲੇ ਇਕ ਹਫ਼ਤੇ ਤੋਂ ਜੰਗਬੰਦੀ ਦਾ ਉਲੰਘਣਾ ਕਰਨ ਅਤੇ ਸਰਹ¤ਦ ਪਾਰ ਤੋਂ ਗੋਲੀਬਾਰੀ ਕਰਨ ਦਾ ਦੋਸ਼ ਲਗਾਇਆ ਹੈ। ਅਜ਼ੀਜ਼ ਦੁਆਰਾ ਲਿਖੇ ਗਏ ਪ¤ਤਰ ਨੂੰ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਅ¤ਜ ਜਾਰੀ ਕੀਤਾ।